ਹੁਸ਼ਿਆਰਪੁਰ,(ਤਰਸੇਮ ਦੀਵਾਨਾ):  ਸਰਤਾਜ ਸਿੰਘ ਚਾਹਲ ਆਈ ਪਈ ਐਸ  ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ  ਦੀ ਹਦਾਇਤ ਅਤੇ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ  (ਸਿਟੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤੱਸਕਰਾ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇੰਸ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਦੀ ਨਿਗਰਾਨੀ ਹੇਠ ਏ ਐਸ ਆਈ ਗੁਰਦੀਪ ਸਿੰਘ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸਮੇਤ ਸਾਥੀ ਕਮਚਾਰੀਆ ਦੇ ਦੌਰਾਨੇ ਗਸ਼ਤ ਪੁਰਹੀਰਾ ਪੁੱਲ ਭੀਮ ਨਗਰ ਤੋ ਰਾਜੀਵ ਕੁਮਾਰ ਉਰਫ ਜੀਬਾ ਪੁੱਤਰ ਲੇਟ ਗਿਆਨ ਚੰਦ ਵਾਸੀ ਵਾਰਡ ਨੰ: 19, ਮੁਹੱਲਾ ਪੁਰਹੀਰਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਸ਼ੱਕ ਦੇ  ਤੌਰ  ਤੇ ਕਾਬੂ ਕਰਕੇ ਉਸਦੀ ਤਲਾਸ਼ੀ ਕਰਨ ਉਪਰੰਤ ਉਸ ਪਾਸੋ 155 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਉਸ ਦੇ ਖਿਲਾਫ  ਐਨ ਡੀ ਪੀ ਐਸ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖ਼ੇ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ  ਰਾਜੀਵ ਕੁਮਾਰ ਉਰਫ ਜੀਬਾ ਪੁੱਤਰ ਲੇਟ ਗਿਆਨ ਚੰਦ ਵਾਸੀ ਵਾਰਡ ਨੰ: 19, ਮੁਹੱਲਾ ਪੁਰਹੀਰਾਂ ਨੂੰ ਅਦਾਲਤ ਵਿੱਚ ਪੇਸ਼  ਕਰਕੇ ਇਸਦਾ ਦਾ ਰਿਮਾਡ ਹਾਸਿਲ ਕਰਕੇ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਨਸ਼ਾ ਕਿਸ ਕੋਲੋਂ  ਖਰੀਦਦਾ ਹੈ  ਅਤੇ ਕਿਸ ਕਿਸ ਨੂੰ ਵੇਚਦਾ ਹੈ।

Previous articleगांव भंबोताड़ में सरकारी पंचायती जमीन से छुड़वाया अवैध कब्जा
Next articleਮੰਡੀਆਂ ‘ਚ ਝੋਨੇ ਦੀ ਖ਼ਰੀਦ ਬੰਦ ਕਰਨਾ ਨਿੰਦਨਯੋਗ :ਦਰਸ਼ਨ ਸਿੰਘ ਨੈਨੇਵਾਲ