ਬਟਾਲਾ,(ਰਾਜਦਾਰ ਟਾਇਮਸ): ਕਲਾਨੌਰ ਪੁਲਿਸ ਨੇ ਪਿੰਡ ਨੜਾਵਾਲੀ ਵਿਖੇ ਨਾਕਾ ਲਗਾ ਕੇ ਦੋ ਵਿਅਕਤੀਆਂ ਕੋਲੋਂ ਪੁਲਿਸ ਰਿਮਾਂਡ ਦੌਰਾਨ 2 ਪਿਸਤੌਲ, 4 ਮੈਗਜ਼ੀਨ, 23 ਰੌਂਦ ਅਸਲਾ ਅਤੇ 92,000 ਰੁਪਏ ਬਰਾਮਦ ਕੀਤਾ ਹੈ।ਜਾਣਕਾਰੀ ਦਿੰਦਿਆਂ ਥਾਣਾ ਕਲਾਨੌਰ ਦੇ ਐਸ.ਐਚ.ਓ ਆਈ.ਪੀ.ਐਸ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਨਡਵਾਲੀ ਤੋਂ ਦੋ ਨਸ਼ਾ ਤਸਕਰ ਲਵ ਖੋਖਰ ਅਤੇ ਚਤਰ ਸਿੰਘ ਨੂੰ ਪਿੰਡ ਸ਼ਿਕਾਰ ਵਿਖੇ ਲਵ ਖੋਖਰ ਦੇ ਘਰ ਅਦਾਲਤ ਤੋਂ ਰਿਮਾਂਡ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਦੋ ਪਿਸਤੌਲ, ਚਾਰ ਮੈਗਜ਼ੀਨ, 23 ਰੌਂਦ, 92000 ਰੁਪਏ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।ਐੱਸ.ਐੱਚ.ਓ ਦਿਲਪ੍ਰੀਤ ਸਿੰਘ ਆਈ,ਪੀ, ਐਸ,ਕਲਾਨੌਰ ਨੇ ਦੱਸਿਆ ਕਿ ਇਨ੍ਹਾਂ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।