ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਭਾਜਪਾ ਐਸਸੀ ਮੋਰਚਾ ਪੰਜਾਬ ਵੱਲੋ ਕੀਤਾ ਗਿਆਸ਼ ਰਧਾਂਜਲੀ

ਜਲੰਧਰ,(): ਸੰਵਿਧਾਨ ਗੌਰਵ ਪਖਵਾੜਾ ਦੇ ਪ੍ਰੋਗਰਾਮ ਪੂਰੇ ਭਾਰਤ ਵਿੱਚ ਭਾਜਪਾ ਵੱਲੋਂ ਨਵੰਬਰ 20 ਤੋਂ ਲੈ ਕੇ ਦਸੰਬਰ 6 ਤੱਕ ਮਨਾਏ ਜਾ ਰਹੇ ਹਨ। ਇਸੇ ਸਿਲਸਿਲੇ ਚ ਅੱਜ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਇੱਕ ਰਾਜ ਪੱਧਰੀ ਸਮਾਗਮ ਫਗਵਾੜਾ ਵਿਖੇ ਕੀਤਾ ਗਿਆ। ਜਿਸ ਵਿੱਚ ਐਸ ਆਰ ਲੱਧੜ ਪ੍ਰਧਾਨ ਐਸਸੀ ਮੋਰਚਾ ਪੰਜਾਬ, ਵਿਜੈ ਸ਼ਾਂਪਲਾ ਸਾਬਕਾ ਮੰਤਰੀ ਭਾਰਤ ਸਰਕਾਰ ਤੇ ਜਿਲਾ ਪ੍ਰਧਾਨ ਰਣਜੀਤ ਖੋਜੇਵਾਲ ਹਜ਼ਾਰਾਂ ਸਮਰਥਕਾਂ ਨਾਲ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਆਏ। ਬੁੱਧੀ ਜੀਵੀ ਅਤੇ ਰਾਜਨੀਤਕ ਲੀਡਰਾਂ ਵੱਲੌ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੋਕੇ ਉਹਨਾ ਵੱਲੋ ਲੋਕਾਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਦੇ ਦਰਸਾਏ ਮਾਰਗ ਤੇ ਚੱਲ ਆਪਣਾ ਜੀਵਨ ਬਤੀਤ ਕਰਨਾ ਚਾਹਿਦਾ ਹੈ। ਇਸ ਸਮੇ ਸਮਾਗਮ ਵਿੱਚ ਆਏ ਹੋਏ ਸਾਥੀਆਂ ਦਾ ਓਮ ਪ੍ਰਕਾਸ਼ ਬਿੱਟੂ ਸੈਕਟਰੀ ਬੇਜੇਪੀ ਐਸੀ ਮੋਰਚਾ ਪੰਜਾਬ ਤੇ ਰਵੀ ਕੁਮਾਰ ਮੰਤਰੀ ਸੈਕਟਰੀ ਐਸੀ ਮੋਰਚਾ ਪੰਜਾਬ ਵੱਲੋ ਧੰਨਵਾਦ ਕੀਤਾ ਗਿਆ।