ਮਾਹਿਲਪੁਰ,(ਰਾਜ਼ਦਾਰ ਟਾਇਮਸ): ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਨਸ਼ੇ ਦੇ ਸਮੱਗਲਰਾਂ (ਤਸਕਰਾ) ਵਲੋ ਨਸਾ ਵੇਚ ਕੇ ਬਣਾਈ ਪ੍ਰਪੋਰਟੀ ਜਬਤ ਕਰਨ ਸੰਬੰਧੀ ਚਲਾਈ ਗਈ ਵਿਸ਼ੇਸ ਮੁਹਿੰਮ ਅਧੀਨ ਸੁੁਰੇਂਦਰ ਲਾਂਬਾ (ੀਫਸ਼) ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਤੇ ਦਲਜੀਤ ਸਿੰਘ ਖੱਖ ਫਫਸ਼ ਉਪ ਕਪਤਾਨ ਪੁਲਿਸ ਸਬ-ਡਵੀਜਨ ਗੜਸ਼ੰਕਰ ਵਲੋ ਜਾਰੀ ਹਦਾਇਤਾ ਅਨੁਸਾਰ ਇੰਸਪੈਕਟਰ ਬਲਵਿੰਦਰ ਸਿੰਘ ਜੌੜਾ ਮੁੱਖ ਅਫਸਰ ਥਾਣਾ ਮਾਹਿਲਪੁਰ ਅਤੇ ਇੰਸਪੈਕਟਰ ਪ੍ਰਭਜੋਤ ਕੌਰ ਇੰਚਾਰਜ ਐਂਟੀ ਡਰੱਗ ਯੂਨਿਟ ਕਮ ਮੁੱਖ ਅਫਸਰ ਥਾਣਾ ਸਦਰ ਹੁਸ਼ਿਆਰਪੁਰ ਵਲੋਂ 68-ਐਫ ਂਧਫਸ਼ ਅਛਠ ਤਹਿਤ ਕਾਰਵਾਈ ਕਰਦੇ ਹੋਏ ਬਲਵੀਰ ਸਿੰਘ ਉਰਫ ਬੀਰਾ ਪੁੱਤਰ ੳਮਰਾਉ ਸਿੰਘ ਵਾਸੀ ਟੂਟੋਮਜਾਰਾ ਥਾਣਾ ਮਾਹਿਲਪੁਰ।ਜਿਸਦੇ ਖਿਲਾਫ ਨਸ਼ਾ ਤਸਕਰੀ ਦੇ 07 ਮੁਕੱਦਮੇ ਦਰਜ ਹਨ।ਜਿਸ ਵਲੋ ਨਸ਼ਾ ਵੇਚ ਕੇ ਬਣਾਈ ਪ੍ਰੋਪਰਟੀ (ਕੁੱਲ 89 ਕਨਾਲ ਅਤੇ 5 (1/2) ਮਰਲੇ ਜਮੀਨ ਪਿੰਡ ਟੂਟੋਮਜਾਰਾ ਵਿੱਚ ਇੱਕ ਰਿਹਾਇਸ਼ੀ ਮਕਾਨ ਅਤੇ ਇੱਕ ਟਰੈਕਟਰ) ਜਿਸਦੀ ਸਾਰੀ ਪ੍ਰੋਪਰਟੀ ਦੀ ਕੁੱੱਲ ਕੀਮਤ 1,48,60,000/- (1 ਕਰੋੜ 48 ਲੱਖ 60 ਹਜਾਰ) ਬਣਦੀ ਹੈ।ਕਾਨੂੰਨ ਜਾਬਤੇ ਅਨੁਸਾਰ ਕਾਰਵਾਈ ਕਰਦੇ ਹੋਏ ਬਲਵੀਰ ਸਿੰਘ ਉਰਫ ਬੀਰਾ ਦੀ ਸਾਰੀ ਪ੍ਰੋਪਰਟੀ ਨੂੰ 68-ਐਫ (2) ਤਹਿਤ ਕੰਪੀਟੈਟ ਅਥਾਰਿਟੀ ਅਤੇ ਐਡਮਿਿਨਸਟਰੇਟਰ, ਸ਼ਅਢਓੰ (ਢੌਫਅ) 1976 ਅਨਦ ਂਧਫਸ਼ ਅਛਠ ਨਵੀ ਦਿੱਲੀ ਰਾਹੀ ਜਬਤ ਕਰਵਇਆ ਗਿਆ ਹੈ।ਨਸ਼ਾ ਵੇਚਣ ਵਾਲੇ ਤਸਕਰਾ ਨੂੰ ਸਖਤ ਚਿਤਾਵਨੀ ਵੀ ਦਿੱਤੀ ਜਾਂਦੀ ਹੈ।ਇਸੇ ਤਰਾ ਦੇ ਹੋਰ ਨਸ਼ਾ ਵੇਚਣ ਵਾਲੇ ਤਸਕਰਾ ਦੀ ਪ੍ਰਪਰਟੀ ਵੀ ਜਬਤ ਕਰਵਾਈ ਜਾਵੇਗੀ।

Previous articleजयपुर में करणी सेना के राष्ट्रीय अध्यक्ष सुखदेव सिंह गोगामेड़ी की गोलिया मार कर हत्या
Next articleजेसी डीएवी कॉलेज के एनएसएस यूनिट द्वारा मनाया गया ‘खादी महोत्सव’