ਸੀਨੀਅਰ ਸਿਟੀਜ਼ਨਜ਼ ਨੂੰ ਕੇਐਮਐਸ ਕਾਲਜ ਦੇ ਇੰਨਡੋਰ ਗੇਮਜ਼ ਵਿੰਗ ਦੀਆਂ ਸੁਵਿਧਾਵਾਂ ਦਾ ਲਾਭ ਲੈਣ ਲਈ ਸੱਦਾ ਦਿੱਤਾ : ਪ੍ਰਿੰਸੀਪਲ ਡਾ. ਸ਼ਬਨਮ ਕੌਰ
ਦਸੂਹਾ,(ਰਾਜਦਾਰ ਟਾਇਮਸ): ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਬਣੇ ਇੰਨਡੋਰ ਗੇਮਜ਼ ਵਿੰਗ ਦਾ ਨਿਰੀਖਣ ਸੀਨੀਅਰ ਸਿਟੀਜ਼ਨਜ਼ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਡਾ.ਸ਼ਬਨਮ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੇ.ਐਮ.ਐਸ ਕਾਲਜ ਦੇ ਇੰਨਡੋਰ ਗੇਮਜ਼ ਵਿੰਗ ਵਿੱਚ ਸ਼ਤਰੰਜ, ਟੇਬਲ ਟੈਨਿਸ, ਡਾਰਟ ਗੇਮ, ਕੈਰਮ ਬੋਰਡ ਆਦਿ ਖੇਡਾਂ ਮੌਜੂਦ ਹਨ। ਉਹਨਾ ਦੱਸਿਆ ਕਿ ਇੰਨਡੋਰ ਗੇਮਜ਼ ਵਿੰਗ ਦੀਆਂ ਸੁਵਿਧਾਵਾਂ ਦਾ ਲਾਭ ਵਿਦਿਆਰਥੀਆਂ ਦੇ ਨਾਲ ਨਾਲ ਸੀਨੀਅਰ ਸਿਟੀਜ਼ਨਜ਼ ਵੀ ਉਠਾ ਸਕਦੇ ਹਨ। ਉਹਨਾ ਸੀਨੀਅਰ ਸਿਟੀਜ਼ਨਜ਼ ਨੂੰ ਕੇ.ਐਮ.ਐਸ ਕਾਲਜ ਦੇ ਇੰਨਡੋਰ ਗੇਮਜ਼ ਵਿੰਗ ਦੀਆਂ ਸੁਵਿਧਾਵਾਂ ਦਾ ਲਾਭ ਲੈਣ ਲਈ ਸੱਦਾ ਦਿੱਤਾ। ਸੀਨੀਅਰ ਸਿਟੀਜ਼ਨ ਕਰਨਲ ਜੋਗਿੰਦਰ ਲਾਲ ਸ਼ਰਮਾ ਨੇ ਕੇ.ਐਮ.ਐਸ ਕਾਲਜ ਦੇ ਇੰਨਡੋਰ ਗੇਮਜ਼ ਵਿੰਗ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਇੰਨਡੋਰ ਗੇਮਜ਼ ਹਰੇਕ ਵਿਅਕਤੀ ਅਤੇ ਵਿਦਿਆਰਥੀ ਦੇ ਮਾਨਸਿਕ ਵਿਕਾਸ ਲਈ ਬਹੁਤ ਹੀ ਜਰੂਰੀ ਅਤੇ ਲਾਭਦਾਇਕ ਹਨ। ਉਹਨਾ ਕਿਹਾ ਕਿ ਇਸ ਤਨਾਵ ਭਰੀ ਜੀਵਨ ਸ਼ੈਲੀ ਵਿੱਚ ਥੋੜ੍ਹਾ ਸਮਾਂ ਇਹਨਾ ਖੇਡਾਂ ਨੂੰ ਦੇ ਕੇ ਅਸੀਂ ਮਾਨਸਿਕ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌਧਰੀ ਕੁਮਾਰ ਸੈਣੀ, ਡਾਇਰੈਕਟਰ ਡਾ.ਮਾਨਵ ਸੈਣੀ, ਰਿਟਾਇਰਡ ਪ੍ਰਿੰਸੀਪਲ ਸਤੀਸ਼ ਕੁਮਾਰ, ਡਾ.ਦਿਲਬਾਗ ਸਿੰਘ ਹੁੰਦਲ, ਡਾ.ਤਰਸੇਮ ਡੋਗਰਾ, ਡਾ.ਅਮਰੀਕ ਸਿੰਘ ਬਸਰਾ, ਮਾਸਟਰ ਰਮੇਸ਼ ਸ਼ਰਮਾ, ਮਾਸਟਰ ਰਾਜਿੰਦਰ ਸਿੰਘ ਟਿੱਲੂਵਾਲ, ਪ੍ਰੇਮ ਕੁਮਾਰ ਸ਼ਰਮਾ, ਐਚ.ਓ.ਡੀ ਡਾ.ਰਾਜੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।