ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਦੇ ਪ੍ਰਸਿੱਧ ਤਿਉਹਾਰ ਵਿਸਾਖੀ ਦੇ ਸ਼ੁਭ ਅਵਸਰ ਤੇ ਜਗਤ ਜਯੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸ਼ਹੀਦ ਵਿਖੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਸਕੂਲ ਮੈਨੇਜਮੈਂਟ ਤੇ ਪ੍ਰਿੰਸੀਪਲ ਦੀ ਅਗਵਾਈ ਹੇਠ ਵਿਸਾਖੀ ਨਾਲ ਸਬੰਧਤ ਇਕ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਭਾਸ਼ਣ, ਪੰਜਾਬੀ ਗੀਤਾਂ ਤੇ ਨਾਚ, ਵਿਸਾਖੀ ਦੀਆਂ ਕਵਿਤਾਵਾਂ, ਗਿੱਧਾ, ਭੰਗੜਾ ਤੇ ਪੰਜਾਬੀ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ। ਵਿਦਿਆਰਥੀਆਂ ਦੁਆਰਾ ਪੇਸ਼ ਇਸ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ।ਇਸ ਅਵਸਰ ਤੇ ਸਕੂਲ ਡਾਇਰੈਕਟਰ ਸ.ਇਕਬਾਲ ਸਿੰਘ ਚੀਮਾ, ਚੇਅਰਮੈਨ ਸ.ਰਵਿੰਦਰਪਾਲ ਸਿੰਘ ਚੀਮਾ, ਪ੍ਰਿੰਸੀਪਲ ਮੈਡਮ ਸ਼ਮਿਤਾ ਅਤੇ ਮੈਡਮ ਸੋਨੀਆ ਉੱਪਲ ਵਿਸ਼ੇਸ਼ ਤੌਰ ਤੇ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ ਦੇਣ ੳਪਸਥਿਤ ਰਹੇ। ਸਕੂਲ ਡਾਇਰੈਕਟਰ ਸਰ ਨੇ ਵਿਦਿਆਰਥੀਆਂ ਦੁਆਰਾ ਤਿਆਰ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਵਿਸਾਖੀ ਸ਼ਾਂਤੀ, ਖ਼ੁਸ਼ਹਾਲੀ ਤੇ ਸਾਹਸ ਦਾ ਪ੍ਰਤੀਕ ਤਿਓਹਾਰ ਹੈ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ 1699 ਈ਼: ਨੂੰ ਖਾਲਸਾ ਪੰਥ ਦੀ ਸਿਰਜਨਾ ਕੀਤੀ। ਸਕੂਲ ਪ੍ਰਿੰਸੀਪਲ ਮੈਡਮ ਸ਼ਮਿਤਾ ਨੇ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਸਮੂਹ ਸਟਾਫ਼ ਤੇ ਬੱਚਿਆਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਵਿਸਾਖੀ ਫ਼ਸਲਾਂ ਦਾ ਤਿਉਹਾਰ ਵੀ ਹੈ। ਇਸ ਪੂਰੇ ਪ੍ਰੋਗਰਾਮ ਦੀ ਦੇਖ ਰੇਖ ਤੇ ਸੰਚਾਲਨ ਮੈਡਮ ਹਰਪ੍ਰੀਤ ਕੌਰ, ਨੀਲਮ ਕੁਮਾਰੀ, ਸਰੂ ਤੇ ਸਕੂਲ ਡੀ.ਪੀ.ਈ ਮੈਡਮ ਰਾਜਵੰਤ ਕੌਰ ਦੁਆਰਾ ਕੀਤਾ ਗਿਆ। ਇਸ ਸ਼ੁਭ ਮੌਕੇ ਸਕੂਲ ਦਾ ਸਮੂਹ ਸਟਾਫ਼ ਮੈਡਮ ਵਿਜੇ ਲਕਸ਼ਮੀ, ਰਮੀਨਾ, ਪੂਨਮ ਕੁਮਾਰੀ, ਰਮੇਸ਼ ਕੁਮਾਰੀ, ਸਿੰਮੀ, ਰੂਚੀ, ਬਲਜਿੰਦਰ ਕੌਰ, ਸਰਬਜੀਤ ਕੌਰ, ਸਿਮਰਨ, ਰਾਧਿਕਾ, ਸਤਵੀਰ ਕੌਰ, ਨਵਜੋਤ ਕੌਰ, ਮਨਪ੍ਰੀਤ ਕੌਰ,ਮਨਦੀਪ ਕੌਰ, ਪਰਮਿੰਦਰ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਗੁਰਸਿਮਰਨ ਕੌਰ, ਸੁਮਨ, ਰਵਿੰਦਰ ਕੁਮਾਰ, ਗੋਲਡੀ ਠਾਕੁਰ ਆਦਿ ਹਾਜ਼ਰ ਰਹੇ।

Previous articleकेएमएस कॉलेज के बीकॉम पहले सेमेस्टर के विद्यार्थी मोहित ने प्राप्त किया पहला स्थान : डॉयरेक्टर डॉ.मानव सैनी
Next articleविक्टोरिया इंटरनेशनल स्कूल में मनाया गया बैसाखी का त्यौहार