ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਔਰਤਾਂ ਨੂੰ ਕੰਬਲ ਵੰਡੇ: ਸੁਰੇਸ਼ ਅਰੋੜਾ
ਫਰੀਦਕੋਟ,(ਵਿਪਨ ਕੁਮਾਰ ਮਿਤੱਲ):ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਨੇ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਔਰਤਾਂ ਨੂੰ ਕੰਬਲ ਵੰਡੇ ਗਏ।ਸ਼੍ਰੀ ਸੁਰੇਸ਼ ਅਰੋੜਾ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਬਾਰੇ ਦੱਸਿਆ ਕਿ ਇਸ ਉਹ ਸਖਸ਼ੀਅਤ ਹਨ ਜਿਨ੍ਹਾਂ ਦਾ ਜਨਮ 1677ਈਸਵੀ ਵਿੱਚ ਭਾਈ ਹਰਾ ਰਾਮ ਅਤੇ ਮਾਤਾ ਲਾਧੋ ਜੀ ਦੇ ਘਰ ਹੋਇਆ, ਮੋਤੀ ਰਾਮ ਮਹਿਰਾ ਜੀ ਸੂਬਾ ਸਰਹੰਦ ਵਜ਼ੀਰ ਖਾਂ ਦੇ ਹਿੰਦੂਆਂ ਦੇ ਰਸੋਈ ਖਾਨੇ ਵਿੱਚ ਕੈਦੀਆਂ ਲਈ ਖਾਣਾ ਤਿਆਰ ਕਰਨ ਦਾ ਕੰਮ ਕਰਦੇ ਸਨ। ਪੁਲਿਸ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਸਰਹਿੰਦ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਅਤੇ ਇਹਨਾ ਉੱਪਰ ਬਹੁਤ ਸਖ਼ਤ ਨਿਗਰਾਨੀ ਸੀ ।ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਦੇ ਠੰਡ ਤੋਂ ਬਚਣ ਲਈ ਕੋਈ ਸਾਧਨ ਨਹੀਂ ਸੀ।ਮੋਤੀ ਰਾਮ ਮਹਿਰਾ ਨੇ ਪਹਿਰੇਦਾਰ ਨੂੰ ਗਹਿਣਿਆਂ ਦਾ ਲਾਲਚ ਦੇ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਅਤੇ ਭੋਜਨ ਤਿੰਨ ਦਿਨ ਦਿੱਤਾ।ਜਿਸ ਦੀ ਭਿਣਕ ਵਜ਼ੀਰ ਖਾਂ ਨੂੰ ਪੈ ਗਈ ਤੇ ਉਸ ਨੇ ਮੋਤੀ ਰਾਮ ਮਹਿਰਾ ਨੂੰ ਕਿਹਾ ਕਿ ਤੁਸੀ ਮੇਰਾ ਹੁਕਮ ਤੋੜ ਕੇ ਬਾਗੀਆਂ ਦੀ ਸੇਵਾ ਕੀਤੀ ਹੈ।ਅੱਗੋਂ ਮੋਤੀ ਰਾਮ ਮਹਿਰਾ ਨੇ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ ਅਤੇ ਮੈ ਆਪਣਾ ਫਰਜ ਸਮਝ ਕੇ ਸੇਵਾ ਕੀਤੀ ਹੈ ਤਾਂ ਵਜ਼ੀਰ ਖਾਂ ਨੇ ਪਹਿਲਾਂ ਬਾਬਾ ਮੋਤੀ ਰਾਮ ਮਹਿਰਾ ਦੇ ਸੱਤ ਸਾਲ ਦੇ ਪੁੱਤਰ,ਫਿਰ ਮਾਤਾ,ਫਿਰ ਪਤਨੀ ਅਤੇ ਅੰਤ ਵਿੱਚ ਬਬਾ ਮੋਤੀ ਰਾਮ ਮਹਿਰਾ ਜੀ ਨੂੰ ਕੋਹਲੂ ਵਿੱਚ ਪੀੜ ਕੇ ਪਰਿਵਾਰ ਸਮੇਤ ਸ਼ਹੀਦ ਕਰ ਦਿੱਤਾ।ਇਸ ਕਰਕੇ ਮਹਾਨ ਸਖਸ਼ੀਅਤ ਦੀ ਸੇਵਾ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਅੱਜ ਔਰਤਾਂ ਨੂੰ ਕੰਬਲ ਵੰਡੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ,ਗੁਰਚਰਨ ਸਿੰਘ,ਰਣਦੀਪ ਕੌਰ,ਗਗਨਦੀਪ ਕੌਰ,ਪਲੀ,ਸੁਰਜੀਤ ਕੌਰ,ਕਰਮਜੀਤ ਕੌਰ,ਬਲਬੀਰ ਕੌਰ,ਕੁਲਵਿੰਦਰ ਕੌਰ,ਅੰਗਰੇਜ ਕੌਰ,ਚਰਨਜੀਤ ਕੌਰ,ਪਰਮਜੀਤ ਕੌਰ,ਸੁਖਪ੍ਰੀਤ ਕੌਰ ਅਤੇ ਵੀਰ ਪਾਲ ਕੌਰ ਹਾਜਰ ਸਨ।