ਚੰਡੀਗੜ੍ਹ,(ਰਾਜ਼ਦਾਰ ਟਾਇਮਸ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਅਧਿਕਾਰਤ ਹੈਂਡਲ, @AAPPunjab on X (ਪਹਿਲਾਂ ਟਵਿੱਟਰ) ਉੱਤੇ ਇੱਕ ਬਹੁਤ ਹੀ ਦਿਲਚਸਪ ਪੋਸਟ ਹੈ ਜੋ ਹੇਠਾਂ ਦਿੱਤੀ ਗਈ ਹੈ।ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਹ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਗੈਰ-ਕਾਨੂੰਨੀ ਸ਼ਰਾਬ ਦੇ ਉਤਪਾਦਨ ਦਾ ਪਤਾ ਲਗਾਉਣ ਅਤੇ ਇਸ ਦਾ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕਰਨ ਦੀ ਯੋਜਨਾ ਬਣਾ ਰਹੀ ਹੈ।ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਪੰਜਾਬ ਨੇ ਕਿਹਾ ਹੈ ਕਿ ਨੀਅਤ ਚੰਗੀ ਹੈ ਪਰ ਇਸ ਨੂੰ ਲਾਗੂ ਕਰਨਾ ਜ਼ਰੂਰੀ ਹੈ। ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਜੈਬੰਸ ਸਿੰਘ ਨੇ ਕਿਹਾ, “ਅਸੀਂ ਇਸ ਪਹਿਲਕਦਮੀ ਦਾ ਸੁਆਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਦੇ ਮਾਮਲੇ ਵਾਂਗ ਪੂਰੀ ਤਰ੍ਹਾਂ ਅਸਫਲ ਨਹੀਂ ਹੋਵੇਗੀ।”ਇਸ ਪ੍ਰੋਜੈਕਟ ਲਈ ਸੁੰਘਣ ਵਾਲੇ ਕੁੱਤਿਆਂ ਦੀ ਵਰਤੋਂ ਦੇ ਮੁੱਦੇ ‘ਤੇ ਜੈਬੰਸ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਟਵਿੱਟਰ ਟੀਮ ਇਸ ਵਿਸ਼ੇ ‘ਤੇ ਸਪੱਸ਼ਟ ਤੌਰ ‘ਤੇ ਕੁਝ ਨਹੀਂ ਜਾਣਦੀ। ਜੈਬੰਸ ਸਿੰਘ ਨੇ ਕਿਹਾ, “ਇੱਕ ਸੁੰਘਣ ਵਾਲੇ ਕੁੱਤੇ ਨੂੰ ਸਿਖਲਾਈ ਦੇਣ ਵਿੱਚ ਕਈ ਸਾਲ ਲੱਗ ਜਾਂਦੇ ਹਨ ਅਤੇ ਸ਼ਾਇਦ ਫਿਰ ਵੀ ਅਸਲੀ ਅਤੇ ਨਕਲੀ ਵਾਈਨ (ਸ਼ਰਾਬ)ਵਿੱਚ ਫਰਕ ਨਹੀਂ ਕਰ ਸਕੇਗਾ। ਵੱਧ ਤੋਂ ਵੱਧ ਉਹ ਸ਼ਰਾਬ ਵਾਲੀ ਜਗ੍ਹਾ ਦਾ ਪਤਾ ਲਗਾਉਣ ਦੇ ਯੋਗ ਹੋ ਜਾਵੇਗਾ। ਜੈਬੰਸ ਸਿੰਘ ਕਿਹਾ, “ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇੱਕ ਨਵੀਨਤਾਕਾਰੀ ਸੰਸਥਾਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦਾ ਹੈ.ਜੈਬੰਸ ਸਿੰਘ ਨੇ ਕਹੇ” ਇਹ ਬਿਆਨ ਉਸ ਭਰੋਸੇ ਵਰਗਾ ਹੈ ਜੋ ਅਰਵਿੰਦ ਕੇਜਰੀਵਾਲ ਨੇ ਪਰਾਲੀ ਨੂੰ ਨਸ਼ਟ ਕਰਨ ਲਈ ਕੈਮੀਕਲ ਬਣਾਉਣ ਬਾਰੇ ਦਿੱਤਾ ਸੀ, ਇਸਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਅੱਧ-ਸੱਚਾਈ ਨਾਲ ਪ੍ਰਭਾਵਿਤ ਕਰਨਾ ਹੈ।”ਕਸਟਮ ਵਿਭਾਗ ਦਾ ਅਟਾਰੀ, ਅੰਮ੍ਰਿਤਸਰ, ਪੰਜਾਬ ਵਿਖੇ ਇੱਕ ਕੈਨਾਈਨ ਸੈਂਟਰ ਹੈ ਜਿਸ ਵਿੱਚ ਕੁੱਤੇ ਹੁੰਦੇ ਹਨ ਜੋ ਨਸ਼ੀਲੇ ਪਦਾਰਥਾਂ ਨੂੰ ਸੁੰਘ ਸਕਦੇ ਹਨ।ਭਾਜਪਾ ਮਹਿਸੂਸ ਕਰਦੀ ਹੈ ਕਿ ਆਮ ਆਦਮੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਵਜੋਂ ਆਪਣੀ ਛਵੀ ਨੂੰ ਵਧਾਉਣ ਦੀ ਕੋਸ਼ਿਸ਼ ਵਿੱਚ, ਆਮ ਆਦਮੀ ਪਾਰਟੀ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਕੇਂਦਰੀ ਸੰਸਥਾਵਾਂ ਕਰ ਰਹੀਆਂ ਹਨ। ਸ਼ਰਾਬ ਦਾ ਪਤਾ ਲਗਾਉਣ ਲਈ ਸੁੰਘਣ ਵਾਲੇ ਕੁੱਤਿਆਂ ਦਾ ਜ਼ਿਕਰ ਸ਼ਾਇਦ ਆਪਣੇ ਆਪ ਨੂੰ ਕਸਟਮ ਵਿਭਾਗ ਦੇ ਬਰਾਬਰ ਰੱਖਣ ਦੀ ਇੱਕ ਚਾਲ ਹੈ।