ਫਗਵਾੜਾ,(ਸ਼ਿਵ ਕੋੜਾ): ਪਲਾਹੀ ਦੇ ਮਾਘੀ ਟੂਰਨਾਮੈਂਟ ਦੇ ਆਖ਼ਰੀ ਦਿਨ ਤਿੰਨ ਟੀਮਾਂ ਦੇ ਰੱਸਾ ਕਸ਼ੀ ਮੁਕਾਬਲੇ   ਲੋਹਾਰ ਮਜਾਰਾ ਟੀਮ ਨੇ ਜਿੱਤ ਪ੍ਰਾਪਤ ਕੀਤੀ, ਜਦਕਿ ਫੁੱਟਬਾਲ ਦੇ ਮੁਕਾਬਲਿਆਂ ਚ ਆਖ਼ਰੀ ਮੈਚ ਪਲਾਹੀ ਅਤੇ ਭਵਿਆਣਾ ਦਰਮਿਆਨ ਹੋਇਆ ਅਤੇ ਪਲਾਹੀ ਨੇ ਟਰਾਫੀ ਜਿੱਤੀ। ਗ੍ਰਾਮ ਪੰਚਾਇਤ ਪਲਾਹੀਐਨ.ਆਰ.ਆਈ ਅਤੇ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਕਰਵਾਏ ਗਏ ਤਿੰਨ ਦਿਨਾਂ ਟੂਰਨਾਮੈਂਟ ਵਿੱਚ 20 ਟੀਮਾਂ ਨੇ ਹਿੱਸਾ ਲਿਆ। ਕਮੇਟੀ ਦੇ ਪ੍ਰਧਾਨ ਰਵੀਪਾਲ ਪੰਚ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਨਵੇਂ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਪੁਰਸਕਾਰਤ ਕੀਤਾ ਗਿਆ ਅਤੇ ਫੁੱਟਬਾਲ ਜੇਤੂ ਟੀਮ ਨੂੰ ਟਰਾਫੀ ਅਤੇ 21000 ਰੁਪਏ ਦਿੱਤੇ ਗਏ। ਐਨ.ਆਰ.ਆਈ ਵੀਰਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਦੇ ਸੰਚਾਲਕ ਫੋਰਮੈਨ ਬਲਵਿੰਦਰ ਸਿੰਘ ਦੀਆਂ 25 ਵਰ੍ਹਿਆਂ ਦੀਆਂ ਸਫਲ ਸੇਵਾਵਾਂ ਲਈ ਗ੍ਰਾਮ ਪੰਚਾਇਤ ਪਲਾਹੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿ, ਟੂਰਨਾਮੈਂਟ ਸਮੇਂ ਤਲਵਿੰਦਰ ਕੁਮਾਰ ਚੇਅਰਮੈਨ ਮਾਰਕੀਟ ਕਮੇਟੀ,  ਲਹਿੰਬਰ ਸਿੰਘ ਬਸਰਾਲਖਵਿੰਦਰ ਸਿੰਘ ਬਸਰਾਰਾਣਾ ਬਸਰਾਰਜਿੰਦਰ ਸਿੰਘ ਬਸਰਾਰਵੀ ਸੱਗੂ ਮੀਤ ਪ੍ਰਧਾਨਮਨੋਹਰ ਸਿੰਘ ਸੱਗੂਮਦਨ ਲਾਲਸੁਖਵਿੰਦਰ ਸਿੰਘ ਸੱਲਗੁਰਨਾਮ ਸਿੰਘਹਰਮੇਲ ਗਿੱਲਪੀਟਰ ਕੁਮਾਰ ਮੀਤ ਪ੍ਰਧਾਨਮੇਜਰ ਸਿੰਘ ਠੇਕੇਦਾਰਸੁਰਜਨ ਸਿੰਘ ਨੰਬਰਦਾਰਤਹਿਸੀਲਦਾਰ ਜੋਗਿੰਦਰ ਕੁਮਾਰਨਿਰਮਲ ਜੱਸੀਪਲਜਿੰਦਰ ਸਿੰਘ ਪ੍ਰਧਾਨਮੋਹਿਤ ਚੰਦੜਸਨੀ ਚੰਦੜਯੁਵਰਾਜਜੱਸੀ ਸੱਲਜਸਵੀਰ ਸਿੰਘ ਬਸਰਾ ਆਦਿ ਹਾਜ਼ਰ ਸਨ।

Previous articleਜੀਆਰਡੀ ਸਕੂਲ ਟਾਂਡਾ ਵਿਖੇ ਬੱਚਿਆ ਨੂੰ ਦਵਾਈਆਂ ਦਿੰਦੇ ਹੋਏ ਪ੍ਰਿੰਸੀਪਲ ਅਮਨਦੀਪ ਕੌਰ ਤੇ ਹੋਰ
Next articleलोगों के हित में जो योजनाएं बना कर लागू की