ਫਗਵਾੜਾ,(ਸ਼ਿਵ ਕੋੜਾ): ਕੇ.ਐਲ ਚੰਦ ਵੈਲਫੇਅਰ ਟਰੱਸਟ (ਯੂ.ਕੇ.) ਦੀ ਪੰਜਾਬ ਇਕਾਈ ਵਲੋਂ ਸਥਾਨਕ ਫਰੈਂਡਜ਼ ਕਲੋਨੀ ਵਿਖੇ ਚਾਰ ਲੋੜਵੰਦ ਅੰਗਹੀਣਾਂ ਨੂੰ ਵਹੀਲ ਚੇਅਰਾਂ ਦੀ ਵੰਡ ਕਰਨ ਸਬੰਧੀ ਇਕ ਸਮਾਗਮ ਸਥਾਨਕ ਫਰੈਂਡਸ ਕਲੋਨੀ ਵਿਖੇ ਕਰਵਾਇਆ। ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਟਰੱਸਟ ਦੇ ਸੰਸਥਾਪਕ ਅਤੇ ਪ੍ਰਵਾਸੀ ਭਾਰਤੀ ਕੇ.ਐਲ ਚਾਂਦ ਅਤੇ ਡਾ.ਪਾਲੀ ਸਕਾਟਲੈਂਡ ਆਪਣੇ ਪਰਿਵਾਰਾਂ ਸਮੇਤ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ, ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਤੋਂ ਇਲਾਵਾ ਸਮਾਜ ਸੇਵਕ ਤਾਰਾ ਚੰਦ ਚੁੰਬਰ, ਐਡਵੋਕੇਟ ਐਸ.ਕੇ ਅਗਰਵਾਲ, ਰਮਨ ਨਹਿਰਾ ਤੇ ਏ.ਐਸ.ਆਈ ਸਤਨਾਮ ਸਿੰਘ ਮਾਧੋਪੁਰ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਸਮੂਹ ਪਤਵੰਤਿਆਂ ਨੇ ਕੇ.ਐਲ ਚਾਂਦ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟਰੱਸਟ ਵੱਲੋਂ ਅੰਗਹੀਣਾਂ ਦੀ ਸੇਵਾ ਵਿੱਚ ਕੀਤੇ ਜਾ ਰਹੇ ਕਾਰਜ ਆਪਣੇ ਆਪ ਵਿੱਚ ਸਮੁੱਚੇ ਸਮਾਜ ਲਈ ਇੱਕ ਮਿਸਾਲ ਹਨ। ਮੁੱਖ ਮਹਿਮਾਨ ਕੇ.ਐਲ ਚਾਂਦ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਸਟ ਪੂਰੀ ਤਰ੍ਹਾਂ ਅੰਗਹੀਣਾਂ ਦੀ ਸੇਵਾ ਨੂੰ ਸਮਰਪਿਤ ਹੈ। ਹੁਣ ਤੱਕ ਸੈਂਕੜੇ ਵਹੀਲ ਚੇਅਰ ਅਤੇ ਟਰਾਈਸਾਈਕਲ ਦੇਣ ਤੋਂ ਇਲਾਵਾ ਅਨੇਕਾਂ ਲੋੜਵੰਦਾਂ ਨੂੰ ਨਕਲੀ ਅੰਗ ਵੀ ਫਿੱਟ ਕਰਵਾਏ ਗਏ ਹਨ। ਉਹਨਾਂ ਭਰੋਸਾ ਦਿੱਤਾ ਕਿ ਇਹ ਉਪਰਾਲਾ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਟਰੱਸਟ ਦੀ ਪੰਜਾਬ ਸ਼ਾਖਾ ਦੇ ਕੋਆਰਡੀਨੇਟਰ ਰਜਿੰਦਰ ਬੰਟੀ ਨੇ ਸਮੂਹ ਪਤਵੰਤਿਆਂ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅੰਗਹੀਣਾਂ ਦੇ ਨਾਲ-ਨਾਲ ਸਮਾਜ ਦੇ ਹੋਰ ਲੋੜਵੰਦਾਂ ਦੀ ਵੀ ਵੱਧ ਤੋਂ ਵੱਧ ਮਦਦ ਕਰਨ ਦਾ ਉਪਰਾਲਾ ਟਰੱਸਟ ਵਲੋਂ ਲਗਾਤਾਰ ਜਾਰੀ ਹੈ। ਜਿਸ ਵਿੱਚ ਹੋਣਹਾਰ ਸਕੂਲੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ। ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ੍ਹ ਨੇ ਬਾਖੂਬੀ ਕੀਤਾ। ਇਸ ਮੌਕੇ ਸੋਢੀ ਰਾਮ ਵਿਰਦੀ ਯੂ.ਕੇ, ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਸ਼ਿੰਗਾਰਾ ਰਾਮ, ਕੈਸ਼ੀਅਰ ਆਸ਼ਾ ਰਾਣੀ ਚੁੰਬਰ, ਕੈਲਵਿਨ ਚੁੰਬਰ, ਗੁਰਨਾਮ ਪਾਲ ਅਕਾਲਗੜ੍ਹ, ਰਾਹੁਲ ਸ਼ਾਮ ਨਗਰ, ਆਰੀਅਨ ਕੁਲਥਮ, ਵਿਵੇਕ ਬਾਹੜ ਮਜਾਰਾ, ਜੋਤਾ ਚੱਕ ਮੰਡੇਰ, ਸਾਈਮਨ ਦੜੌਚ ਅਤੇ ਹੋਰ ਪਤਵੰਤੇ ਹਾਜ਼ਰ ਸਨ।