ਐਡਵੋਕੇਟ ਬੱਸੀ ਵੱਲੋਂ ਮਕਰ ਸਕ੍ਰਾਂਤੀ ਮੌਕੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੂੰ ਕੀਤੀਆਂ ਵਰਦੀਆਂ ਭੇਟ
ਦਸੂਹਾ,(ਰਾਜਦਾਰ ਟਾਇਮਸ): ਉੱਗੇ ਸਮਾਜ ਸੇਵੀ ਐਡਵੋਕੇਟ ਪੁਨੀਤ ਬੱਸੀ ਵੱਲੋਂ ਮਕਰ ਸਕ੍ਰਾਂਤੀ ਮੌਕੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੂੰ ਵਰਦੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਐਡਵੋਕੇਟ ਪੁਨੀਤ ਬੱਸੀ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਵਿੱਚ ਦਾਨ ਦੇਣਾ ਸੋਨਾ ਦਾਨ ਦੇਣ ਦੇ ਬਰਾਬਰ ਹੁੰਦਾ ਹੈ।ਉਨਾਂ ਨੇ ਕਿਹਾ ਕਿ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਇੱਕ ਸਦੀ ਪੁਰਾਣਾ ਸਕੂਲ ਹੈ। ਇਸ ਸਕੂਲ ਦੀ ਸਾਡੇ ਕੰਡੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਇਹ ਸਕੂਲ ਜਿੱਥੇ ਸਿੱਖਿਆ ਵਿੱਚ ਹਮੇਸ਼ਾ ਮੋਹਰੀ ਰਿਹਾ ਉੱਥੇ ਖੇਡਾਂ ਵਿੱਚ ਵੀ ਇਸ ਸਕੂਲ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ। ਉਹਨਾਂ ਨੇ ਕਿਹਾ ਕਿ ਪ੍ਰਿੰਸੀਪਲ ਰਜੇਸ਼ ਗੁਪਤਾ ਦੀ ਰਹਿਨੁਮਾਈ ਹੇਠ ਸਕੂਲ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ।ਪ੍ਰਿੰਸੀਪਲ ਰਜੇਸ਼ ਗੁਪਤਾ ਵੱਲੋਂ ਆਏ ਹੋਏ ਸਾਰਿਆਂ ਦਾ ਜੀ ਆਇਆ ਕਿਆ ਤੇ ਧੰਨਵਾਦ ਕੀਤਾ ਗਿਆ। ਉਨਾਂ ਨੇ ਕਿਹਾ ਕਿ ਆਪ ਵਰਗੇ ਇਲਾਕਾ ਨਿਵਾਸੀਆਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਤਰੱਕੀ ਦੀਆਂ ਲੀਹਾਂ ਤੇ ਅੱਗੇ ਵਧ ਰਿਹਾ ਹੈ। ਪ੍ਰਿੰਸੀਪਲ ਰਜੇਸ਼ ਗੁਪਤਾ ਨੇ ਦੱਸਿਆ ਕਿ ਐਡਵੋਕੇਟ ਪੁਨੀਤ ਬੱਸੀ ਵੱਲੋਂ ਡੀ.ਏ.ਵੀ ਪ੍ਰਾਇਮਰੀ ਬ੍ਰਾਂਚ ਨੂੰ ਵੀ ਵਰਦੀਆਂ ਦਿੱਤੀਆਂ ਗਈਆਂ। ਉਹਨਾਂ ਦੇ ਨਾਲ ਐਡਵੋਕੇਟ ਮੁਨੀਸ਼ ਕੁਮਾਰ ਪੁਰੀ ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹੈਡ ਮਾਸਟਰ ਰਮੇਸ਼ ਜਸਵਾਲ, ਮਾਸਟਰ ਧਰਮਿੰਦਰ ਸਿੰਘ ਜਲੋਟਾ, ਕੁਲਦੀਪ ਕੁਮਾਰ, ਸੁਮਿਤ ਚੋਪੜਾ, ਸਤਜੀਤ ਸਿੰਘ, ਯਸ਼ਵੀਰ ਸ਼ਾਸਤਰੀ, ਅਮਰੀਕ ਸਿੰਘ, ਗੁਰਜਿੰਦਰ ਪਾਲ ਸਿੰਘ, ਅਵਤਾਰ ਸਿੰਘ, ਰਾਜ ਕੁਮਾਰ, ਸੂਰਜ ਕੁਮਾਰ, ਮੱਖਣ ਸਿੰਘ, ਮੈਡਮ ਗੁਰਪ੍ਰੀਤ ਕੌਰ, ਮੈਡਮ ਸਿਮਰਨ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।