ਦਸੂਹਾ,(ਰਾਜਦਾਰ ਟਾਇਮਸ): ਜਗਤ ਜਯੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਉਸਮਾਨ ਸ਼ਹੀਦ ਵਿਖੇ ਸੁਹਾਗਣਾਂ ਦੇ ਪਰਵ ਕਰਵਾ ਚੌਥ ਦੇ ਅਵਸਰ ਤੇ ਸਕੂਲ ਦੇ ਤਿੰਨਾਂ ਹਾਊਸਿਜ਼ ਰੈਡ, ਯੇਲੋ, ਗਰੀਨ ਹਾਊਸ ਵਿੱਚ ਅੱਠਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥਣਾਂ ਦੀ ਮੇਹੰਦੀ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਵਿਦਿਆਰਥਣਾਂ ਨੇ ਸਾਥੀ ਵਿਦਿਆਰਥਣਾਂ ਦੇ ਹੱਥਾਂ ਵਿੱਚ ਸੁੰਦਰ ਸੁੰਦਰ ਡਿਜ਼ਾਈਨਾਂ ਵਿੱਚ ਮੇਹੰਦੀ ਲਗਾ ਕੇ ਅਪਣੇ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਅਰੈਬਿਅਣ, ਬ੍ਰਾਈਡਲ ਤੇ ਮੁਗਲਈ ਡਿਜ਼ਾਈਨ ਪੇਸ਼ ਕਰ ਸਭ ਦਾ ਮਨ ਮੋਹ ਲਿਆ। ਇਸ ਪ੍ਰਤੀਯੋਗਤਾ ਵਿੱਚ ਰੈਡ ਹਾਉਸ ਦੀ ਕੁਸੁਮ ਲਤਾ, ਯੈਲੋ ਹਾਉਸ ਦੀ ਨਵਪ੍ਰੀਤ ਕੌਰ, ਗਰੀਨ ਹਾਊਸ ਦੀ ਮੰਨਿਤਪ੍ਰੀਤ ਵਿਜੇਤਾ ਰਹੇ। ਸਕੂਲ ਡਾਇਰੈਕਟਰ ਸ:ਇਕਬਾਲ ਸਿੰਘ ਚੀਮਾ, ਚੇਅਰਮੈਨ ਸ:ਰਵਿੰਦਰ ਪਾਲ ਸਿੰਘ ਚੀਮਾ, ਪ੍ਰਿੰਸੀਪਲ ਮੈਡਮ ਸ਼ਮਿਤਾ ਤੇ ਮੈਡਮ ਸੋਨੀਆ ਉਪੱਲ ਵਿਦਿਆਰਥਣਾਂ ਦੀ ਮੇਂਹਦੀ ਲਗਾਉਣ ਦੀ ਕਲਾ ਤੋਂ ਪ੍ਰਭਾਵਿਤ ਹੋਏ। ਸਕੂਲ ਦਾ ਬਾਕੀ ਸਟਾਫ ਮੈਡਮ ਵਿਜੇ ਲਕਸ਼ਮੀ, ਬਲਜਿੰਦਰ ਕੌਰ, ਰੂਚੀ, ਸਰਬਜੀਤ, ਸਿਮਰਨ, ਪੂਨਮ, ਸਤਵੀਰ ਕੌਰ, ਹਰਪ੍ਰੀਤ ਕੌਰ, ਰਾਜਵੰਤ ਕੌਰ, ਰਮੀਨਾ, ਨਵਜੋਤ, ਮਨਦੀਪ, ਮਨਪ੍ਰੀਤ, ਗੋਲਡੀ ਠਾਕੁਰ, ਰਵਿੰਦਰ ਕੁਮਾਰ, ਪਰਮਿੰਦਰ ਕੌਰ, ਸਿੰਮੀ, ਕੋਮਲਪ੍ਰੀਤ ਕੌਰ, ਜਸਪ੍ਰੀਤ ਕੌਰ ਰਣਜੀਤ ਕੌਰ ਆਦਿ ਵੀ ਇਸ ਮੌਕੇ ਬੱਚਿਆਂ ਦੀ ਪ੍ਰਤੀਯੋਗਤਾ ਦੇਖਣ ਹਾਜ਼ਰ ਰਹੇ।