ਜੀਆਰਡੀ ਨਰਸਿੰਗ ਕਾਲਜ ਟਾਂਡਾ ਦੇ ਨਵੇ ਸੈਸ਼ਨ ਮੌਕੇ ਵਿਖੇ ਕੀਤਾ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼
ਟਾਂਡਾ ਉੜਮੁੜ,(….): ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਟਾਂਡਾ ਵੱਲੋਂ ਚਲਾਇਆ ਜਾ ਰਹੇ ਜੀ.ਆਰ.ਡੀ ਨਰਸਿੰਗ ਕਾਲਜ ਵਿਖੇ ਸੈਸਨ ਦੀਆਂ ਨਵੀਆਂ ਵਿਦਿਆਰਥਣਾਂ ਨੂੰ ਜੀ ਆਇਆ ਕਹਿਣ ਲਈ ਵੈਲਕਮ ਪਾਰਟੀ ਆਯੋਜਿਤ ਕੀਤੀ ਗਈ।
ਸੰਸਥਾ ਦੀ ਚੇਅਰ ਪਰਸਨ ਪ੍ਰਦੀਪ ਕੌਰ, ਐਮ.ਡੀ ਬਿਕਰਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਪ੍ਰਿੰਸੀਪਲ ਰੇਨੂ ਬਾਲਾ ਦੀ ਅਗਵਾਈ ਵਿੱਚ ਹੋਏ ਇਸ ਸਮਾਰੋਹ ਦੀ ਸ਼ੁਰੂਆਤ ਵਿਦਿਆਰਥਣਾ ਵੱਲੋਂ ਗਾਇਨ ਕੀਤੇ ਗਏ ਸ਼ਬਦ ਕੀਰਤਨ ਦੁਆਰਾ ਹੋਈ। ਵੱਖ- ਵੱਖ ਭਾਗਾਂ ਦੀਆਂ ਵਿਦਿਆਰਥਣਾਂ ਨੇ ਸਮਾਜਿਕ ਬੁਰਾਈਆਂ ਨੂੰ ਦਰਸਾਉਂਦੀਆਂ ਸਕਿੱਟਾਂ ਤੇ ਨਾਟਕ ਪੇਸ਼ ਕਰਕੇ ਸਮਾਜਿਕ ਬੁਰਾਈਆਂ ਜਿਵੇਂ ਨਸ਼ਾਖੋਰੀ, ਰਿਸ਼ਵਤਖੋਰੀ, ਬੇਰੁਜ਼ਗਾਰੀ, ਦਹੇਜ ਪ੍ਰਥਾ ਨੂੰ ਜੜੋਂ ਖਤਮ ਕਰਨ ਦਾ ਸੰਦੇਸ਼ ਦਿੱਤਾ।ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਵਿਦਿਆਰਥਣਾ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਰਿਹਾ ਜਿਸ ਵਿੱਚ ਨੇ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਦੀ ਪੇਸ਼ਕਾਰੀ ਕਰਕੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਦੀ ਝਲਕ ਪੇਸ਼ ਕੀਤੀ। ਮੁੱਖ ਮਹਿਮਾਨ ਵਜੋਂ ਪਹੁੰਚੇ ਸੰਸਥਾ ਦੀ ਚੇਅਰ ਪਰਸਨ ਪ੍ਰਦੀਪ ਕੌਰ, ਐਮ.ਡੀ ਬਿਕਰਮ ਸਿੰਘ, ਪ੍ਰਬੰਧਕ ਅਮਨਦੀਪ ਸਿੰਘ ਸਾਹੀ ਤੇ ਮੈਨੇਜਰ ਸਰਬਜੀਤ ਸਿੰਘ ਮੋਮੀ ਵਿੱਚ ਨਰਸਿੰਗ ਨਵੀਆਂ ਵਿਦਿਆਰਥਣਾਂ ਨੂੰ ਉਨਾ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਗੁਰਲੀਨ ਕੌਰ ਨੂੰ ਮਿਸ ਫਰੈਸ਼ਰ, ਨਿਸ਼ਾ ਰਾਣੀ ਨੂੰ ਮਿਸ ਫੇਅਰਵੈਲ ਤੇ ਸਿੰਘ ਨੂੰ ਮਿਸਟਰ ਫੇਅਰਵੈਲ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਦਲਜਿੰਦਰ ਕੌਰ, ਸਪਰਿਸੀਪਲ ਰਾਜਵਿੰਦਰ ਕੌਰ,ਐਡਮਿਸ਼ਨ ਇੰਚਾਰਜ ਲਵਲੀ ਸੈਣੀ, ਮਨਦੀਪ ਕੌਰ ,ਮਨਨੀਤ ਕੌਰ ਗਗਨਦੀਪ ਕੌਰ,ਤਰੁਣ ਸੈਣੀ, ਹਰਲੀਨ ਕੌਰ, ਜਸਲੀਨ ਕੌਰ, ਰਮਨਦੀਪ ਕੌਰ, ਮੈਡਮ ਰੀਨਾ ਕਿਰਨ ਕੌਰ ,ਸੁਨੀਤਾ ਚੌਹਾਨ ਮੌਜੂਦ ਸਨ।