ਫਗਵਾੜਾ,(ਸ਼ਿਵ ਕੋੜਾ): ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਦਰਜਾ ਪ੍ਰਾਪਤ ਪ੍ਰਾਪਤ ਮੋਹਰੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ ਜਨਰਲ ਬਾਡੀ ਮੀਟਿੰਗ ਸਥਾਨਕ ਰਿਜ਼ੋਰਟ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਲਾਇਨ ਰਾਜੀਵ ਮਹਿਰਾ ਨੂੰ ਸਾਲ 2024-25 ਲਈ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਉਹਨਾਂ ਦੇ ਨਾਮ ਦਾ ਪ੍ਰਸਤਾਵ ਮੋਜੂਦਾ ਪ੍ਰਧਾਨ ਲਾਇਨ ਵਿਪਨ ਹਾਂਡਾ ਵਲੋਂ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਲਾਇਨ ਰਾਜੀਵ ਮਹਿਰਾ ਪਹਿਲਾਂ ਵੀ ਕਲੱਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ ਅਤੇ ਜ਼ੋਨ ਚੇਅਰਮੈਨ ਵੀ ਰਹੇ ਹਨ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਸਮੂਹ ਕਲੱਬ ਮੈਂਬਰਾਂ ਨੇ ਉਹਨਾਂ ਨੂੰ ਸਾਲ 2024-25 ਲਈ ਕਲੱਬ ਦੀ ਵਾਗਡੋਰ ਸੰਭਾਲਣ ਦਾ ਫੈਸਲਾ ਲਿਆ। ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਲਾਇਨ ਰਾਜੀਵ ਮਹਿਰਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਆਉਣ ਵਾਲੇ ਸਾਲ ’ਚ ਆਪਣੀ ਟੀਮ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਬਹੁਤ ਸਾਰੇ ਸਮਾਜ ਸੇਵਾ ਦੇ ਪ੍ਰੋਜੈਕਟ ਕਰਨਗੇ। ਉਨ੍ਹਾਂ ਅਗਲੀ ਜਨਰਲ ਬਾਡੀ ਮੀਟਿੰਗ ਵਿੱਚ ਆਪਣੀ ਟੀਮ ਦਾ ਐਲਾਨ ਕਰਨ ਦਾ ਵੀ ਭਰੋਸਾ ਦਿੱਤਾ। ਕਲੱਬ ਦੀ ਤਰਫੋਂ ਨਵ-ਨਿਯੁਕਤ ਪ੍ਰਧਾਨ ਰਾਜੀਵ ਮਹਿਰਾ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਲਾਇਨ ਵਿਪਨ ਹਾਂਡਾ ਨੇ ਭਰੋਸਾ ਦਿੱਤਾ ਕਿ ਕਲੱਬ ਦੇ ਸਮੂਹ ਮੈਂਬਰ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਲਾਇਨ ਅਜੈ ਭਗਤ, ਲਾਇਨ ਕੀਮਤੀ ਲਾਲ ਓਹਰੀ, ਲਾਇਨ ਰਾਜਨ ਧਵਨ, ਲਾਇਨ ਸੁਨੀਲ ਬੇਦੀ, ਲਾਇਨ ਬ੍ਰਿਜ ਜੋਸ਼ੀ, ਲਾਇਨ ਵਿਜੇ ਸ਼ਰਮਾ ਐਡਵੋਕੇਟ ਸਮੇਤ ਹੋਰ ਕਲੱਬ ਮੈਂਬਰ ਵੀ ਹਾਜ਼ਰ ਸਨ।
Previous articleਲਾਇਨ ਆਸ਼ੂ ਮਾਰਕੰਡਾ ਬਣੇ ਲਾਇਨਜ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੇ ਰੀਜ਼ਨ ਚੇਅਰਮੈਨ
Next articleਮੁੱਖ ਮੰਤਰੀ ਭਗਵੰਤ ਮਾਨ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਚੋਣ ਵਾਅਦਾ ਪੂਰਾ ਕਰਨ : ਖੋਸਲਾ