ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਮਾਓੂਂਟਵੀਉ ਕਨਸੈਂਟ ਸਕੂਲ ਅੰਦਰ ਇੱਕ ਪ੍ਰਭਾਵਸ਼ਾਲੀ ਸਮਾਗਮ ਤੋਂ ਬਾਅਦ ਹਰਦੇਵ ਸਿੰਘ ਕੌਂਸਲ ਡਾਇਰੈਕਟਰ ਸਕੂਲ ਨੇ ਗੁਰਸੇਵਕ ਸਿੰਘ ਨੂੰ ਕੋਆਰਡੀਨੇਟਰ ਦੀ ਨਿਯੁਕਤੀ ਕਰਕੇ ਸਕੂਲ ਦੇ ਸਟਾਫ ਸਮੇਤ ਕੁਰਸੀ ਤੇ ਬਿਠਾਇਆ ਤੇ ਆਸ਼ੀਰਬਾਦ ਦਿੱਤਾ। ਡਾਇਰੈਕਟਰ ਹਰਦੇਵ ਸਿੰਘ ਕੌਂਸਲ ਨੇ ਸਕੂਲ ਅੰਦਰ ਵਧੀਆਂ ਸੇਵਾਵਾਂ ਦੇਣ ਲਈ ਅਤੇ ਡਸਿਪਲਨ ਤੇ ਵਧੀਆ ਸਟੱਡੀ ਦੇਣ ਲਈ ਇਹੋ ਜਿਹੀਆਂ ਨਿਯੁਕਤੀਆਂ ਨੂੰ ਅਹਿਮ ਦੱਸਿਆ ਅੱਜ 2023/24 ਪੰਜਵੀਂ ਬੋਰਡ ਦੀ ਕਲਾਸ ਦਾ ਜੋ 100% ਰਿਜ਼ਲਟ ਆਇਆ ਉਸ ਵਿੱਚ ਫਸਟ ਆਉਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਵੱਲੋਂ ਨਕਦ ਇਨਾਮ ਦਿੱਤੇ ਅੱਗੇ ਤੋਂ ਮੈਰਿਟ ਵਿੱਚ ਆਉਣ ਦਾ ਵਾਅਦਾ ਲਿਆ। ਅੱਜ ਪੂਰੇ ਸਟਾਫ ਨੇ ਗੁਰਸੇਵਕ ਸਿੰਘ ਨੂੰ ਅਤੇ ਪੰਜਵੀਂ ਵਿੱਚੋਂ ਆਏ ਫੱਸਟ,ਸੈਕਿੰਡ, ਥਰਡ ਆਏ ਬੱਚਿਆਂ ਨੂੰ ਵਧਾਈ ਦਿੱਤੀ।