ਦਸੂਹਾ,(ਰਾਜਦਾਰ ਟਾਇਮਸ ): ਇਲਾਕੇ ਦੇ ਪ੍ਰਚੀਨ  ਮਹਾਂਵੀਰ ਮੰਦਰ ਦੀ ਗਰਾਉਂਡ ਵਿਖੇ ਆਦਮ ਕੱਦ ਭੰਗ ਅਤੇ ਜੰਗਲੀ ਬੂਟੀ ਉੱਗੀ ਹੋਈ ਸੀ।ਜਿਸ ਨੂੰ ਸਫਾਈ ਲਈ ਸਨਾਤਨ ਧਰਮ ਸਭਾ ਦਸੂਹਾ ਦੇ ਪੑਧਾਨ ਰਵੀ ਸ਼ਿੰਗਾਰੀ ਦੀ ਆਗਿਆ ਨਾਲ ਲੈਕਚਰਾਰ ਪੰਕਜ ਰੱਤੀ ਨੇ ਪਹਿਲ ਕਦਮੀ ਕਰਦੇ ਵਟਸਐਪ ਰਾਹੀਂ ਕੀਤੀ ਅਪੀਲ ਤੋਂ ਪੇ੍ਰਿਤ ਹੋ ਕੇ ਸ਼ਹਿਰ ਦੇ ਕੁੱਝ ਨੋਜਵਾਨ ਅਤੇ ਵਿਦਿਆਰਥੀ ਅੱਗੇ ਆਏ  ਉਨ੍ਹਾਂ ਨੇ ਪੰਕਜ ਰੱਤੀ ਦਾ ਸਹਿਯੋਗ ਕਰਕੇ ਇਸ ਬੂਟੀ ਅਤੇ ਹੋਰ ਝਾੜੀਆਂ ਦੀ ਸਫਾਈ ਕੀਤੀ। ਪੈੑਸ ਨਾਲ ਗੱਲ ਕਰਦੇ ਹੋਏ ਪੰਕਜ ਰੱਤੀ ਨੇ ਇਲਾਕੇ ਦੀਆਂ ਧਾਰਮਿਕ,ਸਮਾਜ ਸੇਵੀ ਸੰਸਥਾਵਾਂ, ਵਾਤਾਵਰਣ ਪ੍ਰੇਮੀਆਂ  ਅਤੇ ਕਲੱਬਾਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਗਰਾਉਂਡ ਦੀ ਦਿਸ਼ਾ ਅਤੇ ਦਸ਼ਾ ਨੂੰ ਸੁਧਾਰਨ ਲਈ ਅੱਗੇ ਆਉਣ ਤਾਂ ਜੋ, ਇਹ ਗਰਾਉਂਡ ਮੁੜ ਆਪਣੇ ਸੁਨਹਿਰੀ ਯੁੱਗ ਨੂੰ ਪ੍ਰਾਪਤ ਕਰੇ। ਇਸ ਮੌਕੇ ਪੰਕਜ ਰੱਤੀ ਨੇ ਰਵੀ ਸ਼ਿੰਗਾਰੀ ਅਤੇ ਨੋਜਵਾਨਾਂ ਦਾ ਇਸ ਪਵਿੱਤਰ ਕੰਮ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਦਸੂਹਾ ਦੇ ਪੑਧਾਨ ਈਸ਼ਵਰ ਦੱਤ ਸ਼ਰਮਾਂ, ਸੂਰਜ ਸ਼ਰਮਾਂ, ਅਮਿਤ ਰੱਤੀ, ਕਾਰਤਿਕ, ਇਸ਼ਾਂਤ, ਪ੍ਰਾਂਸ਼ੂ  ਰੱਤੀ, ਵਿਵੇਕ, ਭੁਪਿੰਦਰ ਸਿੰਘ ਜੰਡ, ਜੈ ਦੀਪ, ਬਿੱਟੂ, ਨਿਖਿਲ ਜੋਸ਼ੀ ਪੰਡਿਤ ਦੀਨ ਦਿਆਲ ਅਤੇ ਹੋਰ ਹਾਜ਼ਰ ਸਨ।

Previous articleजेसी डीएवी कालेज में मनाया गया पर्यावरण दिवस
Next articleਦਿਵਿਆਂਗ ਲੋਕਾਂ ਦੀ ਭਲਾਈ ਲਈ ਡਿਸੇਬਲਡ ਪਰਸਨ ਵੈਲਫੇਅਰ ਸੁਸਾਇਟੀ ਕਰ ਰਹੀ ਹੈ ਸ਼ਲਾਘਾਯੋਗ ਉਪਰਾਲੇ : ਡਾ.ਸੀਮਾ ਗਰਗ