ਦਸੂਹਾ/ਹੁਸ਼ਿਆਰਪੁਰ,(ਰਾਕੇਸ਼ ਰਾਣਾ): ਜਿਲ੍ਹਾ ਪੁਲਿਸ ਸੀਨੀਅਰ ਕਪਤਾਨ ਸੁਰੇਂਦਰ ਲਾਂਬਾ (ਆਈ.ਪੀ.ਐਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆ ਫ.ਫ.ਸ਼ ਪੁਲਿਸ ਕਪਤਾਨ ਤਫਤੀਸ਼, ਜਤਿੰਦਰ ਪਾਲ ਸਿੰਘ ਉੱਪ ਪੁਲਿਸ ਕਪਤਾਨ ਦਸੂਹਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਦਸੂਹਾ ਪ੍ਰਭਜੋਤ ਕੋਰ, ਗੁਰਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਯੋਗ ਨਿਗਰਾਨੀ ਹੇਠ ਇੱਕ ਟੀਮ ਬਣਾਈ। ਯਾਦ ਰਹੇ ਕਿ 7 ਦਸੰਬਰ 2024 ਨੂੰ ਨਾਮਾਲੂਮ ਵਿਅਕਤੀ ਵਲੋ ਦਸੂਹਾ ਦੇ ਪਿੰਡ ਹਰਦੋਥਲਾ ਵਿਖੇ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ। ਜਿਲ੍ਹਾ ਪੁਲਿਸ ਸੀਨੀਅਰ ਕਪਤਾਨ ਸੁਰੇਂਦਰ ਲਾਂਬਾ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ 7 ਦਸੰਬਰ 2024 ਨੂੰ ਜਗਮਾਲ ਸਿੰਘ 5“O ਦੇ ਘਰ ਨਾ-ਮਾਲੂਮ ਵਿਅਕਤੀ ਵੱਲੋਂ ਘਰ ਵਿੱਚ ਦਾਖਲ ਹੋ ਕੇ 2 ਲਾਇਸੈਂਸੀ ਰਿਵਾਲਵਰ, ਵਿਦੇਹਥ ਕਰੰਸੀ ਅਤੇ ਸੋਨਾ/ਚਾਂਦੀ ਦੇ ਗਹਿਣਿਆ ਨੂੰ ਚੋਰੀ ਕੀਤੀ ਗਈ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 246 ਮਿਤੀ 7-12-2024 ਅ/ਧ 305,331(3) 2NS ਥਾਣਾ ਦਸੂਹਾ ਦਰਜ ਕੀਤਾ ਗਿਆ ਹੈ। ਜੋ ਮੁੱਕਦਮਾ ਨੂੰ ਟਰੇਸ ਕਰਨ ਲਈ ਵੱਖ-ਵੱਖ ਵਿਸ਼ੇਸ਼ ਟੀਮਾ ਦਾ ਗਠਨ ਕਰਕੇ ਟੀਮਾ ਰਵਾਨਾ ਕੀਤੀਆ ਗਈਆ ਹਨ। ਜੋ ਉਕਤ ਟੀਮਾ ਵਲੋ ਉਕਤ ਵਾਰਦਾਤ ਨੂੰ ਟੈਕੀਨਕਲ, 33“V ਕੈਮਰਿਆ ਅਤੇ ਖੂਫੀਆ ਸੋਰਸ ਲਗਾ ਕੇ ਟਰੇਸ ਕੀਤਾ ਗਿਆ ਹੈ। ਜੋ ਦੋਰਾਨੇ ਤਫਤੀਸ਼ ਪੁਲਿਸ ਪਾਰਟੀ ਵਲੋ 1 ਵਿਅਕਤੀ ਜਿਸ ਨੇ ਉਕਤ ਸਾਰੀ ਵਾਰਦਾਤ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਚੋਰੀ ਕੀਤੀ ਸੀ, ਨੂੰ ਕਾਬੂ ਕੀਤਾ ਗਿਆ ਹੈ। ਜਿਸਦਾ ਨਾਮ ਪਵਨ ਪੁੱਤਰ ਵਿਨੋਦ ਵਾਸੀ ਜੁਗਿਆਲ ਨੇੜੇ ਸ਼ਮਸ਼ਾਨ ਘਾਟ ਥਾਣਾ ਜੁਗਿਆਲ, ਜਿਲਾ ਪਠਾਨਕੋਟ ਹੈ। ਜਿਸ ਪਾਸੋ ਚੋਰੀ ਕੀਤੇ 2 ਰਿਵਾਲਵਰ, 2 ਪੇਚਕਸ, 1 ਸਟੀਲ ਰੋਡ ਮੋਕਾ ਪਰ ਹੀ ਬ੍ਰਾਮਦ ਕੀਤੇ ਗਏ। ਜਿਸ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਬਾਕੀ ਚੋਰੀਸ਼ੁਦਾ ਸਮਾਨ ਉਸਨੇ ਸੁਨਿਆਰੇ ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਖਾਨਪੁਰ ਹਾਲ ਵਾਸੀ ਸੁਨਿਆਰਾ ਮੁੱਹਲਾ, ਪਠਾਨਕੋਟ ਨੂੰ ਵੇਚਿਆ ਹੈ। ਜਿਸ ਨੂੰ ਵੀ ਪੁਲਿਸ ਪਾਰਟੀ ਵਲੋ ਉਕਤ ਨੂੰ ਵੀ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਨੂੰ ਮਾਨਯੌਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾ ਪਾਸੋ ਡੁੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ। ਜੋ ਦੋਸ਼ੀ ਪਵਨ ਮੁੱਕਦਮੇ ਦਰਜ ਹਨ।
ਜਿਹਨਾ ਪਾਸੋ ਰਿਕਵਰੀ ਹੋਈ ਹੈ
ਗ੍ਰਿਫਤਾਰਦੋਸ਼ੀ:- ਪਵਨ ਪੁੱਤਰ ਵਿਨੋਦ ਵਾਸੀ ਜੁਗਿਆਲ ਨੇੜੇ ਸ਼ਮਸ਼ਾਨਘਾਟ ਥਾਣਾ ਜੁਗਿਆਲ, ਜਿਲਾ ਪਠਾਨਕੋਟ।
2. ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਖਾਨਪੁਰ ਹਾਲਵਾਸੀ ਸੁਨਿਆਰਾ ਮੁੱਹਲਾ, ਪਠਾਨਕੋਟ।
ਬ੍ਰਾਮਦਗੀ :-
1. ਚੋਰੀਸ਼ੁਦਾ 2 ਲਾਇਸੈਂਸੀ ਰਿਵਾਲਵਰ।
2. 36 ਗ੍ਰਾਮ ਸੋਨਾ ਗਹਿਣੇ।
3. 270 ਗ੍ਰਾਮ ਚਾਂਦੀ।
4. ਵਿਦੇਸ਼ੀ ਕਰੰਸੀ
ਪਹਿਲਾ ਦਰਜ ਕੀਤੇ ਮੁੱਕਦਮੇ :-
ਮੁਕਦਮਾਂ ਨੰ: 1. ਮੁੱਕਦਮਾ ਨੰ: 54 ਮਿਤੀ 28-07-2019 ਅ/ਧ 454,380,34 ਭ,ਦ ਥਾਣਾ ਸ਼ਾਹਪੁਰ ਕੰਢੀ, ਜਿਲ੍ਹਾ-ਪਠਾਨਕੋਟ।
2. ਮੁੱਕਦਮਾ ਨੰ: 135 ਮਿਤੀ 04-08-2019 ਅ/ਧ 457,380,411 ਭ,ਦ ਥਾਣਾ ਭੋਗਪੁਰ, ਜਿਲ੍ਹਾ-ਜਲੰਧਰ।
ਇਸ ਤੋ ਇਲਾਵਾ ਦੋਸ਼ੀ ਪਵਨ ਕੁਮਾਰ ਉਕੱਤ ਵਲੋ ਇੰਕ ਸ਼ਾਫ ਵਿੱਚ 3 ਚੋਰੀਆ ਹੋਰ ਮੰਨੀਆ ਹਨ, ਜਿਹਨਾ ਦੀ ਤਫਤੀਸ਼ ਜਾਰੀ ਹੈ।