ਜ਼ਿਲ੍ਹਾ ਮਾਲ ਅਫ਼ਸਰ ਨੇ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਦੀ ਕੀਤੀ ਤਾਕੀਦ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਨਵੇਂ ਭਰਤੀ ਪਟਵਾਰੀਆਂ ਦੀ ਆਫ ਲਾਈਨ ਟ੍ਰੇਨਿੰਗ ਸਾਰੇ ਪੰਜਾਬ ਵਿਚ ਸ਼ੁਰੂ ਹੋ ਗਈ ਹੈ। ਇਸੇ ਲੜੀ ਵਿਚ ਪਟਵਾਰ ਟ੍ਰੇਨਿੰਗ ਸਕੂਲ ਹੁਸ਼ਿਆਰਪੁਰ ਦੀ ਟ੍ਰੇਨਿੰਗ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਮਾਲ ਅਫਸਰ ਹੁਸ਼ਿਆਰਪੁਰ ਅਰਵਿੰਦ ਪ੍ਰਕਾਸ਼ ਵਰਮਾ ਨੇ ਮਿੰਨੀ ਸਕੱਤਰੇਤ ਵਿਖੇ ਬਣੇ ਆਰਜ਼ੀ ਪਟਵਾਰ ਸਕੂਲ ਵਿਖੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸਮੂਹ ਉਮੀਦਵਾਰ ਪਟਵਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਤਾਕੀਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਟ੍ਰੇਨਿੰਗ ਮੁਕੰਮਲ ਕਰਨ ਉਪਰੰਤ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਤਨਦੇਹੀ, ਦਿਆਨਤਦਾਰੀ ਅਤੇ ਸੇਵਾ ਭਾਵਨਾ ਨਾਲ ਕਰਨ। ਇਸ ਮੌਕੇ ਸੁਪਰਡੰਟ (ਮਾਲ) ਨਿਰਮਲ ਸਿੰਘ ਕੰਗ ਅਤੇ ਸਦਰ ਕਾਨੂੰਗੋ ਜੀਵਨ ਲਾਲ ਤੋਂ ਇਲਾਵਾ ਜ਼ਿਲ੍ਹਾ ਸਿਸਟਮ ਮੈਨੇਜਰ ਚਰਨ ਕਮਲ ਸਿੰਘ, ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਪਾਲ ਮਿਨਹਾਸ ਸਮੇਤ ਸਮੂਹ ਸਟਾਫ ਹਾਜ਼ਰ ਸੀ। ਪਟਵਾਰੀ ਉਮੀਦਵਾਰਾਂ ਵਿਚੋਂ ਇਕ ਉਮੀਦਵਾਰ ਦਿਨੇਸ਼ ਕੁਮਾਰ ਨੇ ਸਮੂਹ ਉਮੀਦਵਾਰਾਂ ਦੀ ਤਰਫੋਂ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਸਮੂਹ ਪਟਵਾਰੀ ਉਮੀਦਵਾਰ ਸਮੁੱਚੇ ਪੰਜਾਬ ਵਿਚੋਂ ਪਹਿਲੇਂ ਨੰਬਰ ’ਤੇ ਆ ਕੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕਰਨਗੇ।

Previous articleपंजाब यूनिवर्सिटी चंडीगढ़ के द्वारा बीसीए के द्वारा घोषित परिणामों में जेसी डीएवी कालेज का परचम
Next articleਵਿਦੇਸ਼ ’ਚ ਕੰਮ ਕਰਨ ਜਾ ਰਹੇ ਨੌਜਵਾਨਾਂ ਲਈ ਕਰਵਾਈ ਜਾਵੇਗੀ ਪੀਡੀਓਟੀ ਦੀ ਟ੍ਰੇਨਿੰਗ : ਗੁਰਪ੍ਰੀਤ ਸਿੰਘ ਗਿੱਲ