ਦਸੂਹਾ,(ਰਾਜ਼ਦਾਰ ਟਾਇਮਸ): ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਵੱਲੋਂ ਐਸਡੀਐਚ ਦਸੂਹਾ ਅਤੇ ਪੀਐਚਸੀ ਮੰਡ ਮੰਡੇਰ ਦਾ ਅਚਨਚੇਤ  ਦੌਰਾ ਕੀਤਾ ਗਿਆ।ਡਾ.ਡਮਾਣਾ ਵਲੋਂ ਸਵੇਰੇ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਦਸੂਹਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਐਸਐਮਓ ਡਾ.ਜਸਵਿੰਦਰ ਸਿੰਘ ਸਮੇਤ ਸਾਰਾ ਸਟਾਫ ਆਪਣੀ ਡਿਊਟੀ ਤੇ ਹਾਜ਼ਰ ਸੀ। ਉਪਰੰਤ ਉਨ੍ਹਾਂ ਐਮਰਜੈਂਸੀ, ਮੈਡੀਕਲ ਵਾਰਡ, ਆਰਥੋ ਵਾਰਡ, ਗਾਇਨੀ ਵਾਰਡ, ਸਰਜਰੀ ਵਾਰਡ ਅੰਦਰ ਦਾਖਿਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਮਿਲ ਰਹੀਆਂ ਦਵਾਈਆਂ ਅਤੇ ਹੋਰ ਸਹੂਲਤਾਂ ਸੰਬੰਧੀ ਜਾਣਕਾਰੀ ਲਈ।ਉਹਨਾਂ ਦੇ ਹੋ ਰਹੇ ਇਲਾਜ਼ ਤੇ ਤਸੱਲੀ ਪਰਗਟਾਈ। ਉਹਨਾਂ ਡਿਊਟੀ ਤੇ ਤਾਇਨਾਤ ਸਟਾਫ਼ ਨਰਸਾਂ ਨੂੰ ਮਰੀਜ਼ਾਂ ਦਾ ਰਿਕਾਰਡ ਉਚਿਤ ਢੰਗ ਨਾਲ ਮੇਨਟੇਨ ਕਰਨ ਲਈ ਕਿਹਾ। ਉਹਨਾਂ ਸਟਾਫ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਮਰੀਜ਼ਾਂ ਨਾਲ ਅਪਣੱਤ ਭਰਿਆ ਵਤੀਰਾ ਅਪਣਾਉਣ ਨੂੰ ਕਿਹਾ ਅਤੇ ਦੌਰੇ ਉਪਰੰਤ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ ਗਈ।ਉਪਰੰਤ ਡਾ.ਡਮਾਣਾ ਵੱਲੋਂ ਸੀਐਚਸੀ ਮੰਡ ਮੰਡੇਰ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਐਸਐਮਓ ਡਾ ਐਸਪੀ ਸਿੰਘ ਸਮੇਤ ਸਟਾਫ ਸਾਰਾ ਹਾਜ਼ਰ ਪਾਇਆ ਗਿਆ। ਉਹਨਾਂ ਐਸ.ਐਮ.ਓ ਅਤੇ ਮੌਜੂਦ ਏਐਨਐਮਜ਼ ਨੂੰ ਆਪਣੇ ਟਾਰਗਟ ਪੂਰੇ ਕਰਨ ਲਈ ਕਿਹਾ। ਇਸਦੇ ਨਾਲ ਹੀ ਸੰਸਥਾਗਤ ਡਲੀਵਰੀਆ ਵਧਾਉਣ ਲਈ ਹੋਰ ਵਧੇਰੇ ਉਪਰਾਲੇ ਕਰਨ ਲਈ ਕਿਹਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ ਵੀ ਮੌਜੂਦ ਸਨ।

Previous articleराष्ट्रीय बाल स्वास्थ्य कार्यक्रम के तहत किए जा रहे हैं स्वास्थ्य देखभाल के लिए विशेष प्रयास
Next articleअंजली शीमार को बधाई देते एचडीसीए अध्यक्ष डा.दलजीत खेला,डा.रमन घई, कोच दविंदर कौर व अन्य