ਖੁਦਾ ਤਰਸੀ ਪਰਹੇਜ਼ਗਾਰੀ ਨਰਮ ਦਿਲੀ ਆਪਸੀ ਮੁਹੱਬਤ ਅਤੇ ਆਪਸੀ ਭਾਈਚਾਰਕ ਸਾਂਝ ਦੀ ਸਥਾਪਨਾ ਇਸ ਜਲਸੇ ਦੇ ਅਜ਼ੀਮ ਮਕਸਦ ਹਨ : ਮੁਸਲਿਮ ਜਮਾਤ ਅਹਿਮਦੀਆ
ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਕੇਂਦਰ ਕਾਦੀਆਨ ਦਾਰੁਲ ਅਮਾਨ ਵਿੱਚ 29 ਤੋਂ 31 ਦਸੰਬਰ ਤੱਕ 128ਵਾਂ ਜਲਸਾ ਸਲਾਨਾ ਆਪਣੀ ਰਵਾਇਤੀ ਸ਼ਾਨੋ ਸ਼ੌਕਤ ਦੇ ਨਾਲ ਆਰੰਭ ਹੋ ਰਿਹਾ ਹੈ। ਅੱਜ ਤੋਂ 132 ਸਾਲ ਪਹਿਲਾਂ 1891 ਵਿੱਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਬਾਨੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਮਸੀਹ ਮਾਊਦ ਵ ਮਹਦੀ ਮਊਦ ਅਲੈਹ ਸਲਾਮ ਨੇ ਅੱਲਾਹ ਤਾਅਲਾ ਦੇ ਹੁਕਮ ਨਾਲ ਸਾਰੇ ਧਰਮਾ ਵਿਚ ਅਮਨ ਸ਼ਾਂਤੀ ਅਤੇ ਸੁਲਹਾ ਦੀ ਬੁਨਿਆਦ ਪਾਉਣ ਵਾਲੇ ਅਤੇ ਇਸ ਨੂੰ ਵਧਾਉਣ ਵਾਲੇ ਰੂਹਾਨੀ ਸੰਮੇਲਨ ਦੀ ਸਥਾਪਨਾ ਕੀਤੀ ਸੀ । ਇਸ ਰੂਹਾਨੀ ਜਲਸੇ ਦਾ ਮਕਸਦ ਦੁਨੀਆ ਨੂੰ ਆਪਣੇ ਖਾਲਕੇ ਹਕੀਕੀ ਦੇ ਵਲ ਬੁਲਾਉਣਾ ਮਖਲੂਕੇ ਖੁਦਾ ਦੇ ਦਰਮਿਆਨ ਆਪਸੀ ਹਮਦਰਦੀ ਪੈਦਾ ਕਰਨਾ ਅਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਹੈ। ਇਹ ਜਲਸਾ ਕੋਈ ਮਾਮੂਲੀ ਜਲਸਾ ਨਹੀਂ ਬਲਕਿ ਇਹ ਆਪਣੇ ਆਪ ਵਿੱਚ ਅਤੇ ਇਤਿਹਾਸ ਦੇ ਇਤਬਾਰ ਨਾਲ ਇੱਕ ਵੱਖਰੀ ਅਤੇ ਮੁਮਤਾਜ਼ ਹੈਸੀਅਤ ਦਾ ਹਾਮਿਲ ਜਲਸਾ ਹੈ। ਇਹ ਜਲਸਾ ਇਕ ਰੂਹਾਨੀ ਸਮੇਲਨ ਹੈ ਜਿਸ ਵਿੱਚ ਸ਼ਮੂਲੀਅਤ ਦੇ ਲਈ ਹੱਕ ਨੂੰ ਪਛਾਨਣ ਵਾਲੇ ਬਿਆਨ ਕਰਦਿਆਂ ਕਹਿੰਦੇ ਹਨ ਕਿ ਇਸ ਜਲਸੇ ਦਾ ਓਦੇਸ਼ ਅਤੇ ਅਸਲ ਮਤਲਬ ਇਹ ਸੀ ਕਿ ਸਾਡੀ ਜਮਾਤ ਦੇ ਲੋਕ ਬਾਰ ਬਾਰ ਦੀ ਮੁਲਾਕਾਤਾਂ ਨਾਲ ਇਹੋ ਜਿਹੀ ਤਬਦੀਲੀ ਆਪਣੇ ਅੰਦਰ ਹਾਸਿਲ ਕਰ ਲੈਣ ਕਿ ਉਹਨਾਂ ਦੇ ਦਿਲ ਆਖਰਤ ਦੀ ਤਰਫ ਬਿਲਕੁਲ ਝੁਕ ਜਾਣ ਅਤੇ ਉਹਨਾਂ ਦੇ ਅੰਦਰ ਖੁਦਾ ਅੱਲ੍ਹਾ  ਤਾਅਲਾ ਦਾ ਖੌਫ ਪੈਦਾ ਹੋਵੇ ।ਅਤੇ ਉਹ ਤਕਵਾ,ਖੁਦਾ ਤਰਸੀ ਅਤੇ ਪਰਹੇਜ਼ਗਾਰੀ ਨਰਮ ਦਿਲੀ ਆਪਸੀ ਭਾਈਚਾਰਾ ਅਤੇ ਮੁਆਖਾਤ ਵਿੱਚ ਦੂਸਰਿਆਂ ਦੇ ਨਾਲ ਇੱਕ ਨਮੂਨਾ ਬਣ ਜਾਣ ਅਤੇ ਇਨਕੇਸਾਰ ਅਤੇ ਸੇਵਾ ਅਤੇ ਸੱਚਾਈ ਉਹਨਾਂ ਵਿੱਚ ਪੈਦਾ ਹੋਵੇ। ਇਸ ਸਾਲ ਇਸ ਜਲਸੇ ਵਿੱਚ। ਭਾਰਤ ਦੇ ਵੱਖ-ਵੱਖ ਸੂਬਿਆਂ। ਅਤੇ ਵਿਦੇਸ਼ਾਂ ਤੋਂ ਵੀ। ਮਹਿਮਾਨ ਸ਼ਮੂਲੀਅਤ ਕਰ ਰਹੇ ਹਨ। ਸਰਕਾਰ ਦੀ ਹਦਾਇਤਾਂ ਮੁਤਾਬਕ ਕੋਵਿਡ ਦੀ ਸਾਰੀ ਹਦਾਇਤਾਂ ਦੀ ਪਾਬੰਦੀ ਕੀਤੀ ਜਾ ਰਹੀ। ਇਸ ਤਿੰਨ ਰੋਜ਼ਾ ਜਲਸਾ ਸਲਾਨਾ ਵਿੱਚ ਇਹੋ ਜਿਹੀਆਂ ਤਕਰੀਰਾਂ ਹੋਣਗੀਆਂ ਜੋ ਇਨਸਾਨ ਨੂੰ ਇਖਲਾਕੀ ਇਤਬਾਰ ਤੋਂ ਅਤੇ ਰੂਹਾਨੀ ਇਤਬਾਰ ਤੋਂ ਵੀ ਤਰੱਕੀ ਦੀ ਰਾਹਾਂ ਤੇ ਚਲਾਉਣ ਵਾਲੀਆਂ ਹੋਣਗੀਆਂ ਇਸ ਜਲਸੇ ਵਿੱਚ ਸ਼ਮੂਲੀਅਤ ਕਰਨ ਵਾਲਾ ਹਰ ਸ਼ਖਸ ਆਪਣੇ ਅੰਦਰ ਇੱਕ ਇਮਾਨੀ ਤਾਕਤ ਅਤੇ ਤਾਜ਼ਗੀ ਮਹਿਸੂਸ ਕਰਦਾ ਹੈ ਅਤੇ ਆਪਣੇ ਇਮਾਨ ਅਤੇ ਇਖਲਾਕ ਨੂੰ ਤਾਜ਼ਾ ਕਰਕੇ ਵਾਪਸ ਲੌਟਦਾ ਹੈ। ਇਸ ਜਲਸੇ ਦੇ ਨਾਲ ਅਹਿਮਦੀਆ ਮੁਸਲਿਮ ਜਮਾਤ ਦਾ ਏਹੀ ਪੈਗਾਮ ਹੈ ਕਿ ਇਨਸਾਨ ਆਪਣੇ ਖਾਲਿਕ ਵੱਲ ਧਿਆਨ ਦੇਵੇ ਅਤੇ ਮੁਹੱਬਤ ਸਭ ਦੇ ਲਈ ਨਫਰਤ ਕਿਸੇ ਤੋਂ ਨਹੀਂ ਦੇ ਅਸੂਲ ਨੂੰ ਅਪਣਾਉਂਦੇ ਹੋਏ ਹਰ ਇਨਸਾਨ ਦੂਸਰੇ ਇਨਸਾਨ ਦੇ ਦੀਨੀ ਜਜ਼ਬਾਤ ਅਤੇ ਅਹਿਸਾਸਾਤ ਦਾ ਇਹਤਰਾਮ ਕਰੇ ਅਤੇ ਮਖਲੂਕੇ ਖੁਦਾ ਦੀ ਭਲਾਈ ਅਤੇ ਹਮਦਰਦੀ ਲਈ ਇਕੋਠਿਆ ਹੋ ਕੇ ਕੋਸ਼ਿਸ਼ ਕਰੇ।
Previous articleयात्रा बस को झंडी दिखा कर रवाना करते मंत्री जिम्पा व अन्य
Next articleहरीश चन्द्र आज़ाद