ਜੇਐੱਸਐੱਸਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਨੂੰ 2 ਲੱਖ ਦੀ ਰਾਸ਼ੀ ਭੇਟ

ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਡੋਨੇਸ਼ਨ ਫਾਰ ਗੁੱਡ ਕਾਊਜ ਗਰੁੱਪ ਦੇ ਮੈਂਬਰਾਂ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ, ਜੋਕਿ ਸਕੂਲ ਵਿੱਚ ਬੱਚਿਆਂ ਦੇ ਪਾਰਕ ਲਈ ਖਰਚ ਕੀਤੀ ਜਾਵੇਗੀ। ਸਕੂਲ ਆਸਰਾ ਕਮੇਟੀ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ ਦੀ ਧਰਮ ਪਤਨੀ ਸ਼੍ਰੀਮਤੀ ਮਧੂਮੀਤ ਕੌਰ ਜੋਕਿ ਆਸ਼ਾ ਕਿਰਨ ਟ੍ਰੇਨਿੰਗ ਇੰਸਟੀਚਿਊਟ ਵਿੱਚ ਫ੍ਰੀ ਸੇਵਾਵਾਂ ਪ੍ਰਦਾਨ ਕਰਦੇ ਹਨ ਉਹ ਇਸ ਗਰੁੱਪ ਦੇ 8 ਮੈਂਬਰਾਂ ਵਿੱਚੋ ਇੱਕ ਹਨ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੀ ਕਾਰਜਕਾਰਨੀ ਦੇ ਮੈਂਬਰ ਰਾਮ ਆਸਰਾ, ਕਰਨਲ ਗੁਰਮੀਤ ਸਿੰਘ, ਪਿ੍ਰੰਸੀਪਲ ਸ਼ੈੱਲੀ ਸ਼ਰਮਾ, ਸੁਸਾਇਟੀ ਪ੍ਰਧਾਨ ਸੀ.ਏ ਤਰਨਜੀਤ ਸਿੰਘ, ਸੈਕਟਰੀ ਹਰਬੰਸ ਸਿੰਘ ਵੱਲੋਂ ਮੈਡਮ ਮਧੂਮੀਤ ਕੌਰ ਸਮੇਤ ਉਨ੍ਹਾਂ ਦੇ ਸਾਥੀ ਗਰੁੱਪ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਮੈਡਮ ਮਧੂਮੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਹਮੇਸ਼ਾ ਜਰੂਰਤਮੰਦਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ ਤੇ ਭਵਿੱਖ ਵਿੱਚ ਵੀ ਜਿੱਥੇ ਸਮਾਜ ਨੂੰ ਸਾਡੀ ਜਰੂਰਤ ਹੋਈ ਉੱਥੇ ਮਦਦ ਪਹੁੰਚਾਈ ਜਾਂਦੀ ਰਹੇਗੀ।

Previous articleपटियाला के पूर्व आप सांसद धर्मवीर गांधी कांग्रेस में हुए शामिल
Next articleकरवाए गए बैडमिंटन टूर्नामेंट के दौरान विजेताओं को पुरस्कार वितरित करते अतिथि एवं आयोजक