ਫਗਵਾੜਾ,(ਸ਼ਿਵ ਕੋੜਾ): ਇਨਵਾਇਰਮੈਂਟ ਐਸੋਸੀਏਸ਼ਨ ਵੱਲੋਂ ਪੀਡਬਲਿਊਡੀ ਰੈਸਟ ਹਾਊਸ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਵਾਤਾਵਰਨ ਮੇਲੇ ਦੌਰਾਨ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵੱਲੋਂ ਵਿਦਿਆਰਥੀਆਂ ਦੇ ਲੋਕ ਗੀਤ ਮੁਕਾਬਲੇ ਲਾਇਨ ਸੁਸ਼ੀਲ ਸ਼ਰਮਾ ਅਤੇ ਲਾਇਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਜਿਸ ਵਿੱਚ ਪੰਦਰਾਂ ਸਕੂਲਾਂ ਦੇ ਤੀਹ ਪ੍ਰਤੀਯੋਗੀਆਂ ਨੇ ਭਾਗ ਲਿਆ। ਜਿਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਛੱਲਾ, ਮਿੱਟੀ ਦਾ ਬਾਵਾ, ਮਿਰਜ਼ਾ, ਹੀਰ, ਡਾਚੀ ਵਾਲੀਆ ਆਦਿ ਲੋਕ ਗੀਤਾਂ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ। ਜੇਤੂਆਂ ਦੀ ਚੋਣ ਕਰਨ ਲਈ ਪੰਜਾਬੀ ਗਾਇਕ ਮਨਮੀਤ ਮੇਵੀ, ਦੇਵੀ ਦਾਸ ਅਤੇ ਰਵੀ ਮੰਗਲ ਜੱਜ ਵਜੋਂ ਹਾਜ਼ਰ ਸਨ। ਇਸ ਮੁਕਾਬਲੇ ਵਿੱਚ ਕਮਲਾ ਨਹਿਰੂ ਪਬਲਿਕ ਸਕੂਲ ਨੂੰ ਪਹਿਲੇ ਇਨਾਮ ਵਜੋਂ ਸਵਰਗੀ ਜਸਵੀਰ ਸਿੰਘ ਰਘਬੋਤਰਾ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।ਇਸੇ ਸਕੂਲ ਦੀ ਸੁਹਾਨੀ ਖਾਨ ਨੂੰ ਬੁਲੰਦ ਆਵਾਜ਼ ਦਾ ਖਿਤਾਬ ਅਤੇ ਇੰਦਰਜੀਤ ਸਿੰਘ ਨੂੰ ਲੋਕ ਗੀਤਾਂ ਦਾ ਬਾਦਸ਼ਾਹ ਦਾ ਖਿਤਾਬ ਦਿੱਤਾ ਗਿਆ। ਬੀਕੇਜੇ ਐਪਲ ਆਰਚਿਡ ਸਕੂਲ ਦੇ ਨਮਨ ਕੁਮਾਰ ਨੂੰ ਸੁਰ ਪੰਜਾਬ ਦੇ ਖਿਤਾਬ ਲਈ ਚੁਣਿਆ ਗਿਆ ਜਦਕਿ ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਏਕਪ੍ਰੀਤ ਕੌਰ ਨੂੰ ਲੋਕ ਗੀਤਾਂ ਦੀ ਰਾਣੀ ਐਲਾਨਿਆ ਗਿਆ। ਇਸੇ ਤਰ੍ਹਾਂ ਮਾਂ ਅੰਬੇ ਗਲਰਜ ਸੀ.ਐਸ ਸਕੂਲ ਦੀ ਸੇਜਲ ਪ੍ਰੀਤ ਕੌਰ ਨੇ ਨਵਕਲਾ ਹੀਰਾ ਖਿਤਾਬ ਹਾਸਲ ਕੀਤਾ। ਇਸ ਪ੍ਰੋਗਰਾਮ ਦਾ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਨ ਕਰਦਿਆਂ ਲਾਇਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਇਹ ਪ੍ਰਤੀਯੋਗਿਤਾ ਪ੍ਰਸਿੱਧ ਪੰਜਾਬੀ ਗਾਇਕ ਸੁਰਜੀਤ ਸਿੰਘ ਬਿੰਦਰਖੀਆ ਨੂੰ ਸਮਰਪਿਤ ਸੀ। ਸਮਾਗਮ ਦੇ ਪ੍ਰਬੰਧਕ ਮਲਕੀਅਤ ਸਿੰਘ ਰਘਬੋਤਰਾ ਨੇ ਜੇਤੂਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਇੰਦਰਜੀਤ ਸਿੰਘ, ਲਾਇਨ ਚਮਨ ਲਾਲ, ਲਾਇਨ ਬਲਵਿੰਦਰ ਸਿੰਘ, ਲਾਇਨ ਸੁਖਜੀਤ ਸਮਰਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Previous articleबुड्ढाबड़ में शीघ्र बनाई जाए सब तहसील : शम्भ भारती
Next articleडा.अंबेडकर के परिनिर्वाण दिवस पर भाजपा आज निकालेगी स्वच्छता चेतना मार्च