ਜਗਤ ਜਯੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ

ਦਸੂਹਾ,(ਰਾਜਦਾਰ ਟਾਇਮਸ):  ਭਾਰਤ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਅਵਸਰ ਤੇ ਜਗਤ ਜਯੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸ਼ਹੀਦ ਵਿਖੇ ਸਕੂਲ ਮੈਨੇਜਮੈਂਟ ਤੇ ਸਕੂਲ ਪ੍ਰਿੰਸੀਪਲ ਦੀ ਅਗਵਾਈ ਹੇਠ ਅਧਿਆਪਕਾਂ ਤੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਸ਼ਹੀਦਾਂ ਨੂੰ ਯਾਦ ਕਰਦਿਆਂ ਗਣਤੰਤਰਤਾ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਇਕ ਪ੍ਰੋਗਰਾਮ ਪੇਸ਼ ਕੀਤਾ। ਜਿਸ ਦੀ ਸ਼ੁਰੂਆਤ ਆਏ ਹੋਏ ਮੁੱਖ ਮਹਿਮਾਨਾਂ ਐਡਵੋਕੇਟ ਅਜੇ ਕੁਮਾਰ, ਰਾਜੀਵ ਦੀਕਸ਼ਿਤ ਗੋਸ਼ਾਲਾ ਦੇ ਪ੍ਰਧਾਨ ਬਾਬੂ ਅਰੁਣ ਕੁਮਾਰ, ਸਕੂਲ ਡਾਇਰੈਕਟਰ ਸ.ਇਕਬਾਲ ਸਿੰਘ ਚੀਮਾ, ਚੇਅਰਮੈਨ ਸ.ਰਵਿੰਦਰਪਾਲ ਸਿੰਘ ਚੀਮਾ, ਸਕੂਲ ਪ੍ਰਿੰਸੀਪਲ ਮੈਡਮ ਸ਼ਮਿਤਾ, ਦਸਮੇਸ਼ ਪ੍ਰਿੰਸੀਪਲ ਮੈਡਮ ਜਗਜੀਤ ਕੌਰ, ਮੈਡਮ ਸੋਨੀਆ ਉਪੱਲ ਦੁਆਰਾ ਝੰਡੇ ਦੀ ਰਸਮ ਅਦਾ ਕਰ ਕੇ ਕੀਤੀ ਤੇ ਫਿਰ ਉਹਨਾਂ ਸਕੂਲ ਦੇ ਵਿਦਿਆਰਥੀਆਂ ਦੁਆਰਾ ਪੇਸ਼ ਪਰੇਡ ਦੀ ਸਲਾਮੀ ਲਈ।

ਇਸ ਤੋਂ ਬਾਅਦ ਵਿਦਿਆਰਥੀਆਂ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸੁਆਗਤ ਕਰ ਗਣਤੰਤਰਤਾ ਦਿਵਸ ਤੇ ਵਿਸ਼ੇਸ਼ ਸਪੀਚ, ਸਕਿਟ, ਦੇਸ਼ ਭਗਤੀ ਦੇ ਗੀਤਾਂ ਤੇ ਡਾਂਸ ਪੇਸ਼ ਕੀਤਾ।ਤਿਰੰਗੇ ਦੀ ਵੇਸ਼ਭੂਸ਼ਾ ਵਿਚ ਤਿਆਰ ਬੱਚੇ ਬਹੁਤ ਹੀ ਮਨਮੋਹਕ ਲੱਗ ਰਹੇ ਸਨ। ਐਡਵੋਕੇਟ ਸਾਹਿਬ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਅਸੀਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਸ਼ਹੀਦਾਂ ਦੇ ਕਰਜ਼ਦਾਰ ਹਾਂ। ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੇ ਭਾਰਤ ਦੇਸ਼ ਨੂੰ ਉਸ ਤਰ੍ਹਾਂ ਵਿਕਸਿਤ ਭਾਰਤ ਬਣਾਈਏ, ਜਿਹੜਾ ਸੁਪਨਾ ਸਾਡੇ ਸ਼ਹੀਦਾਂ ਨੇ ਵੇਖਿਆ। ਸਕੂਲ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਅੱਜ ਦੇ ਦਿਨ ਸਾਡੇ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਤੇ ਭਾਰਤ ਦੇਸ਼ ਨੇ ਹਰ ਖੇਤਰ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਉਹਨਾਂ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰ ਕੇ ਦੇਸ਼ ਤੇ ਸਮਾਜ ਦੇ ਰਾਖੇ ਬਣ ਦੇਸ਼ ਵਿੱਚੋ ਬੁਰਾਈਆਂ ਦੂਰ ਕਰਨ ਲਈ ਪ੍ਰੇਰਿਆ ਤੇ ਅਪਣੇ ਤਿਰੰਗੇ ਦਾ ਮਾਨ ਰੱਖੀਏ। ਸਕੂਲ ਪ੍ਰਿੰਸੀਪਲ ਮੈਡਮ ਸ਼ਮਿਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਦੇਸ਼ ਭਗਤੀ ਦਾ ਜਜ਼ਬਾ ਰੱਖਣ ਲਈ ਕਿਹਾ। ਉਹਨਾਂ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ। ਇਸ ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗਾਨ ਨਾਲ ਕੀਤਾ ਗਿਆ। ਪੂਰਾ ਪ੍ਰੋਗਰਾਮ ਸਕੂਲ ਡੀ.ਪੀ.ਈ ਮੈਡਮ ਰਾਜਵੰਤ ਕੌਰ ਤੇ ਸ.ਜੋਬਨਪ੍ਰੀਤ ਸਿੰਘ ਦੀ ਦੇਖ ਰੇਖ ਵਿੱਚ ਹੋਇਆ। ਮੰਚ ਸੰਚਾਲਨ ਮੈਡਮ ਮਨਪ੍ਰੀਤ ਕੌਰ ਤੇ ਮੈਡਮ ਮਨਦੀਪ ਕੌਰ ਨੇ ਕੀਤਾ। ਸਕੂਲ ਦਾ ਸਮੂਹ ਸਟਾਫ਼ ਮੈਡਮ ਵਿਜੇ ਲਕਸ਼ਮੀ, ਮਾਨਸੀ, ਪੂਨਮ, ਪ੍ਰਭਜੋਤ ਕੌਰ,ਰਮਨਦੀਪ, ਹਰਪ੍ਰੀਤ ਕੌਰ, ਰਮੀਨਾ, ਸਰਬਜੀਤ ਕੌਰ, ਬਲਜਿੰਦਰ, ਰੂਚੀ, ਪਰਮਿੰਦਰ ਕੌਰ, ਮਨਦੀਪ ਕੌਰ, ਸਿੰਮੀ, ਰਾਜਵੀਰ ਕੌਰ, ਗੁਰਸਿਮਰਨ ਕੌਰ, ਰਣਜੀਤ, ਕੌਮਲਪ੍ਰੀਤ, ਨਵਜੋਤ, ਗੋਲਡੀ ਠਾਕੁਰ, ਰਵਿੰਦਰ ਕੁਮਾਰ ਆਦਿ ਹਾਜ਼ਰ ਰਹੇ।