ਰਾਮਨੌਮੀ ਦੇ ਸ਼ੁੱਭ ਦਿਹਾੜੇ ਤੇ ਨਿਹੰਗ ਨਾਹਰ ਸਿੰਘ ਬਾਲਾ ਕੁੱਲੀਆਂ ਨੂੰ ਅੱਖਾਂ ਦੀ ਰੌਸ਼ਨੀ ਦੇ ਕੇ ਕੁਮਾਰ ਸੈਣੀ ਨੇ ਆਪਣੇ ਪ੍ਰਣ ਦੀ ਕੀਤੀ ਪੂਰਤੀ : ਡਾਕਟਰ ਸੁਧਾਕਰ ਮਿੱਤਲ
ਦਸੂਹਾ,(ਰਾਜਦਾਰ ਟਾਇਮਸ): ਚੌਧਰੀ ਕੁਮਾਰ ਸੈਣੀ ਸਕੱਤਰ ਜਰਨਲ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਅਤੇ ਚੇਅਰਮੈਨ ਚੌਧਰੀ ਮੈਮੋਰੀਅਲ ਟਰੱਸਟ ਦਸੂਹਾ ਨੇ ਰਾਮਨੌਮੀ ਦੇ ਸ਼ੁੱਭ ਦਿਹਾੜੇ ਤੇ ਜੋ ਪ੍ਰਤਿਗਿਆ ਕੀਤੀ ਸੀ, ਕਿ ਉਹ ਸਮਾਜ ਦੇ ਇਕ ਲੋੜਵੰਦ ਵਿਅਕਤੀ ਦੀ ਮਾਲੀ ਸਹਾਇਤਾ ਕਰਕੇ ਉਸਨੂੰ ਮੈਡੀਕਲ ਸਹੂਲਤ ਦੇਣਗੇ। ਇਸ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾ ਪਿੰਡ ਬਾਲਾ ਕੁੱਲੀਆਂ ਦੇ ਨਿਵਾਸੀ ਨਿਹੰਗ ਨਾਹਰ ਸਿੰਘ ਪੁੱਤਰ ਵੀਰ ਸਿੰਘ, ਉਮਰ 77 ਸਾਲ, ਜਿਨ੍ਹਾਂ ਨੂੰ ਦੋਨੋ ਅੱਖਾਂ ਵਿੱਚ ਮੋਤੀਆ ਉਤਰ ਆਇਆ ਸੀ ਅਤੇ ਉਹਨਾ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ। ਉਹ ਆਪਣੀ ਪਤਨੀ ਜਾਂ ਗੁਆਂਢੀਆਂ ਦੇ ਆਸਰੇ ਆਪਣਾ ਹਨੇਰੇ ਭਰਿਆ ਜੀਵਨ ਬਤੀਤ ਕਰ ਰਹੇ ਸਨ। ਉਹਨਾ ਦਾ ਰੂਚੀ ਅੱਖਾਂ ਦਾ ਹਸਪਤਾਲ ਸਿਨਮਾ ਚੌਂਕ ਦਸੂਹਾ ਦੇ ਡਾਕਟਰ ਸੁਧਾਕਰ ਮਿੱਤਲ (ਅੱਖਾਂ ਦੇ ਮਾਹਿਰ) ਨਾਲ ਗੱਲਬਾਤ ਕਰਕੇ ਬੀਤੇ ਦਿਨੀਂ ਨਿਹੰਗ ਸਿੰਘ ਦਾ ਮੋਤੀਆ ਦੇ ਆਪਰੇਸ਼ਨ ਤੋਂ ਬਾਅਦ ਲੈੱਨਜ਼ ਪਵਾ ਕੇ ਇਲਾਜ ਕਰਵਾਇਆ। ਕੁਮਾਰ ਸੈਣੀ ਨੇ ਦੱਸਿਆ ਕਿ ਡਾਕਟਰ ਮਿੱਤਲ ਨੇ ਇਸ ਪੁੰਨ ਦੇ ਕੰਮ ਵਿੱਚ ਬਿਨਾ ਆਪਰੇਸ਼ਨ ਫੀਸ ਅਤੇ ਦਵਾਈਆਂ ਦੇ ਪੈਸੇ ਤੋਂ ਸਿਰਫ ਲੈੱਨਜ਼ ਦੇ ਹੀ ਪੈਸੇ ਲੈ ਕੇ ਇਲਾਜ ਕੀਤਾ। ਦੱਸਿਆ ਜਾਂਦਾ ਹੈ ਕਿ ਡਾਕਟਰ ਸੁਧਾਕਰ ਮਿੱਤਲ ਪਿਛਲੇ 12-13 ਸਾਲ ਤੋਂ ਇਸ ਇਲਾਕੇ ਵਿੱਚ ਸੇਵਾਵਾਂ ਦੇ ਰਹੇ ਹਨ। ਉਹ ਬਹੁਤ ਵਾਰ ਇਸ ਤਰਾਂ ਦੇ ਚੈਰੀਟੇਬਲ ਦੇ ਕੰਮ ਕਰਦੇ ਰਹਿੰਦੇ ਹਨ। ਨਾਹਰ ਸਿੰਘ ਅਤੇ ਉਹਨਾ ਦੀ ਪਤਨੀ ਕਮਲਜੀਤ ਕੌਰ ਇਸ ਆਪਰੇਸ਼ਨ ਤੋ ਬਾਅਦ ਬਹੁਤ ਖੁਸ਼ ਹਨ। ਇਸ ਸਾਰੇ ਇਲਾਜ ਵਿੱਚ ਡਾਕਟਰ ਦਿਲਬਾਗ ਸਿੰਘ ਹੁੰਦਲ ਅਤੇ ਗੌਰਵ ਕੁਮਾਰ ਵਰਮਾ ਦਾ ਉਚੇਚਾ ਯੋਗਦਾਨ ਰਿਹਾ। ਉਹਨਾ ਨੇ ਹਰ ਵਾਰ ਮਰੀਜ ਨੂੰ ਪਿੰਡ ਤੋ ਹਸਪਤਾਲ ਅਤੇ ਹਸਪਤਾਲ ਤੋਂ ਪਿੰਡ ਲਿਜਾਣ ਦੀਆਂ ਸੇਵਾਵਾਂ ਦਿੱਤੀਆਂ।