ਜੀਆਰ ਦੀ ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ 2 ਦਿਨਾਂ ਖੇਡ ਉਤਸਵ ਸ਼ੁਰੂ

ਟਾਂਡਾ ਉੜਮੁੜ, (…): ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸਿਮਰਨ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਜੀ. ਆਰ.ਡੀ ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ ਸਲਾਨਾ ਖੇਡ ਉਤਸਵ ਸ਼ੁਰੂ ਹੋ ਗਿਆ। ਜੀ.ਆਰ.ਡੀ ਸਿੱਖਿਆ ਸੰਸਥਾਵਾਂ ਦੀ ਚੇਅਰ ਪਰਸਨ ਪ੍ਰਦੀਪ ਕੌਰ, ਐਮਡੀ ਬਿਕਰਮ ਸਿੰਘ ਦੀ ਅਗਵਾਈ ਵਿੱਚ ਪ੍ਰਬੰਧਕ ਅਮਨਦੀਪ ਸਿੰਘ ਸਾਹੀ, ਮੈਨੇਜਰ ਸਰਬਜੀਤ ਸਿੰਘ ਮੋਮੀ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋਂ ਦੀ ਦੇਖ-ਰੇਖ ਹੇਠ ਸ਼ੁਰੂ ਹੋਏ ਦੋ ਦਿਨਾਂ ਖੇਡ ਉਤਸਵ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸੇਵਾ ਮੁਕਤ ਜਿਲਾ ਸਿੱਖਿਆ ਅਫਸਰ ਰਾਮਪਾਲ ਸੈਣੀ, ਪਾਠਕ ਹਸਪਤਾਲ ਦੇ ਐਮ.ਡੀ ਡਾ.ਅਮਿਤ ਪਾਠਕ ਅਤੇ ਪਬਲਿਕ ਹਸਪਤਾਲ ਟਾਂਡਾ ਦੇ ਐਮ.ਡੀ ਅੰਕਿਤ ਗੋਇਲ ਤੇ ਡਾ. ਅਨੁਜ ਗੋਇਲ ਨੇ ਸਾਂਝੇ ਤੌਰ ਤੇ ਕੀਤਾ। ਉਹਨਾਂ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਨਮੋਲ ਅੰਗ ਹਨ ਅਤੇ ਖੇਡਾਂ ਵਿੱਚ ਭਾਗ ਲੈ ਕੇ ਜਿੱਥੇ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਉੱਥੇ ਹੀ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੰਦਗੀ ਵਿੱਚ ਉੱਚੇ ਮੁਕਾਮ ਹਾਸਿਲ ਕਰ ਸਕਦੇ ਹਾਂ।ਇਸ ਮੌਕੇ ਉਕਤ ਮਹਿਮਾਨਾਂ ਨੇ ਜੀ ਸਿੱਖਿਆ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਖੇਡ ਉਤਸਵ ਉਤਸਵ ਦੇ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ। ਸੰਸਥਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ ਤੇ ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋ ਨੇ ਦੱਸਿਆ ਕਿ ਦੋ ਦਿਨਾਂ ਇਸ ਖੇਡ ਉਤਸਵ ਦੀ ਸਮਾਪਤੀ ਸਮੇਂ ਸੇਵਾ ਮੁਕਤ ਚੀਫ ਕੈਮੀਕਲ ਐਗਜਾਈਮਰ ਪੰਜਾਬ ਡਾ. ਕੇਵਲ ਸਿੰਘ ਕਾਜਲ, ਐਸ.ਐਮ.ਓ ਸਰਕਾਰੀ ਹਸਪਤਾਲ ਟਾਂਡਾ ਡਾ. ਕਰਨ ਕੁਮਾਰ ਸੈਣੀ , ਵੈਵਜ ਹਸਪਤਾਲ ਟਾਂਡਾ ਦੇ ਡਾ. ਲਵਪ੍ਰੀਤ ਸਿੰਘ ਪਾਬਲਾ ਅਤੇ ਹਰਬੰਸ ਰੇਖੀ ਹਸਪਤਾਲ ਟਾਂਡਾ ਦੇ ਐਮ.ਡੀ ਸੇਵਾ ਮੁਕਤ ਐਸ.ਐਮ.ਓ ਡਾ.ਸ਼ਿਵਰਾਜ ਰੇਖੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਖਿਡਾਰੀਆਂ ਨੂੰ ਇਨਾਮ ਭੇਂਟ ਕਰਨਗੇ।ਖੇਡ ਉਤਸਵ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚ ਖੇਡ ਪਹਿਲੇ ਦਿਨ 100 ਮੀਟਰ ਦੌੜ ਲੜਕਿਆਂ ਦੇ ਵਰਗ ਵਿੱਚ ਬਲੂ ਹਾਊਸ ਤੇ ਮਨਦੀਪ ਸਿੰਘ ਨੇ ਪਹਿਲਾ, ਗਰੀਨ ਹਾਊਸ ਦੇ ਕਨਵਰਦੀਪ ਸਿੰਘ ਨੇ ਦੂਸਰਾ ਅਤੇ ਰੈਡ ਹਾਊਸ ਦੇ ਪਰਮਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।100 ਮੀਟਰ ਦੌੜ ਲੜਕੀਆਂ ਦੇ ਵਰਗ ਵਿੱਚ ਬਲੂ ਹਾਊਸ ਦੀ ਨਵਜੋਤ ਕੌਰ ਨੇ ਪਹਿਲਾ, ਗਰੀਨ ਹਾਊਸ ਦੀ ਨਵਪ੍ਰੀਤ ਕੌਰ ਨੇ ਦੂਸਰਾ ਅਤੇ ਰੈਡ ਹਾਊਸ ਦੀ ਹਰਮਨ ਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਸੂਸ਼ ਐਂਡ ਸੋਕਸ ਰੇਸ ਲੜਕਿਆਂ ਦੇ ਵਰਗ ਵਿੱਚ , ਗਰੀਨ ਹਾਊਸ ਦੇ ਪਵਨਦੀਪ ਸਿੰਘ ਨੇ ਦੂਸਰਾ ਤੇ ਯੇਲੋ ਹਾਊਸ ਦੇ ਹਰਕੀਰਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਵਰਗ ਵਿੱਚ ਬਲ ਹਾਊਸ ਦੀ ਰੀਆ ਨੇ ਪਹਿਲਾ, ਗਰੀਨ ਹਾਊਸ ਦੀ ਸੁਮਨਪ੍ਰੀਤ ਕੌਰ ਨੇ ਦੂਸਰਾ ਤੇ ਰੈਡ ਹਾਊਸ ਦੀ ਅਰੂਸ਼ੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੈਗ ਰੁਮਾਲ ਰੇਸ ਲੜਕਿਆਂ ਦੇ ਵਰਗ ਵਿੱਚ ਗਰੀਨ ਹਾਊਸ ਦੇ ਜਸਨੂਰ ਸਿੰਘ ਤੇ ਨਵਦੀਪ ਸਿੰਘ ਨੇ ਪਹਿਲਾ, ਯੈਲੋ ਹਾਊਸ ਦੇ ਏਕਮ ਪ੍ਰੀਤ ਸਿੰਘ ਤੇ ਨਵਦੀਪ ਸਿੰਘ ਨੇ ਦੂਸਰਾ ਅਤੇ ਰੈਡ ਹਾਊਸ ਦੇ ਤਾਜਵੀਰ ਸਿੰਘ ਤੇ ਲਵਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਮੌਕੇ ਲਵਲੀ ਸੈਣੀ, ਦਲਜਿੰਦਰ ਕੌਰ, ਰਾਜਵਿੰਦਰ ਕੌਰ, ਹਰਪ੍ਰੀਤ ਸਿੰਘ ,ਕੁਲਵਿੰਦਰ ਸਿੰਘ, ਤਜਿੰਦਰ ਕੌਰ, ਬਲਜੀਤ ਕੌਰ, ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ, ਹਰਦੀਪ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ, ਮੈਡਮ ਨਿਸ਼ਾ ,ਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਕਸ਼ਮੀਰ ਕੌਰ,ਹਰਿੰਦਰ ਕੌਰ, ਰਾਜਵਿੰਦਰ ਕੌਰ, ਰਜਨੀ ਸੈਣੀ, ਸੀਮਾ ਜਾਜਾ ,ਪਿੰਕੀ ਰਾਣੀ ਆਦਿ ਵੀ ਮੌਜੂਦ ਸਨ।