ਜੀਆਰਡੀ ਨਰਸਿੰਗ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ: ਪ੍ਰਿੰਸੀਪਲ ਰੇਨੂ ਬਾਲਾ

ਟਾਂਡਾ ਉੜਮੁੜ,(ਰਾਜ਼ਦਾਰ ਟਾਇਮਸ): ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸਿਮਰਨ ਸੋਸਾਇਟੀ ਟਾਂਡਾ ਵੱਲੋਂ ਚਲਾਏ ਜਾ ਰਹੇ ਜੀ.ਆਰ.ਡੀ ਇੰਟਰਨੈਸ਼ਨਲ ਨਰਸਿੰਗ ਕਾਲਜ ਟਾਂਡਾ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਸੰਸਥਾ ਦੀ ਚੇਅਰ ਪਰਸਨ ਮੈਡਮ ਪ੍ਰਦੀਪ ਕੌਰ ਤੇ ਐਮ.ਡੀ ਬਿਕਰਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮੈਨੇਜਰ ਸਰਬਜੀਤ ਸਿੰਘ ਮੋਮੀ ਤੇ ਪ੍ਰਿੰਸੀਪਲ ਰੇਨੂ ਬਾਲਾ ਦੀ ਅਗਵਾਈ ਵਿੱਚ ਹੋਏ ਇਸ ਸਮਾਰੋਹ ਵਿੱਚ ਨਰਸਿੰਗ ਕਾਲਜ ਦੇ ਵੱਖ-ਵੱਖ ਸੈਸ਼ਨਾਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਸਮਾਰੋਹ ਦੀ ਸ਼ੁਰੂਆਤ ਵਿੱਚ ਵਿਦਿਆਰਥਣਾਂ ਨੇ ਸ਼ਬਦ ਗਾਇਨ ਕੀਤਾ ਉਪਰੰਤ ਵਿਦਿਆਰਥਣਾ ਨੇ ਵੱਖ-ਵੱਖ ਸਮਾਜਿਕ ਬੁਰਾਈਆਂ ਨੂੰ ਦਰਸਾਉਂਦੀਆਂ ਸਕਿੱਟਾ ਗੀਤ ਤੇ ਕਵਿਤਾਵਾਂ ਪੇਸ਼ ਕਰਕੇ ਇਹਨਾਂ ਬੁਰਾਈਆਂ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ ਨੇ ਨਰਸਿੰਗ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮਾਜ ਵਿੱਚ ਔਰਤ ਦੀ ਮਹੱਤਤਾ ਅਤੇ ਭੂਮਿਕਾ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਰੇਨੂ ਬਾਲਾ ਨੇ ਸਮੁੱਚੇ ਸਟਾਫ ਨੂੰ ਮਹਿਲਾ ਦਿਵਸ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ। ਕਿ ਅੱਜ ਦੀ ਔਰਤ ਔਰਤ ਮਰਦ ਦੇ ਬਰਾਬਰ ਹਰੇਕ ਕੰਮ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਹੈ ਪ੍ਰੰਤੂ ਅੱਜ ਵੀ ਔਰਤ ਨੂੰ ਜੋ ਸਤਿਕਾਰ ਮਿਲਣਾ ਚਾਹੀਦਾ ਹੈ ਉਹ ਅਜੇ ਤੱਕ ਪ੍ਰਾਪਤ ਨਹੀਂ ਹੋਇਆ। ਇਸ ਮੌਕੇ ਉਨਾਂ ਔਰਤਾਂ ਉੱਪਰ ਹੋ ਰਹੇ ਅੱਤਿਆਚਾਰ ਨੂੰ ਦੇਸ਼ ਵਿੱਚ ਮੰਦਭਾਗਾ ਦੱਸਿਆ ਅਤੇ ਔਰਤ ਨੂੰ ਆਪਣੇ ਹੱਕਾਂ ਪ੍ਰਤੀ ਲੜਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਲਵਲੀ ਸੈਣੀ, ਮਨਦੀਪ ਕੌਰ ,ਹਰਲੀਨ ਕੌਰ, ਜਸਲੀਨ ਕੌਰ, ਦਲਜਿੰਦਰ ਕੌਰ,ਮਨਪ੍ਰੀਤ ਕੌਰ ਤਰੁਣ ਸੈਣੀ, ਪ੍ਰਭਜੋਤ ਕੌਰ, ਮੈਡਮ ਰੀਨਾ, ਰਮਨਦੀਪ ਕੌਰ ਤੇ ਕਾਲਜ ਦਾ ਸਮੁੱਚਾ ਸਟਾਫ ਮੌਜੂਦ ਸੀ।