ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਕਰਵਾਏ ਜਾਂਦੇ ਯੂਥ ਐਂਡ ਹੈਰੀਟੇਜ ਫੈਸਟੀਵਲ, ਜ਼ੋਨ 5 ਦਾ ਸ਼ੁਭ ਆਰੰਭ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਵਿਖੇ ਹੋਇਆl ਕਾਲਜ ਦੇ ਪ੍ਰਿੰਸੀਪਲ ਤੇ ਇਸ ਯੁਵਕ ਮੇਲੇ ਦੇ ਕਨਵੀਨਰ ਡਾ.ਵਰਿੰਦਰ ਕੌਰ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਹੁਸ਼ਿਆਰਪੁਰ ਜ਼ੋਨ ਦੇ ਕਰੀਬ 28 ਕਾਲਜ ਹਿੱਸਾ ਲੈ ਰਹੇ ਹਨl ਪੰਜ ਦਿਨ ਚੱਲਣ ਵਾਲੇ ਇਸ ਯੁਵਕ ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਸ.ਸੁਰਜੀਤ ਸਿੰਘ ਕੈਰੇ, ਜਿਲ੍ਹਾ ਪ੍ਰਧਾਨ ਅਕਾਲੀ ਦਲ ਬੀ.ਸੀ.ਵਿੰਗ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਨਿਰਮਲ ਜੋੜਾ, ਡਾਇਰੈਕਟਰ ਵਿਦਿਆਰਥੀ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪਹੁੰਚੇl ਇਰੈਕਟਰ ਯੂਥ ਵੈਲਫੇਅਰ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ.ਰੋਹਿਤ ਕੁਮਾਰ ਸ਼ਰਮਾ ਨੇ ਇਨਾ ਯੁਵਕ ਮੇਲਿਆਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਅਤੇ ਉਨਾਂ ਦੀ ਪ੍ਰਤਿਭਾ ਦਾ ਨਿਖਾਰ ਕਰਨ ਲਈ ਯੂਨੀਵਰਸਿਟੀਆਂ ਵੱਲੋਂ ਕਰਵਾਏ ਜਾਂਦੇ ਇਹ ਯੁਵਕ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨl
ਇਸ ਪੰਜ ਰੋਜਾ ਮੇਲੇ ਦੀ ਸ਼ੁਰੂਆਤ ਸ਼ਬਦ ਗਾਇਨ ਕਰਕੇ ਕੀਤੀ ਗਈl ਮੁੱਖ ਮਹਿਮਾਨ ਸ. ਸੁਰਜੀਤ ਸਿੰਘ ਕੈਰੇ ਨੇ ਕਿਹਾ ਕਿ ਅਜਿਹੇ ਮੇਲੇ ਸਾਡੀ ਯੁਵਕ ਸ਼ਕਤੀ ਨੂੰ ਸਹੀ ਸੇਧ ਦਿੰਦੇ ਹੋਏ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਕੰਮ ਕਰਦੇ ਹਨl ਉਨਾਂ ਨੇ ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰੱਸਟ ਦੇ ਅਹੁਦੇਦਾਰਾਂ ਅਤੇ ਕਾਲਜ ਦੇ ਪ੍ਰਿੰਸੀਪਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਕ ਵੱਡੇ ਮੇਲੇ ਦਾ ਆਯੋਜਨ ਕਰਕੇ ਉਹਨਾਂ ਨੇ ਆਪਣੀ ਕੁਸ਼ਲ ਪ੍ਰਬੰਧਕਤਾ ਦਾ ਸਬੂਤ ਦਿੱਤਾ ਹੈl ਡਾ.ਨਿਰਮਲ ਜੋੜਾ ਨੇ ਕਿਹਾ ਕਿ ਇਹਨਾਂ ਯੁਵਕ ਮੇਲਿਆਂ ਦੇ ਵਿੱਚੋਂ ਹੀ ਸਾਡੇ ਭਵਿੱਖ ਦੇ ਕਲਾਕਾਰ, ਗਾਇਕ ਅਤੇ ਭਾਸ਼ਣ ਕਰਤਾ ਪੈਦਾ ਹੁੰਦੇ ਹਨl ਮੇਲੇ ਦੇ ਪਹਿਲੇ ਦਿਨ ਹੈਰੀਟੇਜ ਆਰਟ ਅਤੇ ਕਰਾਫਟ ਅਧੀਨ ਫੁਲਕਾਰੀ, ਬਾਗ, ਦਸੂਤੀ, ਕਰਾਸ ਸਟਿਚ, ਪੱਖੀ, ਕਰੋਸ਼ੀਆ, ਨੀਟਿੰਗ, ਮਹਿੰਦੀ ਡਿਜਾਇਨਿੰਗ, ਗੁੱਡੀਆਂ-ਪਟੋਲੇ, ਪਰਾਂਦਾ, ਛਿਕੂ, ਟੋਕਰੇ ਬਣਾਉਣਾ, ਇਨੂੰ ਮੇਕਿੰਗ, ਮਿੱਟੀ ਦੇ ਖਿਡਾਉਣੇ ਬਣਾਉਣਾ, ਪੀੜੀ ਬਣਾਉਣਾ, ਰੱਸਾ ਵੱਟਣਾ ਆਦਿ ਦੇ ਮੁਕਾਬਲੇ ਕਰਵਾਏ ਗਏl ਇਸੇ ਹੀ ਦਿਨ ਆਨ ਦਾ ਸਪੋਟ ਪੇਂਟਿੰਗ, ਫੋਟੋਗ੍ਰਾਫੀ, ਕਲਾਜ ਮੇਕਿੰਗ, ਕਲੇਅ ਮਾਡਲਿੰਗ, ਇੰਸਟਾਲੇਸ਼ਨ, ਕਾਰਟੂਨਿੰਗ, ਕਰੀਏਟਿਵ ਰਾਇਟਿੰਗ, ਹੈਂਡ ਰਾਇਟਿੰਗ, ਸਟਿਲ ਲਾਈਫ ਡਰਾਇੰਗ, ਪੋਸਟਰ ਮੇਕਿੰਗ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏl ਇਨਾਂ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਜ਼ੋਨ 5 ਦੇ ਕਾਲਜਾਂ ਦੇ ਤਕਰੀਬਨ 722 ਵਿਦਿਆਰਥੀਆਂ ਨੇ ਹਿੱਸਾ ਲਿਆl ਕਾਲਜ ਦੇ ਪ੍ਰਿੰਸੀਪਲ ਅਤੇ ਇਸ ਮੇਲੇ ਦੇ ਕਨਵੀਨਰ ਡਾ.ਵਰਿੰਦਰ ਕੌਰ ਜੀ ਨੇ ਮੇਲੇ ਵਿੱਚ ਆਏ ਹੋਏ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾ ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਹੋਏ ਪ੍ਰਿੰਸੀਪਲ ਸਾਹਿਬਾਨਾਂ ਅਧਿਆਪਕ ਸਾਹਿਬਾਨਾਂ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਵਿਚ ਜੀ ਆਇਆ ਕਿਹਾl ਡੀਨ ਇੰਸਟੀਟਿਊਸ਼ਨ ਡਾ.ਰੁਪਿੰਦਰ ਕੌਰ ਰੰਧਾਵਾ ਨੇ ਇਸ ਯੁਵਕ ਮੇਲੇ ਵਿੱਚ ਪਹੁੰਚੀਆਂ ਸਾਰੀਆਂ ਹੀ ਟੀਮਾਂ ਅਤੇ ਉਨਾਂ ਦੇ ਇੰਚਾਰਜ ਸਾਹਿਬਾਨ ਨੂੰ ਮੇਲੇ ਦੌਰਾਨ ਕਾਲਜ ਕੈਂਪਸ ਵਿੱਚ ਹਰ ਪ੍ਰਕਾਰ ਦੀ ਸੁਵਿਧਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾl ਇਸ ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ.ਅਮਰਜੀਤ ਕੌਰ ਕਾਲਕਟ ਅਤੇ ਸਹਿ-ਪ੍ਰਬੰਧਕੀ ਸਕੱਤਰ ਅਸਿਸਟੈਂਟ ਪ੍ਰੋਫੈਸਰ ਅਕਾਂਕਸ਼ਾਂ ਨੇ ਪਹੁੰਚੇ ਹੋਏ ਸਾਰੇ ਹੀ ਕਾਲਜਾਂ ਦੇ ਇੰਚਾਰਜ ਸਾਹਿਬਾਨ ਦਾ ਸੰਪੂਰਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ l