ਚੱਬੇਵਾਲ,(ਤਰਸੇਮ ਦੀਵਾਨਾ): ਪਿੋੰਡ ਬਸੀ ਕਲਾਂ ਵਿਖੇ ਵਿਧਾਇਕ ਡਾ.ਰਾਜ ਕੁਮਾਰ ਨੇ ਸਾਢੇ ਤਿੰਨ ਕਰੋੜ ਰੁਪਏ ਨਾਲ ਬਣੇ ਪੁਲ ਦਾ ਉਦਘਾਰਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਡਾ.ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਚੋਅ ਵਿੱਚ ਪਾਣੀ ਆਉਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਂਦਾ ਸੀ। ੍ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਣ ਜਾਣ ਨਾਲ ਇਲਾਕੇ ਭਰ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਇਹ ਪੁਲ ਇਲਾਕੇ ਦੇ ਪਿੰਡਾਂ ਅਤੇ ਲੋਕਾਂ ਨੂੰ ਸਮਰਪਿਤ ਕੀਤਾ। ਵਿਧਾਇਕ ਡਾ.ਰਾਜ ਕੁਮਾਰ ਨੇ ਕਿਹਾ ਵਿਧਾਨ ਸਭਾ ਹਲਕਾ ਚੱਬੇਵਾਲ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਹਾਜਰ ਲੋਕਾਂ ਨੇ ਇਹ ਪੁਲ ਬਣਾਉਣ ਲਈ ਵਿਧਾਇਕ ਡਾ ਰਾਜ ਕੁਮਾਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।

Previous articleडिप्टी कमिश्नर ने पराली प्रबंधन संबंधी खेतों में दौरा कर लिया जायजा
Next articleਥਾਣਾ ਸਿਟੀ ਦੀ ਪੁਲਿਸ ਨੇ ਵੱਖ ਵੱਖ ਲੋੜੀਂਦੇ ਕੇਸਾ ਵਿੱਚ ਕੀਤਾ ਤਿੰਨ ਵਿਅਕਤੀਆ ਨੂੰ ਗ੍ਰਿਫਤਾਰ