ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਜਲ ਸ਼ਕਤੀ ਮੁਹਿੰਮ ਤਹਿਤ ਕੇਂਦਰੀ ਟੀਮ ਵੱਲੋਂ ਹੁਸ਼ਿਆਰਪੁਰ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਡਾਇਰੈਕਟਰ ਐਮ.ਓ.ਪੀ.ਐਸ ਡਬਲਯੂ (ਭਾਰਤ ਸਰਕਾਰ) ਦੇ ਕੇਂਦਰੀ ਨੋਡਲ ਅਫ਼ਸਰ ਵਿਨੈ ਕੁਮਾਰ ਪ੍ਰਜਾਪਤੀ ਅਤੇ (ਕੇਂਦਰੀ ਜ਼ਮੀਨੀ ਪਾਣੀ ਵਿਭਾਗ) ਤਕਨੀਕੀ ਅਫ਼ਸਰ ਵਿੱਦਿਆ ਨੰਦ ਨੇਗੀ ਨੂੰ ਜ਼ਿਲ੍ਹੇ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਜਲ ਸ਼ਕਤੀ ਮੁਹਿੰਮ ਤਹਿਤ ਕਰਵਾਏ ਗਏ ਕੰਮਾਂ ਸਬੰਧੀ ਜਾਣੂ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਜਲ ਸ਼ਕਤੀ ਮੁਹਿੰਮ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਕੇਂਦਰੀ ਜਲ ਸ਼ਕਤੀ ਟੀਮ ਨੂੰ ਮੁਹਿੰਮ ਤਹਿਤ ਉਸਾਰੇ ਸਟਰੱਕਚਰਾਂ ਦਾ ਦੌਰਾ ਕਰਵਾਇਆ ਗਿਆ। ਇਸ ਟੀਮ ਵੱਲੋਂ ਐਸ.ਟੀ.ਪੀ (30 ਐਮ.ਐਲ.ਡੀ) ਹੁਸ਼ਿਆਰਪੁਰ, ਲਿਫ਼ਟ ਇਰੀਗੇਸ਼ਨ ਪ੍ਰੋਜੈਕਟ ਪਿੰਡ ਬੱਸੀ ਹਸਤ ਖਾਂ ਹੁਸ਼ਿਆਰਪੁਰ, ਮਾਈਕਰੋ ਇਰੀਗੇਸ਼ਨ ਔਨ ਫਲੋਰੀ ਕਲਚਰ ਪਿੰਡ ਚੌਹਾਲ, ਸਾਂਝਾ ਜਲ ਤਲਾਬ ਪਿੰਡ ਜਨੋੜੀ, ਨਰੂੜ ਅਤੇ ਬਰੂਹੀ ਬਲਾਕ ਭੂੰਗਾ, ਸਾਂਝਾ ਜਲ ਤਲਾਬ ਪਿੰਡ ਕੋਈ ਬਲਾਕ ਦਸੂਹਾ, ਆਰ.ਸੀ.ਸੀ ਪੌਂਡ ਵਿੱਦ ਮਾਈਕਰੋ ਇਰੀਗੇਸ਼ਨ ਪਿੰਡ ਮਹਿੰਦਵਾਣੀ ਅਤੇ ਸਟੋਨ ਮੈਸਨਰੀ ਵਾਟਰ ਰੀਚਾਰਜਿੰਗ ਸਟਰੱਕਚਰ ਪਿੰਡ ਝੋਨੋਵਾਲ ਬਲਾਕ ਗੜ੍ਹਸ਼ੰਕਰ ਆਦਿ ਪ੍ਰੋਜੈਕਟਾਂ ਦਾ ਦੌਰਾ ਕੀਤਾ ਗਿਆ। ਇਨ੍ਹਾਂ ਪਿੰਡਾਂ ਵਿਚ ਜਲ ਸ਼ਕਤੀ ਟੀਮ ਨੇ ਪਾਣੀ ਸੰਭਾਲ ਸਬੰਧੀ ਪਿੰਡ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਪਾਣੀ ਸੰਭਾਲ ਸਟਰੱਕਚਰਾਂ ਤੋਂ ਹੋਣ ਵਾਲੇ ਲਾਭ ਦੀ ਜਾਣਕਾਰੀ ਲਈ ਅਤੇ ਮੁਹਿੰਮ ਤਹਿਤ ਕੀਤੇ ਪਾਣੀ ਸੰਭਾਲ ਦੇ ਕੰਮਾਂ ਦੀ ਸ਼ਲਾਘਾ ਕੀਤੀ।

 

Previous articleदसमेश गर्ल्स महाविद्यालय की छात्रा अनन्या ने विश्वविद्यालय मैरिट में प्राप्त किया दिव्तीय स्थान
Next articleआबादी दिवस पर स्वास्थ्य विभाग की ओर से निकाली गई जागरूकता रैली