ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ ਬਚਿਆ: ਐਸਐਸਪੀ
ਫਰੀਦਕੋਟ,(ਵਿਪਨ ਕੁਮਾਰ ਮਿਤੱਲ, ਪ੍ਰਬੋਧ ਸ਼ਰਮਾ): ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਧੁੰਦ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਤੋਂ ਬਚਣ ਵਾਹਨਾਂ ਤੇ ਰਿਫਲੈਕਟਰ ਲਗਾਏ। ਜਿਸ ਦੀ ਸ਼ੁਰੂਆਤ ਨੇਤਾ ਜੀ ਸੁਭਾਸ਼ ਚੰਦਰ ਬੋਸ ਚੌਂਕ ਵਿੱਚ ਜ਼ਿਲਾ ਪੁਲਿਸ ਮੁੱਖੀ ਸ ਹਰਜੀਤ ਸਿੰਘ ਐਸ.ਐਸ.ਪੀ ਫਰੀਦਕੋਟ ਨੇ ਟਰਾਲੀ ਤੇ ਰਿਫਰੈਕਟਰ ਲਗਾ ਕੇ ਕੀਤੀ।ਸ.ਹਰਜੀਤ ਸਿੰਘ ਐਸ ਐਸ ਪੀ ਫਰੀਦਕੋਟ ਨੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਧੁੰਦ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਇਸ ਤਰਾਂ ਦੇ ਕਾਰਜ ਕਰਕੇ ਪੁਲਿਸ ਦੀ ਮੱਦਦ ਕਰਨ ਲਈ ਅਪੀਲ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਵੱਡੀ ਸਮਾਜ ਸੇਵਾ ਹੈ। ਉਹਨਾ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਸਾਨੂੰ ਪੁਲਿਸ ਦੇ ਡਰ ਤੋਂ ਨਹੀਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ,ਆਪਣੀ ਗੱਡੀ ਦੀ ਸਮੇ-ਸਮੇਂ ਸਿਰ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਰਾਤ ਸਮ ਡਰਾਈਵਿੰਗ ਕਰਦੇ ਸਮੇਂ ਆਪਣੀਆਂ ਗੱਡੀ ਦੀਆਂ ਲਾਈਟਾਂ ਠੀਕ ਰੱਖਣੀਆਂ ਚਾਹੀਦੀਆਂ ਹਨ। ਕਾਰ ਜੀਪ ਚਲਾਉਂਦੇ ਸਮੇਂ ਸੇਫਟੀ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੜਕ ਹਾਦਸਿਆਂ ਵਿੱਚ ਜਿਆਦਾ ਤਰ ਮੌਤਾਂ ਪੇਂਡੂ ਖੇਤਰਾਂ ਵਿੱਚ ਹੋਈਆਂ ਹਨ ਅਤੇ ਸੜਕ ਹਾਦਸਿਆਂ ਵਿੱਚ ਪਸ਼ੂਆਂ ਦੇ ਸੜਕ ਤੇ ਆਉਨਾ ਵੀ ਕਾਰਨ ਬਣਦਾ ਹੈ। ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਕਿਹਾ ਜਿਹੜੇ ਸੜਕ ਹਾਦਸੇ ਰਾਤ ਸਮੇਂ ਵਾਪਰਦੇ ਹਨ ਇਸ ਦਾ ਮੁੱਖ ਕਾਰਨ ਡਰਾਈਵਰ ਵੱਲੋਂ ਨਸ਼ਾ ਕੀਤਾ ਹੋਣਾ ,ਵਾਹਨ ਵਿੱਚ ਖਰਾਬੀ, ਸਾਡੀਆਂ ਸੜਕਾਂ ਵਿੱਚ ਟੋਏ ਹੋਣਾ ਵੀ ਮੁੱਖ ਕਾਰਣ ਹੈ। ਇਸ ਦੇ ਨਾਲ ਨਾਲ ਪੰਜਾਬ ਵਿੱਚ ਵਾਹਨਾਂ ਦੀ ਵਧ ਰਹੀ ਗਿਣਤੀ ਵੀ ਇੱਕ ਵੱਡਾ ਕਾਰਨ ਹੈ। ਅਰੋੜਾ ਨੇ ਦੱਸਿਆ ਕਿ ਅਗਸਤ 2023ਤੱਕ ਪੰਜਾਬ ਵਿਚ ਕੁੱਲ ਰਜਿਸਟਰਡ ਵਾਹਨਾਂ ਦੀ ਗਿਣਤੀ 1.33ਕਰੋੜ ਸੀ। ਅਰੋੜਾ ਨੇ ਦੱਸਿਆ ਕਿ ਪੁਲਿਸ ਦੇ ਸਹਿਯੋਗ ਨਾਲ 100ਦੇ ਕਰੀਬ ਵਾਹਨਾਂ ਤੇ ਰਿਫ਼ਲੈਕਟਰ ਲਗਾਏ ਗਏ ਅਤੇ ਸੜਕ ਸੁਰੱਖਿਆ ਸਪਤਾਹ ਦੌਰਾਨ ਵੀ ਸੁਸਾਇਟੀ ਵੱਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਵਾਹਨਾਂ ਤੇ ਰਿਫਲੈਕਟਰ ਲਗਾਏ ਜਾਣਗੇ ਜਿੰਨਾ ਵਿੱਚ ਟਰਾਲੀਆਂ, ਰੇੜੇ,ਰਿਕਸ਼ਾ,ਸਾਇਕਲ ਆਦਿ ਸ਼ਾਮਿਲ ਹੋਣਗੇ।ਇਸ ਮੌਕੇ ਤੇ ਸਬ ਇੰਸਪੈਕਟਰ ਸ ਸੁਖਵਿੰਦਰ ਸਿੰਘ,ਟ੍ਰੈਫਿਕ ਇੰਚਾਰਜ ਏ.ਐਸ।ਆਈ .ਜਗਦੀਸ਼ ਕੁਮਾਰ,ਅਮਨਦੀਪ ਸਿੰਘ,ਜਸਬੀਰ ਸਿੰਘ ਜੱਸੀ,ਵਿਨੋਦ ਕੁਮਾਰ,ਭਾਰਤ ਭੂਸ਼ਣ ਜਿੰਦਲ,ਰਾਮ ਤੀਰਥ ਅਤੇ ਹਰਜੀਤ ਸਿੰਘ ਹਾਜਰ ਸਨ।