ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਸਕੂਲ ਬੋਰਡ ਵੱਲੋਂ ਮਾਰਚ ਵਿੱਚ ਲਈ ਪਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਦਸੂਹਾ ਦੀ ਇੱਕੋ ਇੱਕ ਲੜਕੀਆਂ ਦੀ ਸਿਰਮੌਰ ਸੰਸਥਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਕਿਲੇ ਵਾਲਾ) ਦਸੂਹਾ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਬਾਰ ਵੀ 100 ਫ਼ੀਸਦੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿੰਸੀਪਲ ਅਨੀਤਾ ਪਾਲ ਨੇ ਦੱਸਿਆ ਕਿ ਇਸ ਵਾਰ 66ਵਿਦਿਆਰਥੀਆਂ  ਨੇ ਪਰੀਖਿਆ ਦਿੱਤੀ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਲੈਕੇ ਪਾਸ ਹੋਏ ਜਿਨਾਂ ਵਿੱਚ ਮਨੀਸ਼ਾ ਕੁਮਾਰੀ ਨੇ 91.5 ਫੀਸਦੀ ਅੰਕ ਪੑਾਪਤ ਕਰਕੇ ਪਹਿਲਾ, ਨੀਤੂ ਕੁਮਾਰੀ ਨੇ 90.30 ਫੀਸਦੀ ਅੰਕ ਲੈਕੇ ਦੂਜਾ, ਈਸ਼ਿਕਾ ਨੇ 89.23 ਫੀਸਦੀ ਅੰਕ ਲੈਕੇ ਤੀਜਾ ਸਥਾਨ ਪੑਾਪਤ ਕੀਤਾ। ਦੋ ਵਿਦਿਆਰਥੀਆਂ ਨੇ 90ਫੀਸਦੀ ਤੋ ਵੱਧ ਅੰਕ ਲਏ, 15 ਵਿਦਿਆਰਥੀਆਂ ਨੇ 80 ਫੀਸਦੀ ਅੰਕ ਲਏ ਅਤੇ 46 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅੰਕ ਲੈਕੇ ਪਰੀਖਿਆ ਪਾਸ ਕਰਕੇੇ ਸਕੂਲ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਵਾਇਆ। ਜਿਕਰਯੋਗ ਹੈ ਇਸ ਵਾਰ ਵੀ ਸਾਰੇ ਵਿਦਿਆਰਥੀ ਪਰੀਖਿਆ ਵਿੱਚੋਂ ਪਹਿਲਾ ਦਰਜਾ ਪੑਾਪਤ ਕਰਕੇ ਪਾਸ ਹੋਏ ਹਨ। ਇਸ ਮੌਕੇ ਸਕੂਲ ਪਿੰਸੀਪਲ ਅਨੀਤਾ ਪਾਲ ਅਤੇ ਸਟਾਫ਼ ਵੱਲੋਂ ਮਾਣ ਮੱਤੀ ਉਪਲੱਬਧੀ ਪੑਾਪਤ ਕਰਨ ਵਾਲੀਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ।

Previous articleਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਫਾਇਰ ਸੇਫਟੀ ਹਫਤਾ ਦੌਰਾਨ ਮੋਕ ਡਰਿਲ
Next articleਚੌਧਰੀ ਸੈਣੀ, ਡਾਕਟਰ ਮਿੱਤਲ, ਨਿਹੰਗ ਨਾਹਰ ਸਿੰਘ ਅਤੇ ਰੂਚੀ ਅੱਖਾਂ ਦੇ ਹਸਪਤਾਲ ਦਾ ਸਟਾਫ਼।