ਜਸਵਿੰਦਰ ਸਹੋਤਾ ਨੂੰ ਸੰਤ ਹਰਚਰਨ ਸਿੰਘ ਖਾਲਸਾ ਵਲੋਂ ਕੀਤਾ ਗਿਆ ਸਨਮਾਨਿਤ

ਸਹੋਤਾ ਨੂੰ ਜੈਪੁਰ ਵਿਖੇ ਰੀਅਲ ਹੀਰੋ-2023’ ਰਾਸ਼ਟਰੀ ਪੁਰਸਕਾਰ ਮਿਲਣਾ ਸਿੱਖ ਕੌਮ ਅਤੇ ਪੂਰੇ ਪੰਜਾਬ ਲਈ ਮਾਣ ਵਾਲੀ ਗਲ : ਡਾ.ਕਰਨਵੀਰ ਸਿੰਘ

ਹੁਸਿ਼ਆਰਪੁਰ,(ਤਰਸੇਮ ਦੀਵਾਨਾ): ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਪਿੰਡ ਰਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਵਲੋਂ ‘ਦ ਰੀਅਲ ਹੀਰੋ-2023’ ਰਾਸ਼ਟਰੀ ਪੁਰਸਕਾਰ ਜੇਤੂ ਜਸਵਿੰਦਰ ਸਿੰਘ ਸਹੋਤਾ ਨੂੰ ਦਿਵਿਆਂਗਾਂ ਨੂੰ ਸਮਾਜ ’ਚ ਸਥਾਪਿਤ ਕਰਨ ਲਈ ਕੀਤੇ ਰਹੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ, ਪੁੱਤਰੀਆਂ ਜੈਦੀਪ ਕੌਰ ਅਤੇ ਜਸਲੀਨ ਕੌਰ ਨੂੰ ਸਿਰਪਾਓ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੁ ਘਰ ਦੇ ਸੇਵਾਦਾਰ ਡਾ ਕਰਨਵੀਰ ਸਿੰਘ ਨੇ ਜਸਵਿੰਦਰ ਸਿੰਘ ਸਹੋਤਾ ਦੁਆਰਾ ਕੀਤੇ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਸਵਿੰਦਰ ਸਿੰਘ ਸਹੋਤਾ ਨੂੰ ਜੈਪੁਰ ਵਿਖੇ ‘ਦ ਰੀਅਲ ਹੀਰੋ-2023’ ਰਾਸ਼ਟਰੀ ਪੁਰਸਕਾਰ ਮਿਲਣਾ ਪੂਰੀ ਸਿੱਖ ਕੌਮ ਅਤੇ ਪੂਰੇ ਪੰਜਾਬ ਲਈ ਮਾਣ ਵਾਲੀ ਗਲ ਹੈ, ਕਿਉਂਕਿ ਸਹੋਤਾ ਇਹ ਪੁਰਸਕਾਰ ਜਿੱਤਣ ਵਾਲੇ ਇਕਲੌਤੇ ਅਤੇ ਪਹਿਲੇ ਸਿੱਖ ਹਨ। ਇਸ ਮੌਕੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਸਵਿੰਦਰ ਸਿੰਘ ਸਹੋਤਾ ਅਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਦੋਵੇਂ ਖੁਦ 80 ਫੀਸਦੀ ਦਿਵਿਆਂਗ ਹੋਣ ਦੇ ਬਾਵਜੂਦ ਉਨ੍ਹਾਂ ਦੁਆਰਾ ਦਿਵਿਆਂਗਾਂ ਦੀ ਭਲਾਈ ਲਈ ਯਤਨ ਕਰਨੇ ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਸਹੋਤਾ ਹਰ ਵੇਲੇ ਦਿਵਿਆਂਗਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਜਿ਼ਕਰਯੋਗ ਹੈ ਕਿ ਜਸਵਿੰਦਰ ਸਿੰਘ ਸਹੋਤਾ ਪਿੰਡ ਜੀਆ ਸਹੋਤਾ ਖੁਰਦ ਤਹਿਸੀਲ ਦਸੂਹਾ (ਹੁਸਿ਼ਆਰਪੁਰ) ਦੇ ਜੰਮਪਲ਼ ਹਨ ਅਤੇ ਸਕੂਲ ਆਫ ਐਮੀਨੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਵਿਖੇ ਬਤੌਰ ਪੰਜਾਬੀ ਮਾਸਟਰ ਵਿੱਦਿਆ ਦਾ ਪ੍ਰਕਾਸ਼ ਫੈਲਾਅ ਰਹੇ ਹਨ। ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਵੱਖ-ਵੱਖ ਸੰਸਥਾਵਾਂ ਸਨਮਾਨਿਤ ਕੀਤਾ ਜਾ ਚੁੱਕਾ ਹੈ।ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਆਪਣਾ ਅਦਰਸ਼ ਮੰਨਣ ਵਾਲੇ ਜਸਵਿੰਦਰ ਸਿੰਘ ਸਹੋਤਾ ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਉਨ੍ਹਾਂ ਦੇ ਵੱਖ-ਵੱਖ ਵਿਸ਼ਿਆਂ ਤੇ ਆਰਟੀਕਲ ਵੱਖ-ਵੱਖ ਅਖਬਾਰਾਂ ਵਿੱਚ ਪ੍ਰਮੁੱਖਤਾ ਨਾਲ ਛਪਦੇ ਰਹਿੰਦੇ ਹਨ। ਜਸਵਿੰਦਰ ਸਿੰਘ ਵਟਸਅਪ ਗਰੁੱਪਾਂ ਅਤੇ ਲੇਖਾਂ ਰਾਹੀਂ ਦਿਵਿਆਂਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਦਿਵਿਆਂਗਾਂ ਦੇ ਦਿਵਿਆਂਗਤਾ ਸਰਟੀਫਿਕੇਟ ਬਣਾਉਣ, ਬਸ ਪਾਸ, ਰੇਲਵੇ ਪਾਸ, ਰੇਲਵੇ ਦੇ ਕਿਰਾਏ ਵਿੱਚ ਰਿਆਇਤ ਵਾਲੇ ਦਿਵਿਆਂਗਜਨ ਕਾਰਡ, ਦਿਵਿਆਂਗਤਾ ਪੈਨਸ਼ਨ, ਦਿਵਿਆਂਗਤਾ ਵਿਲੱਖਣ ਪਹਿਚਾਣ ਕਾਰਡ (ਯੂ ਡੀ ਆਈ ਡੀ) ਬਣਾਉਣ, ਵੀਲ੍ਹ ਚੇਅਰ, ਮੋਟਰ ਵੀਹਕਲਜ਼, ਫੌਹੜੀਆਂ, ਸਟਿਕਾਂ, ਕੈਲੀਪਰ ਆਦਿ ਮੁਹੱਈਆ ਕਰਵਾਉਣ ਅਤੇ ਵਿੱਚ ਸਹਾਇਤਾ ਕਰਦੇ ਹਨ। ਇਸ ਮੌਕੇ ਡਾ.ਕਰਨਵੀਰ ਸਿੰਘ, ਗੁਰਵਿੰਦਰ ਸਿੰਘ, ਜਗਵਿੰਦਰ ਸਿੰਘ, ਨਰਿੰਦਰ ਸਿਘ, ਸੋਭਾ ਸਿੰਘ ਆਦਿ ਹਾਜਰ ਸਨ।