ਪੰਜਾਬ ਸਟੇਟ ਸਪੈਸ਼ਲ ਉਲੰਪਿਕ ਵਿੱਚ ਆਸ਼ਾ ਕਿਰਨ ਸਕੂਲ ਓਵਰਆਲ ਰਨਰ ਅੱਪ

ਖਿਡਾਰੀਆਂ ਦਾ ਸਕੂਲ ਪੁੱਜਣਤੇ ਕੀਤਾ ਗਿਆ ਭਰਵਾਂ ਸਵਾਗਤ

ਹੁਸ਼ਿਆਰਪੁਰ,(ਤਰਸੇਮ ਦੀਵਾਨਾ): 24ਵੀਂ ਪੰਜਾਬ ਸਟੇਟ ਸਪੈਸ਼ਲ ਉਲੰਪਿਕ ਜੋ ਕਿ ਪਿਛਲੇ ਦਿਨੀਂ ਲੁਧਿਆਣਾ ਵਿੱਚ ਆਯੋਜਿਤ ਕੀਤੀ ਗਈ ਸੀ, ਵਿੱਚ ਵੱਡੇ ਸਕੂਲਾਂ ਦੀ ਕੈਟੇਗਰੀ ਵਿੱਚ ਓਵਰਆਲ ਰਨਰ ਅੱਪ ਟਰਾਫੀ ਜੇ.ਐਸ.ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਬੱਚਿਆਂ ਵੱਲੋਂ ਜਿੱਤੀ ਗਈ। ਜਿਸ ਦਰਮਿਆਨ ਸਕੂਲ ਦੇ ਬੱਚਿਆਂ ਵੱਲੋਂ 12 ਗੋਲਡ ਮੈਡਲ, 5 ਸਿਲਵਰ ਮੈਡਲ, 7 ਬਰਾਂਨਜ ਮੈਡਲ ਤੇ ਬੈਡਮਿੰਟਨ ਵਿੱਚ ਸਕੂਲ ਦੀ ਟੀਮ ਤੀਸਰੇ ਸਥਾਨ ਉੱਪਰ ਰਹੀ। ਰਨਰ ਅੱਪ ਦੀ ਟਰਾਫੀ ਜਿੱਤਣ ਪਿੱਛੋ ਸਕੂਲ ਪੁੱਜਣ ’ਤੇ ਖਿਡਾਰੀਆਂ ਦੇ ਸਨਮਾਨ ਲਈ ਰੱਖੇ ਗਏ ਸਮਾਰੋਹ ਵਿੱਚ ਮੁੱਖ ਮਹਿਮਾਨ ਵਜ੍ਹੋਂ ਸ਼੍ਰੀਮਤੀ ਅਨੀਤਾ ਲਾਰੈਂਸ ਅਤੇ ਦੀਪਇੰਦਰ ਸਿੰਘ ਡਾਇਰੈਕਟਰ ਆਫ ਦਾ ਟਰਿਨਟੀ ਐਜੂਕੇਸ਼ਨਲ ਸੁਸਾਇਟੀ ਹੁਸ਼ਿਆਰਪੁਰ ਪੁੱਜੇ ਤੇ ਗੈਸਟ ਆਫ ਆਨਰ ਰਿੰਕੂ ਬੇਦੀ ਤੇ ਦੀਪਇੰਦਰ ਬੇਦੀ ਸਨ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਮੁੱਖ ਮਹਿਮਾਨ ਨੂੰ ਸਕੂਲ ਬਾਰੇ ਜਾਣੂ ਕਰਵਾਇਆ ਤੇ ਸਪੈਸ਼ਲ ਉਲੰਪਿਰ ਪ੍ਰਤੀ ਵਿਚਾਰ ਸਾਂਝੇ ਕੀਤੇ। ਹੋਸਟਲ ਚੇਅਰਮੈਨ ਕਰਨਲ ਗੁਰਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਮਧੂਮੀਤ ਕੌਰ ਵੱਲੋਂ ਸਕੂਲ ਦੇ ਸਾਰੇ ਅਥਲੀਟਾਂ ਦਰਮਿਆਨ 15 ਹਜਾਰ ਰੁਪਏ ਦੀ ਰਾਸ਼ੀ ਵੰਡੀ ਗਈ। ਇਸ ਮੌਕੇ ਅਨੀਤਾਂ ਲਾਰੈਂਸ ਤੇ ਦੀਪਇੰਦਰ ਸਿੰਘ ਵੱਲੋਂ ਸਕੂਲ ਲਈ 80 ਹਜਾਰ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ, ਉਨ੍ਹਾਂ ਵੱਲੋਂ ਸਕੂਲ ਦੇ ਸਾਰੇ ਅਥਲੀਟਾਂ ਨੂੰ ਜਿੱਥੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਉੱਥੇ ਹੀ ਸਕੂਲ ਪ੍ਰਬੰਧਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਸਹਿਯੋਗ ਜਾਰੀ ਰੱਖਣਗੇ। ਰਿੰਕੂ ਬੇਦੀ ਵੱਲੋਂ ਬੱਚਿਆਂ ਦੇ ਲੰਚ ਬਾਕਸ ਗਰਮ ਰੱਖਣ ਲਈ ਹਾਟ ਬਾਕਸ ਦਿੱਤਾ ਤੇ ਨਾਲ ਹੀ ਸਕੂਲ ਦੇ ਬੱਚਿਆਂ ਲਈ 100 ਸਵੈਟਰ ਵੀ ਦਿੱਤੇ ਤੇ ਕਿਹਾ ਕਿ ਅੱਗੇ ਵੀ ਇਸ ਤਰ੍ਹਾਂ ਦੀ ਮਦਦ ਜਾਰੀ ਰੱਖਣਗੇ। ਇਸ ਮੌਕੇ ਡਾ. ਰਬੀਨਾ ਵੱਲੋਂ ਮੰਚ ਸੰਚਾਲਿਕਾ ਦੀ ਭੂਮਿਕਾ ਨਿਭਾਈ ਗਈ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ ਨੇ ਸਾਰੇ ਕੋਚਾਂ ਨੂੰ ਵਧਾਈ ਦਿੱਤੀ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਚੰਦਰ ਐਰੀ,  ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ, ਹਰੀਸ਼ ਠਾਕੁਰ, ਰਾਮ ਆਸਰਾ, ਹਰਮੇਸ਼ ਤਲਵਾੜ, ਮਸਤਾਨ ਸਿੰਘ, ਕੋਰਸ ਕੋਆਰਡੀਨੇਟਰ ਵਰਿੰਦਰ ਕੁਮਾਰ, ਮੁੱਖ ਕੋਚ ਅੰਜਨਾ, ਗੁਰਪ੍ਰਸਾਦ ਤੇ ਪਿ੍ਰੰਸੀਪਲ ਸ਼ੈਲੀ ਸ਼ਰਮਾ ਵੀ ਮੌਜੂਦ ਰਹੇ।