ਫਗਵਾੜਾ,(ਸ਼ਿਵ ਕੋੜਾ): ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਅਤੇ ਡਾ.ਰਾਜਕੁਮਾਰ ਚੱਬੇਵਾਲ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਦੀ ਖੁਸ਼ੀ ਵਿਚ ਅੱਜ ਆਪ ਪਾਰਟੀ ਦੇ ਜਿਲ੍ਹਾ ਕਪੂਰਥਲਾ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਡਾ.ਅੰਬੇਡਕਰ ਚੌਕ ਹਦੀਆਬਾਦ ਵਿਖੇ ਲੱਡੂ ਵੰਡ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ। ਇਸ ਦੌਰਾਨ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲ੍ਹੀ ਐਡਵੋਕੇਟ, ਆਪ ਪਾਰਟੀ ਦੇ ਜਿਲ੍ਹਾ ਸਕੱਤਰ ਅਸ਼ੋਕ ਭਾਟੀਆ ਅਤੇ ਜਿਲ੍ਹਾ ਕੈਸ਼ੀਅਰ ਹਰੀਓਮ ਗੁਪਤਾ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਸੰਤੋਸ਼ ਕੁਮਾਰ ਗੋਗੀ ਨੇ ਦੱਸਿਆ ਕਿ ਬੇਸ਼ਕ 4 ਜੂਨ ਨੂੰ ਲੋਕਸਭਾ ਚੋਣ ਨਤੀਜੇ ਐਲਾਨੇ ਗਏ ਸੀ ਪਰ ਘੱਲੁਘਾਰਾ ਹਫਤਾ ਅਤੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਲੱਡੂ ਵੰਡਣ ਦਾ ਪ੍ਰੋਗਰਾਮ ਅੱਗੇ ਪਾ ਦਿੱਤਾ ਗਿਆ ਸੀ। ਅੱਜ ਸਮੂਹ ਆਪ ਵਰਕਰ ਤੇ ਸਮਰਥਕ ਜਿੱਤ ਦੀ ਖੁਸ਼ੀ ਨੂੰ ਸਾਂਝਾ ਕਰ ਰਹੇ ਹਨ। ਉਹਨਾਂ ਦੱਸਿਆ ਕਿ ਬਹੁਤ ਜਲਦੀ ਉਹ ਸਾਥੀਆਂ ਸਮੇਤ ਡਾ.ਰਾਜਕੁਮਾਰ ਚੱਬੇਵਾਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਜਿੱਤ ਦੀ ਵਧਾਈ ਦੇਣਗੇ। ਇਸ ਦੌਰਾਨ ਉਹਨਾਂ ਸਮੂਹ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਆਪ ਪਾਰਟੀ ਦੇ ਉੱਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਇਆ ਅਤੇ ਵਿਰੋਧੀਆਂ ਦੇ ਝੂਠੇ ਪ੍ਰਚਾਰ ਨੂੰ ਅੱਖੋਂ ਪਰੋਖੇ ਰੱਖਦਿਆਂ ਫਗਵਾੜਾ ਦੇ ਵਿਕਾਸ ਲਈ ਡਾ.ਰਾਜਕੁਮਾਰ ਨੂੰ ਮੈਂਬਰ ਪਾਰਲੀਮੈਂਟ ਵਜੋਂ ਚੁਣਿਆ ਹੈ। ਇਸ ਮੌਕੇ ਵਿੱਕੀ ਸਿੰਘ, ਗੁਰਦੀਪ ਸਿੰਘ, ਜਤਿੰਦਰ ਨਾਹਰ, ਵਿਜੇ ਬੰਗਾ, ਕੁਲਵਿੰਦਰ ਚੱਠਾ, ਰਾਮ ਕਿਸ਼ਨ ਭੱਟੀ, ਕੁਲਦੀਪ ਸਿੰਘ ਦੀਪਾ, ਸੁਰਿੰਦਰ ਸ਼ਰਮਾ, ਹਰਦਿਆਲ ਸਾਹਨੀ, ਗੋਪੀ ਬੇਦੀ, ਮੱਖਣ ਮੱਲ੍ਹੀ, ਤਰੁਣ ਸ਼ਰਮਾ, ਅਮਨ, ਸਾਹਿਲ, ਵਿਜੇ ਕੁਮਾਰ, ਗੌਰਵ ਸੰਧੀਰ, ਅਸ਼ੋਕ ਸਲਹੋਤਰਾ, ਗੁਰਦੀਪ ਲਾਲ, ਪਵਨ ਕੁਮਾਰ, ਨਰੇਸ਼ ਕੁਮਾਰ, ਦੀਪਕ, ਜਸਵਿੰਦਰ, ਅਵਤਾਰ ਬਿੱਲਾ, ਪ੍ਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਆਪ ਪਾਰਟੀ ਦੇ ਵਰਕਰ ਤੇ ਸਮਰਥਕ ਹਾਜਰ ਸਨ।
Previous articleयूथ वायस फाऊंडेशन ने सिविल अस्पताल फगवाड़ा में मरीजों को बांटा भोजन
Next articleलायन अनिल अरोड़ा बने लायंस क्लब फगवाड़ा गोल्ड के प्रधान