ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ (ਚੰਡੀਗੜ੍ਹ ) ਵੱਲੋਂ ਅੱਠਵੀਂ ਜਮਾਤ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਸਰਕਾਰੀ ਮਿਡਲ ਸਕੂਲ ਜਲੋਟਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਮੁੱਖੀ ਸਰਦਾਰ ਸੰਤੋਖ ਸਿੰਘ ਐਸ.ਐਸ.ਟੀ ਮਾਸਟਰ ਨੇ ਦੱਸਿਆ ਕਿ ਸਕੂਲ ਦੇ ਅੱਠਵੀਂ ਜਮਾਤ ਦੇ ਕੁੱਲ 16 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ। ਸਕੂਲ ਦੀ ਵਿਦਿਆਰਥਨ ਦਿਲਪ੍ਰੀਤ ਕੌਰ ਨੇ 600 ਵਿੱਚੋ 572 ਅੰਕ ਪ੍ਰਾਪਤ ਕਰਕੇ ਪਹਿਲਾ, ਸਿਮਰਨ ਨੇ 565 ਅੰਕ ਪ੍ਰਾਪਤ ਕਰਕੇ ਦੂਸਰਾ, ਤਾਨੀਆ ਨੇ 561 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਮੁੱਖੀ ਸੰਤੋਖ ਸਿੰਘ ਨੇ ਇਸ ਸ਼ਾਨਦਾਰ ਮਾਣ ਮੱਤੀ ਪ੍ਰਾਪਤੀ ਨੂੰ ਸਮੂਹ ਸਕੂਲ ਸਟਾਫ਼ ਦੀ ਅਣਥੱਕ ਮਿਹਨਤ ਦਾ ਨਤੀਜਾ ਦੱਸਿਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਸਕੂਲ ਨੇ ਪੜ੍ਹਾਈ, ਖੇਡਾਂ, ਸਭਿਆਚਾਰਕ ਗਤੀਵਿਧੀਆਂ ਤੇ ਵਿੱਦਿਅਕ ਮੁਕਾਬਲਿਆਂ ਵਿੱਚ ਹਮੇਸ਼ਾ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਸ਼ਾਲਾ! ਇਹ ਸਕੂਲ ਭਵਿੱਖ ਵਿੱਚ ਹੋਰ ਤਰੱਕੀਆਂ ਕਰੋ।

Previous articleਸਕੂਲ ਦੀ ਮਦਦ ਕਰਨ ਲਈ ਅਸੀਂ ਹਮੇਸ਼ਾਂ ਤਤਪਰ ਰਹਿੰਦੇ ਹਾਂ : ਪ੍ਰਧਾਨ ਨੀਰਜ ਵਾਲੀਆ
Next articleबंटी नरूड भाजपा मंडल गडदीवाला के उपाध्यक्ष नियुक्त