ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 1 ਜੂਨ ਨੂੰ  ਕੀਤਾ ਜਾਵੇਗਾ ਐੱਸਡੀਓ ਮਾਈਨਿੰਗ ਦਸੂਹਾ ਦੇ ਦਫਤਰ ਦਾ ਘੇਰਾਓ 

 ਟਾਂਡਾ ਉੜਮੁੜ,(ਰਾਜਦਾਰ ਟਾਇਮਸ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਪਿੰਡ ਅਬਦੁੱਲਾਪੁਰ ਵਿਖੇ ਹੋਈ| ਜਿਸ ਵਿਚ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੇ ਕਿਸਾਨਾਂ ਕਿਰਤੀਆਂ ਦੇ  ਮੰਗਾਂ ਦੇ ਹੱਕ ਵਿਚ ਅਵਾਜ ਬੁਲੰਦ ਕੀਤੀ| ਇਸ ਮੌਕੇ ਜਿੱਥੇ ਪਿੰਡ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਮੰਗਾਂ ਪ੍ਰਤੀ ਚਰਚਾ ਕੀਤੀ ਗਈ| ਉੱਥੇ ਮਾਈਨਿੰਗ ਵਿਭਾਗ ਖਿਲਾਫ ਮੋਰਚਾ ਖੋਲਿਆ ਖੋਲਿਆ ਗਿਆ|

ਜ਼ਿਲਾ ਪ੍ਰਧਾਨ ਭੁੱਲਾ ਨੇ ਆਖਿਆ ਕਿ ਇਲਾਕੇ ਵਿਚ ਆਏ ਹੜਾ ਦੀ ਮਾਰ ਝੱਲਣ ਵਾਲੇ ਬਿਆਸ ਦਰਿਆ ਦੇ ਕੰਡੇ ਵਸੇ ਪਿੰਡਾਂ ਦੇ ਵਾਸੀਆਂ ਨੂੰ ਮਾਇਨਿੰਗ ਵਿਭਾਗ ਵੱਲੋਂ ਤੰਗ ਕੀਤਾ ਜਾ ਰਿਹਾ ਹੈ| ਉਨ੍ਹਾਂ ਆਖਿਆ ਕਿ ਹੜਾ ਕਾਰਨ ਕਿਸਾਨਾਂ ਦੀਆਂ ਜਮੀਨਾਂ ਵਿਚ ਫਸਲ ਦੀ ਤਬਾਹੀ ਦਾ ਉਚਿਤ ਮੁਆਵਜਾ ਨਹੀਂ ਮਿਲਿਆ ਅਤੇ ਜਮੀਨਾਂ ਵਿਚ ਆਈ ਰੇਤ ਨੂੰ ਜਦੋ ਕਿਸਾਨ ਚੁੱਕ ਕੇ ਲਿਜਾਂਦੇ ਹਨ ਤਾਂ ਉਨ੍ਹਾਂ ਤੇ ਮਾਈਨਿੰਗ ਵਿਭਾਗ ਮੋਤੀ ਰਕਮ ਦੇ ਜੁਰਮਾਨੇ ਕਰਦਾ ਹੈ| ਇਸਦੇ ਉਲਟ ਜਿਲੇ ਦੇ ਕੰਢੀ ਇਲਾਕੇ ਵਿਚ ਕਰਸ਼ਰ ਮਾਲਕਾਂ ਵੱਲੋਂ ਵੱਡੇ ਪੱਧਰ ਤੇ ਕੀਤੀ ਗਈ ਮਾਇੰਨਗ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ| ਉਨ੍ਹਾਂ ਆਖਿਆ ਕਿ ਇਸ ਦੇ ਵਿਰੋਧ ਵਿਚ 1 ਜੂਨ ਨੂੰ   ਐੱਸ.ਡੀ.ਓ ਮਾਈਨਿੰਗ ਦਫਤਰ ਦਸੂਹਾ ਦੇ ਦਫਤਰ ਦਾ ਘੇਰਾਓ ਕੀਤਾ ਜਾਵੇਗਾ| ਇਸ ਤੋਂ ਪਹਿਲਾ ਵੀ ਜੇਕਰ ਪੁਲਸ ਪ੍ਰਸ਼ਾਸ਼ਨ ਅਤੇ ਮਾਇੰਨਗ ਅਫਸਰ ਜੇਕਰ ਪਿੰਡਾਂ ਦੇ ਵਾਸੀਆਂ ਨੂੰ ਤੰਗ ਕਰਦਾ ਹੈ ਤਾਂ ਉਨ੍ਹਾਂ ਦਾ ਵੀ ਘੇਰਾਓ ਕੀਤਾ ਜਾਵੇਗਾ| ਇਸ ਮੌਕੇ ਕਾਲਾ ਸਿੰਘ, ਸ਼ਿੰਦਾ ਸਿੰਘ, ਜਸਵੰਤ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ, ਮਿੱਠੂ, ਸ਼ੇਰ ਸਿੰਘ, ਸੁੱਖਾ ਸਿੰਘ, ਗੁਰਮੇਲ ਸਿੰਘ,ਛੱਲੋ,ਜੀਤੋ ਬਾਈ,ਵੀਰ ਕੌਰ ਸ਼ੀਲੋ ਬਾਈ   ਅਤੇ ਸੁਰਜੀਤ ਕੌਰ ਮੌਜੂਦ ਸਨ|

Previous articleਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਸਨਮਾਨ ਕਰਨ ਸਮੇਂ ਦਲਿਤ ਅਕਾਲੀ ਆਗੂ ਸਰਬਜੀਤ ਮੋਮੀ
Next articleदसमेश गर्ल्स महाविद्यालय में करवाया महिला विकास सैल के द्वारा स्वयं सहायता समूह बुढावढ़ के सहयोग से व्याख्यान