ਦਸੂਹਾ,(ਰਾਜਦਾਰ ਟਾਇਮਸ): ਸਵਾਮੀ ਪ੍ਰੇਮਾਨੰਦ ਮਹਾਵਿਦਿਆਲਾ ਮੁਕੇਰੀਆ ਵਿਖੇ ਐਨ.ਐਸ.ਐਸ ਅਤੇ  ਐਨ.ਸੀ.ਸੀ ਵੱਲੋਂ ਸਾਂਝੇ ਤੌਰ ‘ਤੇ ਡੇਂਗੂ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ| ਇਸ ਸਬੰਧੀ ਐਨ.ਐਸ.ਐਸ ਦੇ ਇੰਚਾਰਜ ਡਾ:ਸੋਨੀਆ ਸ਼ਰਮਾ ਨੇ ਦੱਸਿਆ ਕਿ ਸੀ.ਐਚ.ਸੀ ਬੁੱਢਾਬੜ ਤੋਂ ਸਿਹਤ ਅਧਿਕਾਰੀਆਂ ਦੀ ਟੀਮ ਨੇ ਇਸ ਜਾਗਰੁਕਤਾ ਪ੍ਰੋਗਰਾਮ ਵਿੱਚ ਭਾਗ ਲਿਆ| ਜਿਨ੍ਹਾਂ ਵਿੱਚ ਸੁਖ ਦਿਆਲ ਸਿੰਘ ਅਤੇ ਸਵਰਨ ਮਸੀਹ ਨੇ ਡੇਂਗੂ ਤੋਂ ਬਚਾਅ ਲਈ ਵੱਖ-ਵੱਖ ਉਪਾਅ ਦੱਸੇ। ਉਨ੍ਹਾਂ ਡੇਂਗੂ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਵੱਲੋਂ ਡੇਂਗੂ ਸਬੰਧੀ ਸਵਾਲ ਪੁੱਛੇ ਗਏ ਅਤੇ ਢੁਕਵੇਂ ਹੱਲ ਵੀ ਦੱਸੇ ਗਏ ਅੰਤ ਵਿੱਚ ਐਨ.ਐਸ.ਐਸ ਇੰਚਾਰਜ (ਲੜਕੇ) ਡਾ:ਅਸ਼ੋਕ ਚੌਧਰੀ ਅਤੇ ਐਨ.ਸੀ.ਸੀ ਇੰਚਾਰਜ ਡਾ:ਗੋਪੀ ਸ਼ਰਮਾ ਨੇ ਸਿਹਤ ਅਧਿਕਾਰੀਆਂ ਦੀ ਟੀਮ ਦਾ ਧੰਨਵਾਦ ਕੀਤਾ|

ਉਨ੍ਹਾਂ ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਪਿ੍ੰਸੀਪਲ ਡਾ:ਸਮੀਰ ਸ਼ਰਮਾ ਦਾ ਸਮੇਂ-ਸਮੇਂ ‘ਤੇ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ| ਇਸ ਮੌਕੇ ਸੀ.ਐਚ.ਸੀ ਟੀਮ ਦੀ ਤਰਫੋਂ ਪ੍ਰਵੀਨ ਕੁਮਾਰ, ਜਸਵੀਰ ਕੁਮਾਰ, ਰਜਿੰਦਰ ਕੁਮਾਰ ਦੇ ਨਾਲ ਸਮੂਹ ਐਨ.ਐਸ.ਐਸ ਅਤੇ ਐਨ.ਸੀ.ਸੀ ਦੇ ਵਿਦਿਆਰਥੀ ਹਾਜ਼ਰ ਸਨ।