ਪ੍ਰਦਰਸ਼ਨੀ ਵਿੱਚ ਬੱਚਿਆ ਦੁਆਰਾ ਬਣਾਈਆਂ ਚੀਜ਼ਾਂ ਦੇ ਰੂਪ ਵਿੱਚ ਕੀਤਾ ਹੁਨਰ ਨੂੰ ਪੇਸ਼

ਦਸੂਹਾ,(ਰਾਜਦਾਰ ਟਾਇਮਸ): ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਦੀ ਇੰਸਟੀਚਿਊਸ਼ਨ ਇੰਨੋਵੇਸ਼ਨ ਕੌਂਸਲ ਨੇ ਮੰਜੁਲਾ ਸੈਣੀ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਐਕਜ਼ੀਬੀਸ਼ਨ ਐਕਸਪੋ 3.0 ਦਾ ਆਯੋਜਨ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਕਨਵੀਨਰ ਡਾ.ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੱਚਿਆਂ ਦੇ ਹੁਨਰ ਨੂੰ ਹੋਰ ਨਿਖਾਰਨ ਲਈ ‘ਅਰਨਿੰਗ ਵਾਈਲ ਲਰਨਿੰਗ’ ਦੇ ਸੰਕਲਪ ਅਤੇ ਗ੍ਰੀਨ ਦੀਵਾਲੀ ਦੀ ਥੀਮ ਨੂੰ ਅੱਗੇ ਰੱਖਦੇ ਹੋਏ ਐਕਜ਼ੀਬੀਸ਼ਨ ਐਕਸਪੋ 3.0 ਲਗਾਇਆ ਗਿਆ।

ਉਹਨਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਬੱਚਿਆ ਦੁਆਰਾ ਬਣਾਈਆਂ ਚੀਜ਼ਾਂ ਦੇ ਰੂਪ ਵਿੱਚ ਉਹਨਾਂ ਦੇ ਹੁਨਰ ਨੂੰ ਪੇਸ਼ ਕੀਤਾ ਗਿਆ। ਕਾਲਜ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਵੱਲੋਂ ਐਕਜ਼ੀਬੀਸ਼ਨ ਐਕਸਪੋ 3.0 ਦਾ ਉਦਘਾਟਨ ਕੀਤਾ ਗਿਆ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਾਲਜ ਸਕਿੱਲ ਇੰਡੀਆ ਦੇ ਤਹਿਤ ਬੱਚਿਆਂ ਦੇ ਹੁਨਰ ਨੂੰ ਵਧਾਉਣ ਲਈ ਹਮੇਸ਼ਾ ਬਚਨਬੱਧ ਹੈ। ਇਸ ਐਕਜ਼ੀਬੀਸ਼ਨ ਐਕਸਪੋ 3.0 ਵਿੱਚ ਮੰਜੁਲਾ ਸੈਣੀ ਫੈਸ਼ਨ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਹੱਥ ਨਾਲ ਬਣਾਏ ਵੇਸਟ ਮਟੀਰੀਅਲ ਤੋਂ ਦੀਵਾਲੀ ਦੇ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਗੁਰੂ ਹਰਗੋਬਿੰਦ ਪੈਟਰੋਲੀਅਮ, ਮੈਕਡੋਨਲਸ ਦੇ ਸਾਹਮਣੇ, ਜੀ.ਟੀ ਰੋਡ ਦਸੂਹਾ ਵਿਖੇ ਲਗਾਈ ਗਈ। ਡਾ.ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਜਾਗਰੂਕ ਕਰਨਾ ਹੈ। ਉਹਨਾ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਦੀਵਾਲੀ ਦੀ ਸਜਾਵਟ ਦਾ ਸਮਾਨ ਆਪਣੇ ਹੱਥੀਂ ਬੜੀ ਮਿਹਨਤ ਨਾਲ ਤਿਆਰ ਕਰਕੇ ਆਪਣੀ ਪ੍ਰਤਿਭਾ ਦੀ ਝਲਕ ਦਿਖਾਈ ਹੈ। ਇਸ ਪ੍ਰਦਰਸ਼ਨੀ ਵਿੱਚ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਈਕੋ ਫਰੈਂਡਲੀ ਦੀਵਾਲੀ ਦਾ ਸਜਾਵਟੀ ਸਮਾਨ ਜਿਵੇਂ ਕਿ ਦੀਵੇ, ਕੈਂਡਲਜ਼, ਜੈੱਲ ਕੈਂਡਲਜ਼, ਹੈਂਡ ਕਰਾਫਟ ਆਈਟਮਸ, ਵਾਲ ਹੈਂਗਿੰਗ ਆਈਟਮਸ, ਆਰਟ ਐਂਡ ਕਰਾਫਟ ਆਈਟਮਸ, ਗਿਫ਼ਟ ਆਈਟਮਸ ਆਦਿ ਸ਼ਾਮਲ ਹਨ। ਇੰਸਟੀਚਿਊਸ਼ਨ ਇੰਨੋਵੇਸ਼ਨ ਕੌਂਸਲ ਦੇ ਪ੍ਰਧਾਨ ਡਾ.ਮਾਨਵ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਟੀਚਿਊਸ਼ਨ ਇੰਨੋਵੇਸ਼ਨ ਕੌਂਸਲ ਵਿਦਿਆਰਥੀਆਂ ਨੂੰ ਸਟਾਰਟਅਪ ਸ਼ੁਰੂ ਕਰਨ ਲਈ ਸਹਾਇਤਾ ਮੁੱਹਈਆ ਕਰਵਾ ਰਹੀ ਹੈ। ਉਹਨਾਂ ਦੱਸਿਆ ਕਿ ਇੰਸਟੀਚਿਊਸ਼ਨ ਇੰਨੋਵੇਸ਼ਨ ਕੌਂਸਲ ਅਜਿਹੇ ਉਪਰਾਲੇ ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਏ ਜਾਂਦੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਜੀਤ, ਅਮਨਪ੍ਰੀਤ ਕੌਰ, ਕਿਰਨਜੀਤ ਕੌਰ, ਸੰਦੀਪ ਕਲੇਰ, ਮੁਸਕਾਨ, ਲਖਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਸੋਨਮ ਸਲਾਰੀਆ, ਕਿਰਨਜੀਤ ਕੌਰ, ਸੰਦੀਪ ਕਲੇਰ, ਜਸਵਿੰਦਰ ਕੌਰ, ਨੇਹਾ, ਸੰਦੀਪ ਕੌਰ, ਡਾ.ਵੀਨਸ, ਕੋਮਲਦੀਪ ਕੌਰ, ਰਜਨੀ ਬਾਲਾ, ਪਲਵਿੰਦਰ ਕੌਰ, ਆਰਤੀ ਸ਼ਰਮਾ, ਭਾਰਤੀ ਸ਼ਰਮਾ, ਮਨਪ੍ਰੀਤ ਕੌਰ, ਕਾਜਲ, ਨਵਨੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।