ਸਿਹਤ ਵਿਭਾਗ ਅਤੇ ਪੁਲਿਸ ਵੱਲੋ ਸਾਝੀ ਰੇਡ 100 ਬੋਰੇ ਸੱਕੀ ਅਤੇ ਨਾ ਖਾਣ ਯੋਗ ਖੰਡ ਬਰਾਮਦ

ਖੰਡ ਅਤੇ ਗੁੜ ਦੇ ਸੈਪਲ ਲਏ ਤੇ ਖੰਡ ਨੂੰ ਕੀਤਾ ਸੀਲ

ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਜਿਲਾ ਸਿਹਤ ਅਫਸਰ ਵੱਲੋ ਹੁਸ਼ਿਆਰਪੁਰ ਵਾਸੀਆ ਨੂੰ ਵਧੀਆ ਤੇ ਮਿਆਰੀ ਖਾਣ ਯੋਗ ਵਸਤੂਆ ਮੁਹਾਈਆ ਕਰਵਾਇਆ ਜਾਣਾ ਸੁਨਿਸਚਿਤ ਬਣਾਉਣਾਂ ਮੁਹਿਮ ਨੂੰ ਅੱਜ ਉਸ ਵੇਲੇ ਵੱਡਾ ਹੁਗੰਰਾ ਮਿਲਿਆ। ਜਦੋ ਗੁੜ ਬਣਾਉਂਣ ਲਈ ਵਰਤੀ ਜਾਣ ਵਾਲੀ ਘਟੀਆ ਖੰਡ ਦੀ ਇਕ ਵੱਡੀ ਖੇਪ ਗੁੜ ਦੇ ਵੇਲਣੇ ਤੋ ਬਰਾਮਦ ਕੀਤੀ ਗਈ। ਜਿਲਾ ਸਿਹਤ ਅਫਸਰ ਡਾ.ਲਖਵੀਰ ਸਿੰਘ ਵੱਲੋ ਮੇਹਟੀਆਣਾ ਪੁਲਿਸ ਦੀ ਮੱਦਤ ਨਾਲ ਅਜਾਮ ਦਿੱਤਾ। ਇਸ ਰੇਡ ਦੋਰਾਨ 100 ਬੋਰੇ ਖੰਡ ਨਾ ਖਾਣ ਯੋਗ ਸ਼ੱਕੀ ਖੰਡ ਬਰਾਮਦ ਕਰਕੇ ਸੀਲ ਕਰ ਦਿੱਤੀ। ਇਸ ਦੋਰਾਨ ਮੋਕੇ ਖੰਡ ਅਤੇ ਸੱਕਰ ਦੇ ਸੈਪਲ ਲਏ ਗਏ, ਜੇਕਰ ਇਹ ਸੈਪਲ ਰਿਪੋਟ ਫੇਲ ਆਉਦੀ ਹੈ ਤੇ ਇਹ ਖੰਡ ਨਸ਼ਟ ਕਰਵਾ ਦਿੱਤੀ ਜਾਵੇਗੀ।ਜਿਲਾ ਸਿਹਤ ਅਫਸਰ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਅੱਜ ਮੇਹਟੀਆਣਾ ਪੁਲਿਸ ਦੇ ਐਸ.ਐਚ.ਉ ਜਗਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਗੁਪਤ ਇਤਲਾਹ ਤੇ ਫਗਵਾੜਾ ਰੋਡ ਅਤੋਵਾਲ ਦੇ ਨਜਦੀਕ ਨੀਟੂ ਦੇ ਵੇਲਣੇ ਤੋ ਛਾਪਾ ਮਾਰ ਤੇ ਘਟੀਆ ਨਾ ਖਾਣ ਯੋਗ ਘਟੀਆ ਸੱਕੀ ਖੰਡ ਦੀ ਇਕ ਟਰਾਲੀ ਬਰਾਮਦ ਕੀਤੀ। ਜਿਸ ਵਿੱਚ 100 ਦੇ ਕਰੀਬ ਖੰਡ ਦੇ ਬੋਰੇ ਸਨ ਜੋਕਿ ਗੁਰ ਦੇ ਵਿੱਚ ਇਸਤੇਮਾਲ ਕੀਤੀ ਜਾਣੀ ਸੀ। ਇਸ ਨੂੰ ਬਰਾਮਦ ਕਰ ਲਿਆ ਤੇ ਇਥੋ ਗੁੜ ਵਿੱਚ ਘਟੀਆ ਕਿਸਮ ਦਾ ਰੰਗ ਵੀ ਬਰਾਮਦ ਕੀਤਾ ਹੈ। ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਹੁਣ ਤੇ ਗੰਨੇ ਵਿੱਚ ਪੂਰੀ ਮਿਠਾਸ ਹੈ ਤੇ ਜਨਵਰੀ ਮਹੀਨਾ ਸ਼ੁਰੂ ਹੋ ਚੁਕਾ ਤੇ ਇਹ ਪ੍ਰਵਾਸੀ ਲੋਕ ਫਿਰ ਵੀ ਗੁੜ ਵਿੱਚ ਖੰਡ ਪਾ ਕੇ ਬਣਾਈ ਜਾਦੇ ਹਨ ਤੇ ਲੋਕਾ ਨੂੰ ਘਟੀਆ ਰੰਗ ਪਾ ਕੇ ਗੁੜ ਨੂੰ ਜਹਿਰ ਦੇ ਰੂਪ ਵਿੱਚ ਵੇਚ ਰਹੇ ਹਨ। ਉਹਨਾਂ  ਲੋਕਾ ਨੂੰ ਅਪੀਲ ਕੀਤੀ ਕਿ ਉਹ ਗੁੜ ਲੈਣ ਵੇਲੇ ਚੰਗੀ ਤਰਾ ਦੇਖ ਕੇ ਲੈਣ। ਐਸਚਉ ਜਗਜੀਤ ਸਿੰਘ ਨੇ ਦੱਸਿਆ ਕਿ ਗੁਤ ਸੂਚਨ ਮਿਲੀ ਸੀ ਕਿ ਨੀਟੂ ਨਾ ਦਾ ਪ੍ਰਵਾਸੀ ਜੋ ਕਿ ਯੂ.ਪੀ ਦਾ ਰਹਿਣ ਵਾਲਾ ਹੈ। ਇਕ ਟਰਾਲੀ ਭਰ ਖੰਜ ਦੀ ਲੈ ਕਿ ਜਾ ਰਿਹਾ ਤੇ ਪੁਲਿਸ ਪਾਰਟੀ ਲੈ ਇਸ ਫੜ ਲਿਆ ਤੇ ਸਿਹਤ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਤੇ ਅਗਲੇਰੀ ਕਰਵੀ ਸ਼ੁਰੂ ਕਰ ਦਿੱਚਤੀ ਗਈ। ਇਸ ਮੋਕੇ ਪੂ ਸੇਫਟੀ ਅਫਸਰ ਮੁਨੀਸ਼ ਸੋਡੀ ਨਰੇਸ਼ ਕੁਮਾਰ, ਮੀਡੀਆ ਵਿੰਗ ਤੇ ਗੁਰਵਿੰਦਰ ਸ਼ਾਨੇ, ਏਐਸਆਈ ਸੰਗਤ ਸਿੰਘ ਤਰਲੋਸਨ ਸਿੰਘ ਐਚਸੀ ਤੇ ਰਵੀ ਕੁਮਾਰ ਹਾਜਰ ਸਨ।