ਮੁਕੇਰੀਆਂ,(ਰਾਜ਼ਦਾਰ ਟਾਇਮਸ): ਸਵਾਮੀ ਪ੍ਰੇਮਾਨੰਦ ਮਹਾਵਿਦਿਆਲਾ ਦੇ ਹੋਮ ਸਾਇੰਸ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਆਪਣੇ ਵਿਭਾਗੀ ਵਿਦਿਆਰਥੀਆਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਸਬੰਧੀ ਗ੍ਰਹਿ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ.ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਨੂੰ ਬੁਣਾਈ ਅਤੇ ਕਢਾਈ ਦੇ ਡਿਜ਼ਾਈਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ| ਵਿਸ਼ੇਸ਼ ਬੁਲਾਰੇ ਵਜੋਂ ਮਾਡਰਨ ਗਰੁੱਪ ਆਫ਼ ਕਾਲਜ ਮੁਕੇਰੀਆਂ ਦੇ ਪ੍ਰੋ.ਪਾਇਲ ਰਤਨ ਨੇ ਸ਼ਿਰਕਤ ਕੀਤੀ। ਕਾਲਜ ਦੇ ਪਿ੍ੰਸੀਪਲ ਡਾ.ਸਮੀਰ ਸ਼ਰਮਾ ਨੇ ਪ੍ਰਬੰਧਕੀ ਵਿਭਾਗ ਨੂੰ ਵਧਾਈ ਦਿੱਤੀ ਅਤੇ ਵਿਸ਼ੇਸ਼ ਬੁਲਾਰੇ ਨੂੰ ਸਨਮਾਨਿਤ ਵੀ ਕੀਤਾ| ਵਿਸ਼ੇਸ਼ ਬੁਲਾਰੇ ਪ੍ਰੋ.ਪਾਇਲ ਰਤਨਾ ਨੇ ਵਰਕਸ਼ਾਪ ਵਿੱਚ ਸਕਰੀਨ ਪ੍ਰਿੰਟਿੰਗ, ਬਲਾਕ, ਸਟੈਨਸਿਲ ਅਤੇ ਗੁਜਰਾਤੀ ਪੇਂਟਿੰਗ ਕਲਾ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਅੰਤ ਵਿੱਚ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ.ਹਰਪ੍ਰੀਤ ਕੌਰ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਸਮੀਰ ਸ਼ਰਮਾ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪ੍ਰੋ.ਪਾਇਲ ਰਤਨ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਮੂਹ ਵਿਭਾਗੀ ਵਿਦਿਆਰਥੀਆਂ ਦੇ ਨਾਲ ਪ੍ਰੋ.ਮੋਨਿਕਾ ਸੈਣੀ, ਮਿਸ ਜਸਵਿੰਦਰ ਕੌਰ ਅਤੇ ਮਿਸ ਜੋਤੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ|