ਫਗਵਾੜਾ,(ਸ਼ਿਵ ਕੋੜਾ): ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਬ ਡਬੀਜਨ ਫਗਵਾੜਾ ਪੁਲਿਸ ਟੀਮ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਦੌਰਾਨ ਪਿੰਡ ਖਜੂਰਲਾ ਵਿਖੇ ਹੋਏ ਇੱਕ ਪਰਵਾਸੀ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਕੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਕਪੂਰਥਲਾ ਸ੍ਰੀਮਤੀ ਵਤਸਲਾ ਗੁਪਤਾ ਨੇ ਦੱਸਿਆ ਕਿ ਮਿਤੀ 5-10-2024 ਨੂੰ ਹਰਿਦਰ ਕੁਮਾਰ ਉਰਫ ਹੈਪੀ ਪੁੱਤਰ ਅਮਰਜੀਤ ਕੁਮਾਰ ਪੁੱਤਰ ਹੁਸਨ ਲਾਲਾ ਵਾਸੀ ਪਿੰਡ ਖਜੂਰਲਾ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਸੂਚਨਾ ਦਿੱਤੀ ਸੀ ਕਿ ਉਹ ਪਿੰਡ ਖਜੂਰਲ ਵਿਖੇ ਕਰਿਆਣੇ ਦੀ ਦੁਕਾਨ ਕਰਦਾ ਹਾ ਪਿੰਡ ਖਜੂਰਲਾ ਵਿਖੇ ਉਸਨੇ ਕੁਆਟਰ ਟਾਇਪ ਕਮਰੇ ਬਣਾ ਕੇ ਪਰਵਾਸੀ ਮਜਦੂਰਾ ਨੂੰ ਕਿਰਾਏ ਪਰ ਦਿਤੇ ਹਨ। ਇਹਨਾ ਵਿਚੋਂ ਇੱਕ ਕਮਰੇ ਵਿੱਚ ਅਭਿਮੰਨ ਸਿੰਘ ਪੁੱਤਰ ਸਿਵ ਸਹਾਏ ਸਿੰਘ ਵਾਸੀ ਸ਼ਾਮ ਪਲਾਟ ਨੰਬਰ 432 ਪਾਂਡਵ ਨਗਰ ਕਰਕਰਕੁੰਮਾ ਈਸਟ ਦਿੱਲੀ ਕਿਰਾਏ ਪਰ ਰਹਿੰਦਾ ਸੀ। ਇਸਦੇ ਨਾਲ ਦੇ ਕਮਰੇ 3 ਪਰਵਾਸੀ ਰਹਿੰਦੇ ਸਨ ਤੇ ਪਿਛਲੇ ਪਾਸੇ ਵਾਲੇ ਕੁਆਟਰ ਵਿੱਚ 2 ਭਰਾ ਕਿਰਾਏ ਪਰ ਰਹਿੰਦੇ ਸਨ। ਵਕਤ ਕਰੀਬ 3 ਵਜੇ ਸ਼ਾਮ ਘਰ ਹਾਜਰ ਸੀ ਤੇ ਮੇਰੇ ਕਿਰਾਏਦਾਰ ਮੁੰਹਮਦ ਮੁੰਨਾ ਪੁੱਤਰ ਸ਼ਫੀ ਅਹਿਮਦ ਨੇ ਮੈਨੂੰ ਆ ਕੇ ਦੱਸਿਆ ਕਿ ਅਭਿਮੰਨੂ ਕੋ ਕਿ ਮੇਰੇ ਕਿਰਾਏਦਾਰ ਮੁੰਹਮਦ ਮੁੰਨਾ ਪੁੱਤਰ ਸ਼ਫੀ ਅਹਿਮਦ ਨੇ ਮੈਨੂੰ ਆ ਕੇ ਦੱਸਿਆ ਕਿ ਅਭਿਮੰਨੁ ਮਿਤੀ 3/10/2024 ਸ਼ਾਮ ਤੋਂ ਬਾਅਦ ਦਿਖਾਈ ਨਹੀ ਦਿੱਤਾ ਕਿ ਜਿਸਦੇ ਕਮਰੇ ਨੂੰ ਬਾਹਰੇ ਤਾਲਾ ਲੱਗਾ ਹੋਇਆ ਹੈ। ਕਮਰੇ ਦੇ ਅੰਦਰ ਕਾਫੀ ਬਦਬੂ ਆ ਰਹੀ ਹੈ ਜਿਸਤੇ ਮੈਂ ਆਪਣੇ ਪਿੰਡ ਦੇ ਸਰਪੰਚ ਅਜੈ ਕੁਮਾਰ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖਜਰੂਲਾ ਨੂੰ ਫੋਨ ਪਰ ਦੱਸਿਆ, ਜਿਸਨੇ ਮੋਕਾ ਪਰ ਆ ਕੇ ਰੋਸ਼ਨਦਾਨ ਵਿੱਚ ਦੇਖਿਆ ਕਿ ਅਭਿਮਨ ਸਿੰਘ ਕਮਰੇ ਵਿੱਚ ਫਰਸ਼ ਵਿੱਚ ਪਿਆ ਹੈ ਤੇ ਕਮਰੇ ਵਿਚੋ ਬਹੁਤ ਬਦਬੂ ਆ ਰਹੀ ਹੈ।ਜਿਸ ਪਰ ਆਪ ਨੂੰ ਇਤਲਾਹ ਕੀਤੀ ਗਈ, ਜੋ ਆਪ ਪੁਲਿਸ ਪਾਰਟੀ ਸਮੇਤ ਮੋਕਾ ਪਰ ਆਏ ਤੇ ਆਪ ਨੇ ਆਪਣੀ ਹਾਜਰੀ ਵਿੱਚ ਮਿਸਤਰੀ ਦਾ ਇੰਤਜਾਮ ਕਮਰੇ ਦਾ ਤਾਲਾ ਕਟਵਾ ਕੇ ਅੰਦਰ ਜਾ ਕੇ ਦੇਖਿਆ ਕੇ ਅਭਿਮਨੂੰ ਸਿੰਘ ਦੀ ਖੁਨ ਨਾਲ ਲਥ-ਪਥ ਲਾਸ਼ ਫਰਸ਼ ਪਰ ਪਈ ਸੀ।ਜਿਸਤੇ ਮਕਾਨ ਮਾਲਕ ਹਰਿੰਦਰ ਕੁਮਾਰ ਉਕਤ ਦੇ ਬਿਆਨ ਪਰ ਥਾਣਾ ਸਦਰ ਫਗਵਾੜਾ ਵਿਖੇ ਅਣਪਛਾਤੇ ਵਿਆਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 94 ਮਿਤੀ 05.10.2024 ਅ/ਧ 103(1), 238 BNS ਥਾਣਾ ਸਦਰ ਫਗਵਾੜਾ ਦਰਜ ਰਜਿਸਟਰਡ ਕੀਤਾ ਗਿਆ ਸੀ।ਇਸ ਮੁਕਦਮਾ ਨੂੰ ਗੰਭੀਰਤਾ ਨਾਲ ਲੈਦਿਆ ਹੋਇਆ ਸ੍ਰੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਫਗਵਾੜਾ, ਅਤੇ ਭਾਰਤ ਭੂਸਨ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿੱਚ ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਅਤੇ ਐਸ.ਆਈ ਬਿਸਮਨ ਸ਼ਾਹੀ ਇੰਨਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਨੇ ਤਫਤੀਸ਼ ਅਧੁਨਿਕ ਢੰਗ ਤਰੀਕਿਆ ਨਾਲ ਅਤੇ ਵਾਰਦਾਤ ਦੇ ਆਸ ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆ ਨੂੰ ਖੰਗਾਲਿਆ ਗਿਆ ਮਿਤੀ 12-10-2024 ਨੂੰ ਮੁਹੰਮਦ ਮੁੰਨਾ ਪੁੱਤਰ ਸ਼ਫੀ ਅਹਿਮਦ ਵਾਸੀ ਮਕਾਨ ਨੰਬਰ 1244 ਗਲੀ ਨੰ 3 ਮੁਹੱਲਾ ਨਾਲਾ ਰੋਡ ਬੈਕ ਸਾਈਡ ਡੀ.ਸੀ ਕਾਪਾਸੇੜਾ ਬਾਰਡਰ ਨਵੀ ਦਿੱਲੀ ਅਤੇ ਮੁਹਮੰਦ ਫਿਰੋਜ ਉਰਫ ਅਜੈ ਕੁਮਾਰ ਪੁੱਤਰ ਸ਼ਫੀ ਅਹਿਮਦ ਉਰਫ ਇੱਕਬਾਲ ਸਿੰਘ ਵਾਸੀ ਮਕਾਨ ਨੰਬਰ 1244 ਗਲੀ ਨੰ 3 ਮੁੱਹਲਾ ਨਾਲਾ ਰੋਡ ਬੈਕ ਸਾਈਡ ਡੀ.ਸੀ ਥਾਣਾ ਕਾਪਾਸੇੜਾ ਬਾਰਡਰ ਨਵੀ ਦਿੱਲੀ ਨੂੰ ਮੁਕੱਦਮਾ ਹਜਾ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ। ਦੌਰਾਨੇ ਪੁਛਗਿੱਛ ਇਹਨਾ ਨੇ ਦੱਸਿਆ ਕਿ ਅਭਿਮਨਊ ਜੋ ਹਵੇਲੀ ਫਗਵਾੜਾ ਵਿਖੇ ਠੇਕੇਦਾਰੀ ਕਰਦਾ ਸੀ।ਉਸਦੀ ਜਗ੍ਹਾ ਮੁਹੰਮਦ ਮੁੰਨਾ ਹਵੇਲੀ ਵਿੱਚ ਠੇਕੇਦਾਰ ਲੱਗਣਾ ਚਾਹੁੰਦਾ ਸੀ।ਜਿਸ ਕਾਰਨ ਇਹਨਾ ਦੌਨਾਂ ਦੇ ਰਲ ਕੇ ਅਭਿਮਨਊ ਦਾ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਕਮਰੇ ਵਿੱਚ ਬੰਦ ਕਰਕੇ ਲਾਕ ਲਗਾ ਦਿੱਤਾ ਸੀ ਕਿ ਕਿਸੇ ਨੂੰ ਪਤਾ ਨਹੀ ਲੱਗੇਗਾ।