ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਅਸ਼ੀਰਵਾਦ ਅਤੇ ਸੰਤ ਗੁਰਬਚਨ ਦਾਸ ਜੀ ਚੱਕ ਲਾਦੀਆਂ ,ਸੰਤ ਹਰਚਰਨ ਦਾਸ ਸ਼ਾਮ ਚੁਰਾਸੀ ਵਾਲਿਆਂ ਦੇ ਸਹਿਯੋਗ ਨਾਲ  ਸੰਤ ਪ੍ਰਦੀਪ ਦਾਸ ਦੀ ਰਹਿਨੁਮਾਈ ਹੇਠ ਸੰਤ ਸੁਰਿੰਦਰ ਦਾਸ ਵਲੋਂ ਚਲਾਈ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ 8ਵਾਂ ਸਮੂਹਿਕ ਸ਼ਾਦੀ ਸਮਾਰੋਹ ਸੰਤ ਗਰੀਬ ਦਾਸ ਉਦਾਸੀਨ ਭਵਨ/ਸਮਾਧੀ ਸੰਤ ਸਖੀ ਨਾਥ, ਪਿੰਡ ਡਾਡਾ (ਹੁਸ਼ਿਆਰਪੁਰ-ਊਨਾ ਰੋਡ) ਵਿਖੇ 26 ਨਵੰਬਰ ਦਿਨ ਐਤਵਾਰ ਨੂੰ ਸੰਤਾਂ-ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਸੰਤ ਹਰੀਦਾਸ ਉਦਾਸੀਨ ਆਸ਼ਰਮ ਦੇ ਮੌਜੂਦਾ ਸੰਚਾਲਨ ਸੰਤ ਪ੍ਰਦੀਪ ਦਾਸ ਦੀ ਅਗਵਾਈ ਵਿੱਚ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਆਹ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਿਸ ਵਿੱਚ ਸੰਤ ਮਹਾਪੁਰਸ਼ ਅਤੇ ਇਲਾਕਾ ਨਿਵਾਸੀ ਹਾਜਰੀ ਭਰਨਗੇ।

Previous articleबडला में कदम का पौधा रोपते हुए महंत वैंकटेश्वर पुरी महाराज
Next articleਹੁਸ਼ਿਆਰਪੁਰ ਪੁਲਿਸ ਵੱਲੋਂ ਚੋਰੀ ਕੀਤੇ ਟ੍ਰੈਕਟਰ ਤੇ ਗੱਡੀਆ ਸਮੇਤ ਚੋਰਾ ਦੇ ਗੈਗ ਨੂੰ ਕੀਤਾ ਗ੍ਰਿਫਤਾਰ