ਸਵਾਇਨ ਫਲੂ ਦੇ ਹੁਸ਼ਿਆਰਪੁਰ ਵਿੱਚ 3 ਕੇਸ
ਖਾਣ ਪੀਣ ਵਾਲੇਉ ਹੋ ਜਾਉ ਸਾਵਧਾਨ
ਨਹੀ ਲਗਾ ਰਹੇ ਖਾਣ ਪੀਣ ਦੀਆਂ ਰੇਹੜੀਆ ਵਾਲੇ ਮਾਸਿਕ, ਟੋਪੀ ਤੇ ਦਸਤਾਨੇ
ਜਿਲਾ ਸਿਹਤ ਅਫਸਰ ਵੱਲੋ ਫੂਡ ਸਟਰੀਟ ਤੇ ਅਚਨਚੇਤ ਰੇਡ
ਰੇਹੜੀਆ ਵਾਲਿਆ ਨੂੰ ਵੰਡੀਆ ਟੋਪੀਆ, ਦਸਤਾਨੇ ਤੇ ਮਾਸਿਕ
ਰੇਹੜੀ ਤੋ ਖਾਣ ਵਾਲੇ ਗ੍ਰਾਹਕਾ ਨੂੰ – ਸਵਾਲ ਕਰਨਾ ਚਾਹੀਦਾ ਹੈ ਕਿ ਕਿਥੇ ਹੈ ਮਾਸਿਕ, ਟੋਪੀ, ਦਸਤਾਨਾ

ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਜੇਕਰ ਤੁਸੀ ਢੀਠ ਹੋ ਤੇ ਪਿਛੇ ਹੱਟਣ ਵਾਲਾ ਮੈ ਨਹੀ, ਸੁਧਰ ਜਾਉ ਨਹੀ ਤਾ ਮੈ ਸੁਧਾਰ ਲਵਾਗਾ। ਇਹ ਚਿਤਾਵਨੀ ਬੀਤੀ ਰਾਤ ਜਿਲਾ ਸਿਹਤ ਅਫਸਰ ਡਾ.ਲਖਵੀਰ ਸਿੰਘ ਨੇ ਫੂਡ ਸਟਰੀਟ ਹੁਸ਼ਿਆਰਪੁਰ ਵਿਖੇ ਖਾਣ ਪੀਣ ਦੀਆ ਵਸਤੂਆ ਵੇਚਣ ਵਾਲੇ ਬਿਜਨਸ ਉਪਰੇਟਰਾਂ ਨੂੰ ਦਿੱਤੀ। ਡਾ.ਖਵੀਰ ਆਪਣੀ ਫੂਡ ਸੇਫਟੀ ਟੀਮ ਨੂੰ ਲੈ ਕੇ ਅਚਨਚੇਤ ਚੈਕਿੰਗ ਕਰ ਫੂਡ ਸਟਰੀਟ ਵਿੱਚ ਖਾਣ ਪੀਣ ਦੀਆ ਵਸਤਾ ਵੇਚਣ ਵਲਿਆ ਸਾਫ ਸਾਫਈ ਵਿਵਸਥਾ ਠੀਕ ਕਰਨ ਅਤੇ ਮਿਆਰੀ ਤੇ ਸਾਫ ਸੁਥਰੀਆ ਖਾਣ ਯੋਗ ਵਸਤੂਆ ਮੁਹੀਆ ਕਰਵਾਉਣਂ ਲਈ ਜੋਰ ਦਿੱਤਾ। ਇਸ ਵੇਲੇ ਉਹਨਾਂ ਵੱਲੋ ਰੇਹੜੀਆ ਵਾਲਿਆ ਨੂੰ ਸਿਰ ਤੇ ਪਾਉਂਣ ਵਾਲੀਆ ਟੋਪੀਆ, ਦਸਤਾਨੇ ਤੇ ਮਾਸਿਕ ਵੰਡੇ ਤੇ ਚਿਤਾਵਨੀ ਦਿਤੀ ਕਿ ਖਾਣ ਪੀਣ ਸਮਾਨ ਇਹਨਾਂ ਤੋ ਬਗੈਰ ਵੇਚਦਾ ਫੜਿਆ ਗਿਆ ਤੇ ਕਰੜੀ ਕਾਰਵਾਈ ਕੀਤੀ ਜਾਵੇਗੀ। ਉਹਨਾ ਨਾਲ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ, ਰਾਮ ਲੁਭਾਇਆ ਤੇ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸੀ। ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਇਨਫੈਕਸ਼ਨ ਦੇ ਦਿਨ ਹਨ ਆਮ ਲੋਕਾਂ ਨੂੰ ਖੰਗ ਰੇਸ਼ਾ ਤੇ ਵਾਇਰਲ ਹੋਇਆ। ਇਸ ਵੇਲੇ ਸਵਾਨ ਫਲੂ ਦੇ ਜਿਲੇ ਵਿੱਚ 3 ਕੇਸ ਵੀ ਆ ਗਏ ਹਨ। ਇਸ ਕਰਕੇ ਜਿਵੇ ਵੀ ਖਾਣ ਪੀਣ ਦੀ ਵਸਤੂਆ ਵੇਚਣ ਵਾਲੇ ਅਤੇ ਬਣਾਉਣ ਵਾਲਿਆ ਨੂੰ ਦਸਤਾਨੇ, ਮਾਸਿਕ ਅਤੇ ਟੋਪੀਆ ਪਾ ਕੇ ਰੱਖਣੇ ਚਾਹੀਦੇ ਹਨ। ਉਹਨਾਂ ਇਹ ਵੀ ਦੱਸਿਆ ਕੇ ਫੂਡ ਸਟਰੀਟ ਜਦੋ ਸ਼ੁਰੂ ਕੀਤੀ ਸੀ ਤੇ ਇਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਸੀ ਕਿ ਫੂਡ ਸੇਫਟੀ ਦੇ ਮਾਇਰਮੈਟ ਪੂਰੇ ਹੋਂਣੇ ਚਾਹੀਦੇ ਹਨ ਪਰ ਕੁਝ ਦਿਨ  ਇਹਨਾ ਤੇ ਅਸਰ ਰਹਿੰਦਾ ਪਰ ਥੋੜੇ ਦਿਨਾ ਬਆਦ ਫਿਰ ਉਹੀ ਹਾਲ ਹੋ ਜਾਦਾ ਹੈ  ਪਰ ਫੂਡ ਟੀਮ ਵੱਲੋ ਵੀ ਇਹਨਾਂ ਨੂੰ ਸੁਧਾਰ ਕੇ ਹੱਟਣ ਦਾ ਨਿਸਚਾ ਕੀਤਾ ਹੋਇਆ ਹੈ।ਉਹਨਾਂ ਸਾਰੇ ਰੇਹੜੀਆ ਵਾਲਿਆ ਨੂੰ ਚਿਤਵਾਨੀ ਦਿੰਦੇ ਹੋਏ ਕਿਹਾ ਕਿ ਫੂਡ ਸੇਫਟੀ  ਦੇ ਸਾਰੇ ਮਾਇਰਮੈਟ ਪੂਰੇ ਹੋਣੇ ਚਾਹਦੇ ਹਨ। ਲੋਕਾਂ ਨੂੰ ਮਿਆਰੀ ਖਾਣਾ ਦੇਣਾ ਸਿਹਤ ਵਿਭਾਗ ਦੇ ਇਹ ਜਿਮੇਵਾਰੀ ਹੈ। ਉਹਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਵਾਇਨ ਫਲੂ ਦੇ ਕੋਸ ਆ ਰਹੇ ਹਨ ਤੇ ਲੋਕਾਂ ਨੂੰ ਵਾਇਰਲ ਵੀ ਬਹੁਤ ਹੈ।ਉਹ ਜਦੋ ਇਹਨਾਂ ਕੋਲੋ ਕੋਈ ਖਾਣ ਪੀਣ ਵਾਲੀ ਵਸਤੂ  ਖਰੀਦਣ ਤੇ ਪਹਿਲਾ ਰੇਹੜੀ, ਢਾਬੇ ਤੇ ਦੁਕਾਨਦਾਰ ਵਾਲੇ ਤੇ ਫੂਡ ਸੇਫਟੀ ਲਾਈਸੈਸ ਕਾਪੀ ਲੱਗੀ ਹੋਈ ਹੈ। ਸਿਰ ਤੇ ਟੋਪੀ , ਹੱਥਾ ਤੇ ਦਸਤਾਨੇ, ਮੂੰਹ ਤੇ ਮਾਸਿਕ ਲੱਗੇ ਹੋਣੇ ਚਾਹੀਦੇ ਹਨ। ਜੇਕਰ ਇਹਨਾ ਕੋਲ ਇਹ ਸਮਾਨ ਨਹੀ ਤੇ ਇਹਨਾ ਤੋ ਸਮਾਨ ਨਾ ਖਰੀਦਿਆ ਜਾਵੇ। ਹਰ ਦੁਕਾਨਦਾਰ ਰੇਹੜੀ ਵਾਲਾ ਢਾਬੇ ਵਾਲੇ ਬੇਰਕੀ ਵਾਲੇ ਜੋ ਵੀ ਖਾਣ ਪੀਣ ਦਾ ਸਮਾਨ ਬਣਾਕੇ ਵੇਚਦਾ ਹੈ। ਉਸ ਨੂੰ ਲਾਈਸੈਸ ਜਰੂਰੀ ਹੈ ਨਹੀ ਕੇ ਵੱਡੀ ਪੱਧਰ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।