ਫ਼ਗਵਾੜਾ,(ਸ਼ਿਵ ਕੌੜਾ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ 19ਵਾਂ ਅਤੇ 20ਵਾਂ ਸਲਾਨਾਂ ਆਲ ਬ੍ਰੀਡ ਡੋਗ ਸ਼ੋਅ 26 ਜਨਵਰੀ 2025 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈl ਇਹ ਸ਼ੋਅ ਆਮ ਲੋਕਾਂ ਨੂੰ ਪਾਲਤੂ ਜਾਨਵਰਾਂ ਵਿਚਲੀ ਜੈਵਿਕ ਵਿਭਿੰਨਤਾ ਤੇ ਜੀਨ ਪੂਲ ਦੀ ਜਾਣਕਾਰੀ ਦੇਣ ਲਈ ਇਕ ਪਲੇਟਫ਼ਾਰਮ ਹੋਵੇਗਾ। ਇਹ ਜਾਣਕਾਰੀ ਇਸ ਸ਼ੋਅ ਦੇ ਕੋਆਰਡੀਨੇਟਰ ਡਾ.ਮੋਨੀਸ਼ ਸੋਇਨ ਵਿਗਿਆਨ-ਡੀ ਸਾਇੰਸ ਸਿਟੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ 35 ਤੋਂ ਵੱਧ ਪ੍ਰਜਾਤੀਆਂ ਦੇ 300 ਤੋਂ ਵੱਧ ਕੁੱਤੇ ਜਿਵੇਂ ਕਿ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ,ਰੋਟਵੀਲਹਰ ਗਰੇਟ ਡੇਨ ਆਦਿ ਹਿੱਸਾ ਲੈ ਰਹੇ ਹਨ। ਅੰਮ੍ਰਿਤਸਰ ਤੋਂ ਏ.ਐਸ.ਆਈ ਭਿੰਡਰ, ਊਦੈਪੁਰ ਤੋਂ ਹਿਮਾਂਸ਼ੂ ਵਿਆਸ ਅਤੇ ਗਾਜ਼ੀਆਬਾਦ ਤੋਂ ਰਾਜੀਵ ਚੌਧਰੀ ਇਸ ਸ਼ੋਅ ਵਿਚ ਜਿਊਰੀ ਮੈਂਬਰਾਂ ਵਜੌਂ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਅੱਗੋਂ ਹੋਰ ਜਾਣਕਾਰੀ ਦਿੰਦਿਆਂ ਇਸ ਮੌਕੇ ਇੰਡੀਅਨ ਕੈਨਲ ਕਲੱਬ ਦੇ ਪ੍ਰਵਾਨਿਤ ਨੁਮਾਇੰਦਿਆਂ ਚੰਡੀਗੜ੍ਹ ਦੇ ਐਚ.ਐਸ.ਔਲਖ ਅਤੇ ਕੋਟਕਪੂਰਾ ਤੋਂ ਆਏ ਡਾ.ਅੰਕਿਤ ਛਿੱਬੜ ਵਲੋਂ ਕੇ.ਸੀ.ਆਈ.ਸਿੰਗਲ ਡੋਗ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ।