ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਵਾਸਤੇ ਕਰਵਾਈ ਇੱਕ ਦਿਨਾ ਜਿਲ੍ਹਾ ਪੱਧਰੀ ਵਰਕਸ਼ਾਪ

ਹਸ਼ਿਆਰਪੁਰ,(ਰਾਜ਼ਦਾਰ ਟਾਇਮਸ): ਸਿੱਖਿਆ ਵਿਭਾਗ ਪੰਜਾਬ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਵਾਸਤੇ ਇੱਕ ਰੋਜਾ ਜਿਲ੍ਹਾ ਪੱਧਰੀ ਵਰਕਸ਼ਾਪ  ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਕਰਵਾਈ ਗਈ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈ: ਸਿੱ: ਸ.ਹਰਭਗਵੰਤ ਸਿੰਘ ਨੇ ਵੱਖ-ਵੱਖ ਸਕੂਲਾਂ ਤੋਂ ਵਰਕਸ਼ਾਪ ਵਿੱਚ ਹਾਜਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆ ਭਰ ਵਿੱਚ ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਨ ਨੇ ਇਸ ਵੇਲੇ ਸਮੁੱਚੀ ਮਨੁੱਖ ਜਾਤੀ ਲਈ ਵੱਡੀ ਚਣੌਤੀ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਹੀ ਸਮੁੱਚੀ ਮਨੁੱਖ ਜਾਤੀ ਦੇ ਭਲੇ ਲਈ ਕੁਦਰਤੀ ਸੋਮਿਆਂ ਦੀ ਸੰਭਾਲ ਤੇ ਸਹੀ ਵਰਤੋਂ ਲਈ ਵਿਦਿਆਰਥੀ ਵਰਗ ਵਿੱਚ ਵੱਡੀ ਜਾਗਰੂਕਤਾ ਪੈਦਾ ਕਰ ਸਕਦਾ ਹੈ। ਜਿਲ੍ਹਾਂ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪ੍ਰਿੰ.ਸ਼ੈਲਿੰਦਰ ਠਾਕੁਰ, ਈਕੋ ਕਲੱਬ ਪ੍ਰੋਗਰਾਮ ਕੋਆਰਡੀਨੇਟਰ ਅਸ਼ੋਕ ਕੁਮਾਰ ਕਾਲੀਆ, ਜਗਜੀਤ ਸਿੰਘ ਨੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਚੱਲਣ ਵਾਲੇ ਗਰੀਨ ਸਕੂਲ ਪ੍ਰੋਗਰਾਮ ਦੀ ਰਜਿਸਟਰੇਸ਼ਨ, ਗਤੀਵਿਧੀਆ ਤੇ ਆਡਿਟ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਰਿਸੋਰਸ ਪਰਸਨ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਨੀਰਜ ਕੰਵਰ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਈਕੋ ਕਲੱਬ  ਇੰਚਾਰਜ ਤੇ ਅਧਿਆਪਕ ਹਾਜਰ ਸਨ।

Previous articleਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਦੀਵਾਲੀ ਦਾ ਤਿਉਹਾਰ : ਵਿਜੇ ਕੁਮਾਰ ਬੱਸੀ ਐਡਵੋਕੇਟ
Next articleप्रदेश की आप सरकार के राज में बेखौफ हुए अपराधी : खन्ना