ਮੁਕੇਰੀਆਂ,(ਰਾਜ਼ਦਾਰ ਟਾਇਮਸ): ਮਾਡਰਨ ਗਰੁੱਪ ਆਫ਼ ਕਾਲਜਿਜ਼ ਮਾਨਸਰ ਵੱਲੋਂ ਆਪਣੇ ਮਾਣਮੱਤੇ ਸਫ਼ਰ ਵਿਚ ਇੱਕ ਹੋਰ ਉਪਲੱਭਧੀ ਉਦੋਂ ਸ਼ਾਮਿਲ ਹੋ ਗਈ, ਜਦੋਂ Rinex Technologies Pvt.Ltd. ਬੰਗਲੌਰ ਵਿੱਚ 10 ਹੋਣਹਾਰ ਵਿਦਿਆਰਥੀਆਂ ਦੀ 5.2 ਲੱਖ ਰੁਪਏ ਦੇ ਪੈਕੇਜ ਤੇ ਚੋਣ ਹੋਈ। ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਸਕਿੱਲ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਇਹ ਕੰਪਨੀ ਈ-ਲਰਨਿੰਗ ਪਲੇਟਫਾਰਮ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ।ਵਿਦਿਆਰਥੀਆਂ ਦੀ ਚੋਣ ਉਹਨਾਂ ਦੇ ਅਕਾਦਮਿਕ ਪ੍ਰਦਰਸ਼ਨ ਅਤੇ ਇਨਸਾਈਡ ਸੇਲਜ਼ ਰਣਨੀਤੀਕਾਰਾਂ ਦੀ ਭੂਮਿਕਾ ਵਿੱਚ ਨਿਪੁੰਨ ਹੋਣ ਕਾਰਣ ਕੀਤੀ ਗਈ। ਇਹ ਪਲੇਸਮੈਂਟ ਕਾਲਜ ਦੇ ਵਿਦਿਆਰਥੀਆਂ ਨੂੰ ਬਿਹਤਰੀਨ ਕੈਰੀਅਰ ਅਤੇ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਨ ਲਈ ਕਾਲਜ ਅਤੇ ਸਮੂਹ ਵਿਭਾਗ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।ਜਿਨ੍ਹਾਂ ਵਿਦਿਆਰਥੀਆਂ ਨੂੰ ਚੁਣਿਆ ਗਿਆ ਉਨ੍ਹਾਂ ਵਿੱਚ ਭਾਰਤੀ ਜਰਿਆਲ ਅਤੇ ਮੁਸਕਾਨ (ਐੱਮ. ਕਾਮ), ਸਾਹਿਲ ਕੁਮਾਰ ਅਤੇ ਸਪਨਾ ਦੇਵੀ (ਬੀ.ਕਾਮ), ਆਸ਼ੂਤੋਸ਼ ਠਾਕੁਰ, ਸੁਖਵਿੰਦਰ ਸਿੰਘ, ਮਹਿਕ, ਅਨੁ ਕੁਮਾਰੀ, ਸਾਕਸ਼ੀ ਅਤੇ ਪ੍ਰਿਅੰਕਾ ( ਬੀ.ਬੀ.ਏ) ਸ਼ਾਮਲ ਹਨ। ਕਾਲਜ ਦੇ ਟਰੇਨਿੰਗ ਐਂਡ ਪਲੇਸਮੈਂਟ ਸੈੱਲ ਦੇ ਮੈਂਬਰ ਸਹਾਇਕ ਪ੍ਰੋ.ਦਲਵੀਰ ਸਿੰਘ, ਸਹਾਇਕ ਪ੍ਰੋ.ਸਿਮਰਨਜੀਤ ਕੌਰ ਅਤੇ ਮੈਨਜਮੈਂਟ ਵਿਭਾਗ ਦੇ ਮੁਖੀ ਪ੍ਰੋ.ਸਰਿਸ਼ਟਾ ਨੇ  ਇਸ ਪਲੇਸਮੈਂਟ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ। ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਪ੍ਰੋਫੈਸਰ ਸਰਿਸ਼ਟਾ ਨੇ ਪਲੇਸਮੇਂਟ ਡ੍ਰਾਈਵ ਆਯੋਜਿਤ ਕਰਨ ਲਈ ਸਿਖਲਾਈ ਅਤੇ ਪਲੇਸਮੈਂਟ ਸੈੱਲ ਦੁਆਰਾ ਨਿਭਾਈ ਗਈ ਭੂਮਿਕਾ ‘ਦੀ ਸ਼ਲਾਘਾ ਕੀਤੀ। ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ “ਸਾਨੂੰ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ‘ਤੇ ਮਾਣ ਹੈ ਅਤੇ ਅਸੀਂ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਦੇ ਵਧੀਆ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹਾਂ,”। ਇਸ ਦੌਰਾਨ ਪਲੇਸਮੇਂਟ ਵਿਭਾਗ ਵੱਲੋਂ ਟਿੱਪਣੀ ਕੀਤੀ ਕਿ Rinex Technologies Pvt. Ltd. ਇੱਕ ਜਾਣਿਆ-ਪਛਾਣਿਆ ਈ-ਲਰਨਿੰਗ ਪਲੇਟਫਾਰਮ ਹੈ। ਵਿਦਿਆਥੀਆਂ ਦੀ ਹੋਈ ਚੋਣ ਇਸ ਗੱਲ ਦਾ ਪ੍ਰਮਾਣ ਹੈ ਕਿ ਕਾਲਜ ਬੇਹਤਰ ਪੇਸ਼ੇਵਰ ਪੈਦਾ ਕਰਨ ਦੀ ਆਪਣੀ ਜਿੰਮੇਵਾਰੀ ਨੂੰ ਬਾਖ਼ੂਬੀ ਨਾਲ ਨਿਭਾ ਰਿਹਾ ਹੈ।ਕਾਲਜ ਦੇ ਪ੍ਰਿੰਸੀਪਲ ਡਾ.ਜਤਿੰਦਰ ਕੁਮਾਰ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਿਆਰੀ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਨ ਲਈ ਕਾਲਜ ਦੀ ਵਚਨਬੱਧਤਾ ਦਾ ਇਹ ਪ੍ਰਤੱਖ ਪ੍ਰਮਾਣ ਹੈ। ਮੈਨੇਜਿੰਗ ਡਾਇਰੈਕਟਰ ਡਾ.ਅਰਸ਼ਦੀਪ ਸਿੰਘ ਵੱਲੋਂ ਗੱਲਬਾਤ ਦੌਰਾਨ ਦੱਸਿਆ ਕਿ ਵਿਦਿਆਰਥੀਆਂ ਦੀ ਪਲੇਸਮੈਂਟ ਲਿਮਿਟੇਡ ਕਾਲਜ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਉਹਨਾਂ ਦੀ ਸਫਲਤਾ ਨਾ ਸਿਰਫ ਉਹਨਾਂ ਦੀਆਂ ਵਿਅਕਤੀਗਤ ਸਮਰੱਥਾਵਾਂ ਨੂੰ ਦਰਸਾਉਂਦੀ ਹੈ, ਬਲਕਿ ਭਵਿੱਖ ਦੇ ਕਰਮਚਾਰੀਆਂ ਨੂੰ ਆਕਾਰ ਦੇਣ ਲਈ ਕਾਲਜ ਅਤੇ ਉਦਯੋਗ ਦੇ ਭਾਈਵਾਲਾਂ ਦੇ ਸਹਿਯੋਗੀ ਯਤਨਾਂ ਨੂੰ ਵੀ ਦਰਸਾਉਂਦੀ ਹੈ। ਇਸ ਦੌਰਾਨ ਪ੍ਰੋ.ਪਰਵਿੰਦਰ ਸਿੰਘ, ਪ੍ਰੋ.ਸੁਖਜਿੰਦਰ ਸਿੰਘ, ਪ੍ਰੋ.ਪਰਮਿੰਦਰ ਸਿੰਘ ਅਤੇ ਸਮੂਹ ਮੈਨਜਮੈਂਟ ਵਿਭਾਗ ਸ਼ਾਮਿਲ ਸੀ।

Previous articleਜੱਟਪੁਰ ਵਿਖੇ ‘ਕ੍ਰਿਸਿਲ ਫਾਊਂਡੇਸ਼ਨ’ ਵੱਲੋਂ ਲਗਾਇਆ ਜਾਗਰੂਕਤਾ ਕੈਂਪ
Next articleਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਫਾਇਰ ਸੇਫਟੀ ਹਫਤਾ ਦੌਰਾਨ ਮੋਕ ਡਰਿਲ