ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਮੀਜ਼ਲ ਰੁਬੇਲਾ ਖਾਤਮਾ ਪ੍ਰੋਗਰਾਮ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਵੱਲੋਂ ਜਿਲ੍ਹੇ ਦੇ ਸਮੂਹ ਹੈਲਥ ਇੰਸਪੈਕਟਰਾਂ ਨਾਲ ਕੀਤੀ ਗਈ। ਜਿਸ ਵਿੱਚ ਡਬਲਿਊ.ਐਚ.ਓ. ਜਲੰਧਰ ਤੋਂ ਐਸਐਮਓ ਡਾ.ਗਗਨ ਸ਼ਰਮਾ, ਜ਼ਿਲਾ ਐਪੀਡਿਮੋਲੇਜਿਸਟ ਡਾ.ਜਗਦੀਪ ਸਿੰਘ, ਐਪੀਡਿਮੋਲੇਜਿਸਟ (ਆਈਡੀਐਸਪੀ) ਡਾ.ਸੈਲੇਸ਼ ਕੁਮਾਰ, ਐਚਆਈ ਤਰਸੇਮ ਸਿੰਘ, ਜਸਵਿੰਦਰ ਸਿੰਘ ਤੇ ਵਿਸ਼ਾਲ ਪੁਰੀ ਸ਼ਾਮਿਲ ਹੋਏ। ਡਾ.ਸੀਮਾ ਗਰਗ ਨੇ ਮੀਟਿੰਗ ਵਿੱਚ ਐਚਆਈ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੋਨ ਮੀਜ਼ਲ ਨੋਨ ਰੁਬੇਲਾ ਰੇਟ 2 ਤੋਂ ਘੱਟ ਹੋ ਗਿਆ ਹੈ। ਇਸ ਨੂੰ ਸਹੀ ਰੱਖਣ ਲਈ ਸੈਂਪਲ ਕਲੈਕਸ਼ਨ ਬਹੁਤ ਮਹੱਤਵਪੂਰਣ ਹੈ। ਕਿਉੰਕਿ ਸਾਡੇ ਜਿਲ੍ਹੇ ਦੀ ਅਬਾਦੀ ਲਗਭਗ 17 ਲੱਖ ਹੈ ਇਸ ਲਈ ਫੀਵਰ ਵਿਦ ਰੈਸ਼ ਦੇ 30-35 ਸੈਂਪਲ ਹਰ ਸਾਲ ਇਕੱਠੇ ਕਰਨੇ ਜਰੂਰੀ ਹਨ। ਉਹਨਾਂ ਸਮੂਹ ਐਚਆਈ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਅਧੀਨ ਮਲਟੀ ਪਰਪਜ ਮੇਲ ਹੈਲਥ ਵਰਕਰਾਂ ਨੂੰ ਹਦਾਇਤ ਕਰਨ ਕਿ ਜਦੋਂ ਉਹ ਫੀਵਰ ਜਾਂ ਡੇਂਗੂ ਮਲੇਰੀਆ ਸਰਵੇ ਲਈ ਜਾਂਦੇ ਹਨ ਤਾਂ ਉਹ ਫੀਵਰ ਵਿਦ ਰੈਸ਼ ਵਾਲੇ ਕੇਸਾਂ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਅਜਿਹੇ ਕੇਸ ਦਾ ਖੂਨ ਦਾ ਸੈੰਪਲ ਲੈ ਕੇ ਭੇਜਣ ਤਾਂਕਿ ਰਿਸਰਚ ਲੈਬ ਪੀਜੀਆਈ ਚੰਡੀਗੜ੍ਹ ਸੈੰਪਲ ਭੇਜ ਕੇ ਟੈਸਟ ਕਰਵਾਏ ਜਾ ਸਕਣ। ਡਾ.ਗਗਨ ਸ਼ਰਮਾ ਨੇ ਖੂਨ ਦੇ ਸੈੰਪਲ ਕਲੈਕਸ਼ਨ ਬਾਰੇ, ਭਰੇ ਜਾਣ ਵਾਲੇ ਪ੍ਰਫਾਰਮਿਆਂ ਬਾਰੇ, ਕੋਲ ਚੇਨ ਮੇਨਟੇਨ ਕਰਕੇ ਸੈੰਪਲ ਭੇਜਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੈਂਪਲ ਭੇਜਣ ਸੰਬੰਧੀ ਡਾ ਰੋਹਿਤ ਬਰੂਟਾ ਨੋਡਲ ਅਫਸਰ ਆਮ ਆਦਮੀ ਕਲੀਨਿਕ ਨੇ ਭਰੋਸਾ ਦਿਵਾਇਆ ਕਿ ਉਹ ਮੀਜ਼ਲ ਰੁਬੇਲਾ ਨੂੰ ਖਤਮ ਕਰਨ ਦੇ ਉਦੇਸ਼ ਨਾਲ ਲਏ ਜਾਣ ਵਾਲੇ ਫੀਵਰ ਵਿਦ ਰੈਸ਼ ਵਾਲੇ ਕੇਸਾਂ ਦੇ ਸੈੰਪਲ ਜਰੂਰ ਭੇਜਣਗੇ। ਜ਼ਿਲਾ ਟੀਕਾਕਰਨ ਅਫਸਰ ਵੱਲੋਂ ਬਲਾਕ ਮੰਡ ਮੰਡੇਰ ਅਧੀਨ ਹੈਲਥ ਐਂਡ ਵੈਲਨੇਸ ਸੈੰਟਰ ਝਿੰਗੜ ਕਲਾਂ, ਸਫਦਰਪੁਰ ਅਤੇ ਚੱਕ ਭਾਮੂ ਦਾ ਦੌਰਾ ਕਰਕੇ ਮੌਜੂਦ ਸਟਾਫ ਨੂੰ ਵੀ ਫੀਵਰ ਵਿਦ ਰੈਸ਼ ਵਾਲੇ ਕੇਸਾਂ ਦੇ ਖੂਨ ਦੇ ਸੈੰਪਲ ਭੇਜਣ ਬਾਰੇ ਪ੍ਰੇਰਿਤ ਕੀਤਾ ਗਿਆ।

Previous articleखिलाडिय़ों को शेरे पंजाब कप के लिए रवाना करते हुए एचडीसीए सचिव व प्रशिक्षक
Next articleमेहरा एनवायरमेंट एंड आर्ट फाउंडेशन के तत्वावधान में श्री गुरु अर्जुन देव जी के “शहीदी दिवस” पर किया गया पौधारोपण