ਕੇਂਦਰ ਸਰਕਾਰ ਵੱਲੋਂ ਕਣਕ, ਮਸਰ, ਸਰੋਂ, ਜੋਂ, ਛੋਲੇ ਅਤੇ ਸੂਰਜਮੁਖੀ ਦੇ ਐਮਐਸਪੀ ਵਿੱਚ ਕੀਤੇ ਵਾਧੇ ਦਾ ਐਡਵੋਕੇਟ ਸਿੱਧੂ ਵਲੋਂ ਸਵਾਗਤ…
ਤਲਵਾੜਾ,(ਰਾਜਦਾਰ ਟਾਇਮਸ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਣਕ, ਜੌ, ਸਰੋਂ, ਸੂਰਜਮੁਖੀ, ਮਸਰ ਆਦਿ ਦੇ ਐਮਐਸਪੀ ਵਿੱਚ ਵਾਧੇ  ਦੇ ਫੈਸਲੇ ਦਾ ਐਡਵੋਕੇਟ ਰਾਜ ਗੁਲਜਿੰਦਰ ਸਿੰਘ ਸਿੱਧੂ ਸੀਨੀਅਰ ਭਾਜਪਾ ਆਗੂ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਐਡਵੋਕੇਟ ਸਿੱਧੂ ਨੇ ਕਿਹਾ ਕਿ ਇਸ ਵਾਧੇ ਨਾਲ ਕਿਸਾਨਾਂ ਵਿੱਚ ਵੱਡੇ ਪੱਧਰ ਤੇ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ, ਕਿਉਂਕਿ ਜਿਸ ਤਰ੍ਹਾਂ ਮਹਿੰਗਾਈ ਵਧ ਰਹੀ ਹੈ ਅਤੇ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੱਡੇ ਪੱਧਰ ਤੇ ਵਾਧਾ ਹੋਵੇਗਾ।ਇਸ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕੀ ਐਮਐਸਪੀ ਵਿੱਚ ਇਹ ਵਾਧਾ ਸਮੇਂ ਦੀ ਮੁੱਖ ਲੋੜ ਸੀ। ਇਸ ਨਾਲ ਕਿਸਾਨਾਂ ਦੀ ਵੱਡੀ ਮੰਗ ਪੂਰੀ ਹੋਈ ਹੈ। ਐਡਵੋਕੇਟ ਸਿੱਧੂ ਨਾਲ ਡਾਕਟਰ ਸੁਖਦੇਵ ਸਿੰਘ, ਸੁਸ਼ੀਲ ਸੰਧੂ, ਜਸਵਿੰਦਰ ਸਿੰਘ, ਲਵਇੰਦਰ ਸਿੰਘ ਆਦੀ ਹਾਜ਼ਰ ਸਨ।