ਮੁਕੇਰੀਆਂ,(ਰਾਜ਼ਦਾਰ ਟਾਇਮਸ): ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਦੇ ਐੱਨ.ਐੱਸ.ਐੱਸ ਵਿਭਾਗ ਵੱਲੋ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਐੱਨ.ਐੱਸ.ਐੱਸ ਦੇ ਵਿਦਿਆਰਥੀਆਂ ਨੂੰ ਲਾਈਵ ਪ੍ਰੋਗਰਾਮ ਦਿਖਾਇਆ ਗਿਆ। ਜਾਣਕਾਰੀ ਦਿੰਦਿਆਂ ਕਾਲਜ ਐੱਨ.ਐੱਸ.ਐੱਸ ਦੇ ਇੰਚਾਰਜ ਡਾ. ਸੋਨੀਆ ਸ਼ਰਮਾ ਨੇ ਦੱਸਿਆ ਕਿ ਨਾਸਿਕ ਵਿਖੇ 27ਵੇ ਨੈਸ਼ਲ ਯੂਥ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿੱਚ ਸਮੁੱਚੇ ਦੇਸ਼ ਦੇ ਨੌਜਵਾਨ ਪ੍ਰਤੀਭਾਗੀ ਹਨ।ਇਸ ਰਾਸ਼ਟਰੀ ਯੁਵਾ ਦਿਵਸ ਦੇ ਉਦਘਾਟਨ ਸਮਾਰੋਹ ਦੌਰਾਨ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਨੌਜਵਾਨਾ ਨੂੰ ਸੰਬੋਧਿਤ ਕੀਤਾ। ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਦੇ ਵਿਦਿਆਰਥੀਆਂ, ਐਨ.ਐਸ.ਐਸ ਵਲੰਟੀਅਰਜ਼ ਅਤੇ ਅਧਿਆਪਕਾਂ ਨੇ ਇਸ ਲਾਈਵ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਪ੍ਰਧਾਨ ਮੰਤਰੀ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਸੰਬੋਧਨ ਨੂੰ ਸੁਣਿਆ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਯੁਵਾ ਸ਼ਕਤੀ ਦਾ ਪ੍ਰਤੀਕ ਹੈ ਅਤੇ ਇਹ ਮਹਾਨ ਸ਼ਖਸੀਅਤ ਸੁਆਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਹੈ।ਜਿਨ੍ਹਾਂ ਦੇਸ਼ ਦੀ ਗੁਲਾਮੀ ਦੇ ਦਿਨਾਂ ਵਿੱਚ ਵੀ ਦੇਸ਼ ਨੂੰ ਆਪਣੇ ਵਿਚਾਰਾਂ ਨਾਲ ਨਵੀ ਊਰਜਾ ਨਾਲ ਭਰ ਦਿੱਤਾ। ਪੀ.ਐਮ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਅਮ੍ਰਿਤ ਕਾਲ’ ਦਾ ਮੌਜੂਦਾ ਦੌਰ ਭਾਰਤ ਦੇ ਨੌਜਵਾਨਾਂ ਲਈ ਅਗਾਂਹ ਵਧਣ ਲਈ ਇੱਕ ਨਿਸ਼ਾਨਾ ਨਿਰਧਾਰਿਤ ਕਰਦਾ ਹੈ।ਉਨ੍ਹਾਂ ਮੇਜਰ ਧਿਆਨ ਚੰਦ, ਭਗਤ ਸਿੰਘ, ਚੰਦਰ ਸ਼ੇਖਰ ਅਜਾਦ, ਬਟੁਕੇਸ਼ਵਰ, ਮਹਾਤਮਾ ਗਾਂਧੀ, ਸਵਿਤਰੀ ਬਾਈ ਫੂਲੇ ਆਦਿ ਵਿਅਕਤਿਤਵਾ ਦੇ ਯੋਗਦਾਨ ਨੂੰ ਯਾਦ ਕਰਦਿਆਂ ਦੇਸ਼ ਦੇ ਨੋਜਵਾਨ ਨੂੰ ਇਨ੍ਹਾਂ ਤੋਂ ਸਿੱਖਿਆ ਲੈਣ ਅਤੇ ਦੇਸ਼ ਨੂੰ ਅਗਾਂਹ ਲਿਜਾਣ ਦਾ ਅਵਾਹਨ ਕੀਤਾ।ਕਾਲਜ ਦੇ ਐਨ.ਐੱਸ.ਐੱਸ ਵਲੰਟੀਅਰਸ ਅਤੇ ਕਾਲਜ ਅਧਿਆਪਕਾ ਨੂੰ ਵੀ ਇਹ ਪ੍ਰੋਗਰਾਮ ਦਾ ਲਾਈਵ ਕਵਰੇਜ ਦਿਖਾਇਆ ਗਿਆ। ਇਸ ਲਾਈਵ ਟੈਲੀਕਾਸਟ ਦਿਖਾਉਣ ਦਾ ਮੂਲ ਉਦੇਸ਼ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਪ੍ਰਤਿਭਾਗੀਤਾ ਦੇ ਰੂਪ ਵਿੱਚ ਦੇਖਣ ਵਾਲੇ ਦਰਸ਼ਕਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਨਾ ਸੀ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਸਮੀਰ ਸ਼ਰਮਾ ਨੇ ਅਯੋਜਕ ਵਿਭਾਗ ਦੀ ਸਰਾਹਨਾ ਕੀਤੀ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਲਈ ਉਤਸ਼ਾਹਿਤ ਕੀਤਾ।ਡਾ. ਸੋਨੀਆ ਸ਼ਰਮਾ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਸਮੀਰ ਸ਼ਰਮਾ ਦਾ ਇਸ ਪ੍ਰੋਗਰਾਮ ਨੂੰ ਕਰਵਾਉਣ ਸੰਬੰਧੀ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਕਾਲਜ ਦੇ ਲੜਕਿਆਂ ਦੇ ਐਨ.ਐਸ.ਐਸ ਵਿੰਗ ਇੰਚਾਰਜ ਪ੍ਰਦੀਪ ਕੁਮਾਰ ਸੇਂਗਰ, ਲੜਕੀਆਂ ਦੇ ਐਨ.ਐਸ.ਐਸ ਵਿੰਗ ਇੰਚਾਰਜ ਡਾ.ਸੋਨੀਆ ਸ਼ਰਮਾ, ਡਾ.ਅਸ਼ੋਕ ਚੌਧਰੀ, ਡਾ.ਜਸਮਿੰਦਰ ਸਿੰਘ, ਪ੍ਰੋ.ਬਿਕ੍ਰਮਜੀਤ ਸਿੰਘ, ਪ੍ਰੋ.ਸੀਮਾ, ਪ੍ਰੋ.ਸ਼ਿਵਮ ਅਤੇ ਸਮੂਹ ਐਨ.ਐਸ.ਐਸ ਵਿਦਿਆਰਥੀ ਹਾਜ਼ਰ ਸਨ।