ਬਲਾਕ ਭੂੰਗਾ ਅਧੀਨ ਪੈਦੀਆ 194 ਗ੍ਰਾਮ ਪੰਚਾਇਤਾ ਦੇ ਨਾਮਜਾਦਗੀ ਦਾਖਲ ਕਰਵਾਉਣ ਦਾ ਸਿਲਸਿਲਾ ਜਾਰੀ

2 ਅਤੇ 3 ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਨਾਮਜਾਦਗੀ ਪੱਤਰ ਪ੍ਰਾਪਤ ਨਹੀ ਹੋ ਸਕਣਗੇ

ਭੂੰਗਾ,(ਰਾਜਦਾਰ ਟਾਇਮਸ): ਗ੍ਰਾਮ ਪੰਚਾਇਤ ਚੋਂਣਾ 2024 ਬਲਾਕ ਭੂੰਗਾ ਲਈ ਨਿਯੁਕਤ ਨੋਡਲ ਅਫਸਰ  ਸ.ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਭੂੰਗਾ ਅਧੀਨ ਪੈਦੀਆ 194 ਗ੍ਰਾਮ ਪੰਚਾਇਤਾ ਦੇ ਨਾਮਜਾਦਗੀ ਪੱਤਰ ਪ੍ਰਾਪਤ ਕਰਨ ਲਈ ਨਿਰਧਾਰਿਤ 23 ਸੈਟਰਾ ਤੇ ਉਮੀਦਰਵਾਰਾ ਵਲੋ ਤੀਜੇ ਦਿਨ ਵੀ ਨਾਮਜਾਦਗੀਆ ਦਾਖਲ ਕਰਵਾਉਣ ਦਾ ਸਿਲਸਿਲਾ ਜਾਰੀ ਰਿਹਾ। ਨੋਡਲ ਅਫਸਰ ਸ.ਲਵਦੀਪ ਸਿੰਘ ਧੂਤ ਵਲੋ ਨੋਮੀਨੇਸ਼ਨ ਸੈਟਰ ਹੂਸੈਨਪੁਰ,ਭਾਗੋਵਾਲ,ਦਾਰਾਪੁਰ/ਧਰਮਕੋਟ ਅਤੇ ਹੋਰ ਦਾ ਨਿਰੀਖਣ ਕੀਤਾ। ਕਲ ਮਿਤੀ 02 ਅਕਤੂਬਰ ਅਤੇ ਮਿਤੀ 03 ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਨਾਮਜਾਦਗੀ ਪੱਤਰ ਪ੍ਰਾਪਤ ਨਹੀ ਹੋ ਸਕਣਗੇ। ਨਾਮਜਾਦਗੀ ਪੱਤਰ ਲੈਣ ਲਈ ਆਖਰੀ ਮਿਤੀ 04 ਅਕਤੂਬਰ ਦਿਨ ਸ਼ੁੱਕਰਵਾਰ ਨੂੰ 11:00 ਵਜੇ ਤੋ 3:00 ਵਜੇ ਤੱਕ ਦਾ ਸਮਾ  ਨਿਸ਼ਚਿਤ ਹੈ।